Back ArrowLogo
Info
Profile

ਘਰ ਦੀ ਗਵਰਨਮੈਂਟ ਫੇਲ੍ਹ ਹੋ ਜਾਵੇਗੀ। ਜੀਕਰ ਵਜ਼ੀਰ ਦੇ ਬਾਦਸ਼ਾਹ ਦੀ ਅਧੀਨਗੀ ਤੋਂ ਸਰਕੱਸ਼ ਹੋ ਜਾਣ ਨਾਲ ਦੇਸ਼ਾਂ ਦੀਆਂ ਸਰਕਾਰਾਂ । ਜੇ ਇਸਤ੍ਰੀ ਨਾਲ ਪਿਆਰ ਭਰਿਆ ਵਰਤਾਓ ਕੀਤਾ ਜਾਏ ਤਾਂ ਪਤੀ ਦੀ ਆਗਿਆਕਾਰੀ ਵਿਚ ਹੀ, ਉਹ ਆਪਣਾ ਰਾਜ ਭਾਗ ਸਮਝਦੀ ਹੈ ਅਤੇ ਆਗਿਆਕਾਰ ਪਤਨੀ ਨੂੰ ਪਤੀ ਵੀ ਯਕੀਨੀ ਤੌਰ 'ਤੇ ਆਪਣੇ ਆਪ ਹੀ ਆਪਣਾ ਰਾਜ ਭਾਗ ਸੌਂਪ ਦੇਂਦਾ ਹੈ ।

ਪੰਜਵਾਂ ਸੁਨਹਿਰੀ ਅਸੂਲ-

ਘੜੀ ਨੂੰ ਬਹੁਤ ਤੇਜ਼ ਜਾਂ ਬਹੁਤ ਸੁਸਤ (ਮੱਧਮ) ਵੀ ਨਹੀਂ ਹੋਣ ਦੇਣਾ ਚਾਹੀਦਾ । (ੳ) ਇਸਤ੍ਰੀਆਂ ਨੂੰ ਵੀ ਘੋੜੀ ਵਾਂਗ ਤੇਜ਼ ਹੋਣ ਤੋਂ ਰੋਕਣਾ ਚਾਹੀਦਾ ਹੈ । ਇਸਤ੍ਰੀਆਂ ਬਹੁਤੀਆਂ ਤੇਜ਼ੀ ਪਸੰਦ ਹੁੰਦੀਆਂ ਹਨ, ਉਹਨਾਂ ਨੂੰ ਖੱਟੀਆਂ ਚਟਨੀਆਂ ਅਤੇ ਮਸਾਲੇਦਾਰ ਤੇਜ਼ ਖਾਣੇ ਚੰਗੇ ਲੱਗਦੇ ਹਨ । ਕੋਈ ਛਾਬੜੀ ਵਾਲਾ ਗਲੀ ਮੁਹੱਲੇ ਵਿਚ ਆ ਕੇ ਹੋਕਾ ਦੇਵੇ, ਭੱਲੇ ਪਕੌੜੇ ਚਾਟ ਚਟਨੀਆਂ, ਗੋਲ ਗੱਪੇ ਇਮਲੀ ਦੇ ਸੌਦੇ । ਬਸ, ਚਾਰੇ ਪਾਸਿਆਂ ਤੋਂ ਜੁਆਨ ਇਸਤ੍ਰੀਆਂ ਆਪਣੀਆਂ ਬਾਰੀਆਂ ਖੋਲ੍ਹ ਕੇ ਵਾਜਾਂ ਮਾਰਨ ਲੱਗ ਪੈਂਦੀਆਂ ਹਨ, 'ਵੇ ਭਾਈ, ਦੇ ਜਾਵੀਂ ।' ਬਥੇਰੀਆਂ ਤੇਜ਼ ਸੋਖ ਅਤੇ ਭੜਕੀਲੇ ਕੱਪੜੇ, ਹਾਰ ਸ਼ਿੰਗਾਰ ਦੀਆਂ ਚਾਹਵਾਨ ਹੁੰਦੀਆਂ ਹਨ। 'ਸਿਨੇਮਾ, ਲੈਸ, ਫੀਤਾ, ਕਰੀਮ, ਪਾਊਡਰ, ਸੈਂਡਲ, ਫੈਸ਼ਨਦਾਰ ਚੀਜ਼ਾਂ, ਸਿਲਕ ਅਤੇ ਰੇਸ਼ਮ' ਦੀਆਂ ਹੱਟੀਆਂ ਉਤੇ ਇਸਤ੍ਰੀਆਂ ਦੀ ਭੀੜ ਲੱਗੀ ਰਹਿੰਦੀ ਹੈ, ਕਿਉਂਕਿ ਉਥੇ ਉਹਨਾਂ ਨੂੰ ਤੇਜ਼ੀ, ਚਮਕ ਦਮਕ ਦਾ ਬਹੁਤ ਮਸਾਲਾ ਮਿਲਦਾ ਹੈ । ਬੋਲਣ ਵਿਚ ਤੇਜ਼ੀ, ਸਹੇਲੀਆਂ ਬਨਾਉਣ ਵਿਚ ਤੇਜ਼ੀ, ਦੁਸ਼ਮਨੀ ਕਰਨ ਵਿਚ ਤੇਜ਼ੀ। ਗੱਲ ਕੀ, ਤੇਜ਼ੀ ਅਤੇ ਕਾਹਲੀ ਤਾਂ ਵਿਧਾਤਾ ਨੇ ਉਹਨਾਂ ਦੇ ਪੱਲੇ ਬੰਨ੍ਹ ਕੇ ਹੀ 'ਜਗਤ- ਯਾਤਰਾ' ਨੂੰ ਤੋਰਿਆ ਹੈ ।

ਇਸਤ੍ਰੀ ਨੂੰ ਤੇਜ਼ ਅਤੇ ਚਟਪਟੇ ਖਾਣੇ ਨਾ ਖਾਣ ਦੇਵੋ ਕਿਉਂਕਿ ਇਹ ਕਾਮ ਨੂੰ ਵਧਾਂਦੇ ਹਨ । ਤੇਜ਼ ਅਤੇ ਭੜਕੀਲੇ ਕੱਪੜੇ ਦੇ ਕੇ, ਉਹਨਾਂ ਨੂੰ ਸਜੀ ਹੋਈ ਤਿਤਲੀ ਅਤੇ ਸੁੰਦਰ ਗੁੱਡੀ ਨਾ ਬਣਾਵੋ । ਗਰੀਬ ਪਤੀਆਂ ਦੀਆਂ ਫ਼ੈਸ਼ਨ ਪਸੰਦ ਤ੍ਰੀਮਤਾਂ ਨੂੰ ਫਸਾਉਣਾ ਵੀ ਸੌਖਾ ਹੁੰਦਾ ਹੈ । ਏਨਾ ਹਾਰ ਸ਼ਿੰਗਾਰ ਜ਼ਰੂਰ ਹੋਵੇ ਕਿ ਉਹ ਆਪਣੇ ਪਤੀ ਦਾ ਦਿਲ ਮੋਹ ਸੱਕਣ, ਇਸ ਤੋਂ ਵੱਧ ਨਹੀਂ । ਮੈਨੂੰ ਕਹਿਣ ਦੀ ਆਗਿਆ ਦਿੱਤੀ ਜਾਵੇ ਕਿ ਪਤੀ ਜਦੋਂ ਪਤਨੀ ਨੂੰ ਅਜਿਹਾ ਗਹਿਣਾ ਜਾਂ ਕੱਪੜਾ ਪਹਿਨਦਿਆਂ ਵੇਖਣ ਜਿਹੜਾ

85 / 239
Previous
Next