Back ArrowLogo
Info
Profile

ਤਰ੍ਹਾਂ ਇਸਤ੍ਰੀ ਨੂੰ ਵੀ ਆਪਣੇ ਟਿਕਾਣੇ ਰਖੋ । ਤੁਹਾਡੇ ਕਿਸੇ ਬਚਨ ਅਥਵਾ ਕਾਰਵਾਈ ਤੋਂ ਅਜੇਹੀ ਬੂ ਨਹੀਂ ਆਉਣੀ ਚਾਹੀਦੀ ਜਿਸ ਤੋਂ ਇਹ ਪਤਾ ਲੱਗ ਸਕੇ ਕਿ ਤੁਸੀਂ ਆਪਣਾ ਹੱਕ ਤਾਂ ਜਮਾਂਦੇ ਹੋ ਪਰ ਉਸ ਦਾ ਹੱਕ ਉਸ ਨੂੰ ਦੇਣ ਤੋਂ ਕੰਨੀ ਕਤਰਾ ਰਹੇ ਹੋ । ਹਰ ਇਕ ਘਰ ਇਕ ਨਿੱਕੀ ਜੇਹੀ ਰਾਜਧਾਨੀ ਹੈ, ਕੋਈ ਰਾਜ ਨਹੀਂ ਚਲ ਸਕਦਾ ਜਦੋਂ ਤੀਕਰ ਕਿ ਇਕ ਜਣਾ ਸਰਦਾਰ ਨਾ ਹੋਵੇ । ਮਨੁੱਖ ਰਾਜਾ ਹੈ ਅਤੇ ਇਸਤ੍ਰੀ ਵਜ਼ੀਰ। ਉਸ ਰਾਜ ਜਾਂ ਰਿਆਸਤ ਵਿਚ ਹੇਠਲੀ ਉਤੇ ਹੋ ਜਾਂਦੀ ਹੈ ਜਿਸ ਦਾ ਕੋਈ ਰਾਜਾ ਨਾ ਹੋਵੇ ਜਾਂ ਰਾਜਾ ਤਾਂ ਹੋਵੇ ਪਰ ਵਜੀਰ ਦੇ ਅਧੀਨ ਹੋਵੇ, ਜਾਂ ਵਜ਼ੀਰ ਆਪਣੀ ਹੀ ਕਰੇ, ਰਾਜੇ ਦੀ ਸੁਣੇ ਹੀ ਨਾ। ਵਹੁਟੀ ਗਭਰੂ ਦੋਹਾਂ ਦੀ ਭਲਿਆਈ ਇਸੇ ਵਿਚ ਹੈ ਕਿ ਇਸਤ੍ਰੀ ਪਤੀ ਦੇ ਪਿਆਰ ਅਤੇ ਪਤੀ ਦੇ ਪਰਿਵਾਰ ਦੇ ਤੌਰ-ਤਰੀਕਿਆਂ, ਰਸਮਾਂ ਰਿਵਾਜਾਂ ਖਾਣ, ਪਾਣ ਹੰਢਾਣ, ਬਾਹਰ ਅੰਦਰ ਜਾਣ ਆਣ ਆਦਿਕ ਮਾਮਲਿਆਂ ਵਿਚ ਪਤੀ ਦੇ ਅਧੀਨ ਹੋਵੇ, ਆਪਹੁਦਰੀ ਨਾ ਹੋਵੇ ।

ਹਿੰਦੂ ਸ਼ਾਸਤਰ ਵਿਚ ਕਿਹਾ ਗਿਆ ਹੈ ਕਿ ਇਸਤ੍ਰੀ ਜਾਤੀ ਬਾਲਪਨ ਵਿਚ ਮਾਤਾ ਪਿਤਾ ਦੇ ਅਧੀਨ ਰਹੇ, ਜਵਾਨੀ ਵਿਚ ਪਤੀ ਦੇ ਅਤੇ ਬੁੱਢੇ ਵਾਰੇ ਆਪਣੇ ਬਾਲਾਂ ਦੇ । ਇਸਤ੍ਰੀ ਕਦੇ ਵੀ ਕਿਸੇ ਦਸ਼ਾ ਵਿਚ ਵੀ ਖੁਲ੍ਹੀ ਰਹਿਣ ਦੇ ਯੋਗ ਨਹੀਂ। ਇਹ ਗੁਲਾਮੀ ਦੀ ਸਿੱਖਿਆ ਨਹੀਂ। ਮਾਤਾ, ਪਿਤਾ, ਪਤੀ ਜਾਂ ਬਾਲ ਆਪੋ ਆਪਣੀ ਥਾਂ 'ਤੇ ਉਸਨੂੰ ਪਿਆਰ ਤੇ ਆਦਰ ਨਾਲ ਰਖਣ । ਕੁਦਰਤ ਨੇ ਇਸਤ੍ਰੀ ਤੇ ਪੁਰਸ਼ ਦੀ ਬਨਾਵਟ ਅੰਦਰ ਏਨਾ ਫਰਕ ਰਖਿਆ ਹੈ ਜਿੰਨਾ ਕਿ ਇਕ ਰੁਖ (ਦਰੱਖਤ) ਅਤੇ ਵੇਲ (ਵੱਲ) ਅੰਦਰ ਹੁੰਦਾ ਹੈ, ਦੋਵੇਂ ਧਰਤੀ ਵਿਚੋਂ ਫੁਟ ਕੇ ਉੱਚੇ ਅਸਮਾਨ ਵੱਲ ਨੂੰ ਉਠਦੇ ਹਨ । ਪਰ ਰੁਖ ਬਿਨਾਂ ਆਸਰੇ ਦੇ ਉਤਾਹਾਂ ਨੂੰ ਵੱਧੀ ਤੁਰਿਆ ਜਾਂਦਾ ਹੈ । ਪਰ ਵੇਲਾਂ, ਕਿਸੇ ਰੁਖ ਜਾਂ ਕੰਧ ਦਾ ਸਹਾਰਾ ਲਏ ਬਿਨਾਂ, ਉੱਪਰ ਨਹੀਂ ਉਠ ਸਕਦੀਆਂ। ਉਸੇ ਤਰ੍ਹਾਂ ਇਸਤ੍ਰੀ ਵੀ ਬਿਨਾਂ ਮਰਦ ਦੇ ਆਸਰੇ ਤੋਂ ਆਪਣੇ ਆਪ ਸੁਖੀ ਜੀਵਨ ਬਤੀਤ ਨਹੀਂ ਕਰ ਸਕਦੀ, ਭਾਵੇਂ ਉਹ ਮਰਦ ਪਿਤਾ ਹੋਵੇ, ਪਤੀ ਹੋਵੇ, ਜਾਂ ਪੁਤਰ । ਨਹੀਂ ਤਾਂ ਬਹੁਤ ਸਾਰੀਆਂ ਖਰਾਬੀਆਂ ਤੇ ਮੁਸੀਬਤਾਂ ਖੜੀਆਂ ਹੋ ਜਾਣਗੀਆਂ। ਇਸੇ ਲਈ ਜਿਥੇ ਵੇਲ ਨੂੰ ਆਸਰਾ ਅਤੇ ਘੜੀ ਨੂੰ ਚੈਨ ਦੀ ਲੋੜ ਹੈ ਉਥੇ ਇਸਤ੍ਰੀ ਨੂੰ ਪਤੀ ਦੇ ਅਧੀਨ ਰੱਖਣ ਦੀ ਖ਼ਾਸ ਲੋੜ ਮਾਲੂਮ ਹੋਈ ਨਹੀਂ ਤਾਂ ਅੱਗੇ ਜਾਂ ਪਿਛੇ ਇਹ

84 / 239
Previous
Next