

ਉਹਨਾਂ ਦੀ ਇਸਤ੍ਰੀ ਇਤਬਾਰ ਯੋਗ ਨਹੀਂ । ਸੱਚ ਮੰਨੋ ਇਸਤ੍ਰੀਆਂ ਆਪਣੀ ਇੱਜ਼ਤ ਨੂੰ ਪਿਆਰਾ ਰੱਖਦੀਆਂ ਹਨ, ਉਹਨਾਂ ਵੱਲੋਂ ਕਦੇ ਭੈੜੇ ਕੰਮ ਦੀ ਪਹਿਲ ਨਹੀਂ ਹੋਵੇਗੀ । ਫੇਰ ਵੀ ਬਗਾਨੇ ਪੁਰਸ਼ ਨਾਲ ਇਸਤ੍ਰੀ ਨੂੰ ਖੁਲ੍ਹ ਰੱਖਣ ਦੀ ਲੋੜ ਹੀ ਕੀ ਹੈ ? ਮਰਦ ਹਨ ਦਰਿਆ ਅਤੇ ਇਸਤ੍ਰੀਆਂ ਉਸ ਦਾ ਕੰਢਾ (ਕਿਨਾਰਾ)। ਜਿਵੇਂ ਦਰਿਆ ਦੀਆਂ ਲਹਿਰਾਂ ਕੰਢੇ ਨਾਲ ਟਕਰਾਂਦਿਆਂ ਟਕਰਾਂਦਿਆਂ ਕੱਚੇ ਕੰਢੇ ਨੂੰ ਅਖੀਰ ਢਾਹ ਹੀ ਦੇਂਦੀਆਂ ਹਨ, ਪਥਰੀਲੇ ਕੰਢੇ ਨੂੰ ਨਹੀਂ ਵੀ। ਇਸ ਲਈ ਆਪਣਾ ਘਰ ਤਾਲੇ ਕੁੰਡੇ ਨਾਲ ਪੱਕਿਆਂ ਰਖੋ ਤਾਂ ਕਿ ਦੂਜੇ ਨੂੰ ਚੋਰੀ ਦਾ ਚੇਤਾ ਹੀ ਨਾ ਆਵੇ। ਜਿਹੜੇ ਲੋਕ ਸਵੇਰ ਤੋਂ ਸ਼ਾਮ ਤੀਕਰ ਦਫਤਰਾਂ ਵਿਚ ਰਹਿੰਦੇ ਹਨ ਜਾਂ ਹੱਟੀਆਂ 'ਤੇ ਰਹਿੰਦੇ, ਸਗੋਂ ਰੋਟੀ ਵੀ ਹੱਟੀ 'ਤੇ ਹੀ ਮੰਗਵਾਂਦੇ ਹਨ ਉਹਨਾਂ ਨੂੰ ਇਤਨਾ ਹੀ ਵਿਚਾਰ ਦਿਆਂਗਾ ਕਿ ਉਹਨਾਂ ਨੂੰ ਕਦੇ ਕਦੇ ਦੁਪਹਿਰ ਵੇਲੇ ਘਰ ਆ ਕੇ ਦੇਖਣਾ ਚਾਹੀਦਾ ਹੈ ਕਿ ਵਹੁਟੀ ਕਿਹੜੇ ਰੰਗ ਵਿਚ ਹੈ ਤੇ ਉਸ ਦਾ ਬੈਠਣ ਉਠਣ ਕਿਹੋ ਜਿਹੇ ਥਾਂ ਅਥਵਾ ਕਿਨ੍ਹਾਂ ਸਹੇਲੀਆਂ ਤੇ ਸਾਕਾਂ ਅੰਗਾਂ ਜਾਂ ਜਾਣੂਆਂ ਪਛਾਣੂਆਂ ਨਾਲ ਹੈ । ਜਦੋਂ ਹਰ ਤਰ੍ਹਾਂ ਤਸੱਲੀ ਹੋ ਜਾਵੇ ਤਾਂ ਫੇਰ ਕੁਝ ਬਹੁਤ ਲੋੜ ਨਾ ਰਹੇਗੀ । ਪੂਰਨ ਇਤਬਾਰ ਕਰੋ ਪਰ ਇਸਤ੍ਰੀ ਦੇ ਧਰਮ ਦੀ ਰਖਿਆ ਵੀ ਫਰਜ਼ ਹੈ। ਹਰ ਪਾਸਿਉਂ ਚੇਤੰਨ ਰਹਿਣਾ ਕੋਈ ਬੁਰਾ ਨਹੀਂ ।
ਤੀਜਾ ਸੁਨਹਿਰੀ ਅਸੂਲ-
ਬਹੁਤ ਸਾਰੇ ਘਰਾਂ ਦਾ ਸੁਖ ਖਾਵੰਦ ਦੀ ਬੇਮੁਨਾਸਿਬ ਛੇੜ ਛਾੜ ਕਰ ਕੇ ਮਾਰਿਆ ਜਾਂਦਾ ਹੈ । "ਤੂੰ ਇਹ ਕਿਉਂ ਕੀਤਾ ? ਤੂੰ ਇਹ ਕਿਉਂ ਨਾ ਕੀਤਾ " ਤੂੰ ਇਹ ਕਿਉਂ ਪਕਾਇਆ ? ਤੂੰ ਉਹ ਕਿਉਂ ਨਾ ਪਕਾਇਆ ? ਤੂੰ ਇਹ ਜਵਾਬ ਕਿਉਂ ਦਿੱਤਾ ? ਤੂੰ ਉਸ ਨੂੰ ਇਹ ਕਿਉਂ ਨਾ ਦਿੱਤਾ ? ਤੇਰੀ ਇਹ ਮੂਰਖਤਾ, ਤੇਰੀ ਉਹ ਮੂਰਖਤਾ, ਤੇਰੀ ਮਾਂ ਐਸੀ, ਤੇਰਾ ਬਾਪ ਐਸਾ।" ਇਸ ਤਰ੍ਹਾਂ ਦੀ ਰੋਜ਼ ਰੋਜ਼ ਦੀ ਕਲ੍ਹ-ਕਲ੍ਹ ਤੇ ਛੇੜ-ਛਾੜ ਵਹੁਟੀ ਦੀ ਮੁਹੱਬਤ ਨੂੰ ਨਫ਼ਰਤ ਤੋਂ ਘ੍ਰਿਣਾ ਵਿਚ ਬਦਲ ਦੇਂਦੀ ਹੈ । ਖਾਸ ਤੌਰ 'ਤੇ ਜਦ ਦੂਜਿਆਂ ਦੇ ਸਾਹਮਣੇ ਕਹੋ: ਬਚੋ ਇਸ ਭਿਆਨਕ ਭੁੱਲ ਤੋਂ ।
ਚੌਥਾ ਸੁਨਹਿਰੀ ਅਸੂਲ-
ਘੜੀ ਨੂੰ ਚੇਨ, ਸਟ੍ਰੈਪ ਜਾਂ ਫੀਤਾ ਲਾ ਕੇ ਰਖਣਾ ਤਾਂ ਕਿ ਪੱਕੇ ਟਿਕਾਣੇ ਰਹੇ । ਉਸ ਨੂੰ ਖੁਲ੍ਹਮ ਖੁਲ੍ਹਿਆਂ ਜੇਬ ਵਿਚ ਨਹੀਂ ਰਖਣਾ ਚਾਹੀਦਾ, ਨਹੀਂ ਤਾਂ ਕਿਸੇ ਦਿਨ ਡਿੱਗ ਪਵੇਗੀ । ਇਸੇ