

ਕਿ ਉਹਨਾਂ ਦੀ ਉਕਾਤ ਤੇ ਹੈਸੀਅਤ ਤੋਂ ਵੱਧ ਚੜ੍ਹ ਕੇ ਹੋਵੇ ਜਾਂ ਜਿਸ ਸੰਬੰਧੀ ਸਾਬਤ ਨਾ ਹੋ ਸਕੇ ਕਿ ਪਤੀ ਦੀ ਕਮਾਈ ਵਿਚੋਂ ਖਰੀਦਿਆ ਗਿਆ ਹੈ ਜਾਂ ਸੱਚਮੁਚ ਮਾਤਾ ਪਿਤਾ ਜਾਂ ਕਿਸੇ ਸਾਕ ਅੰਗ ਨੇ ਦਿੱਤਾ ਹੈ, ਤਾਂ ਦੂਰ ਦੀ ਸੋਚ ਕਰਨ । ਇਸ ਤੋਂ ਬਿਨਾਂ ਜੇ ਆਪ ਦੀ ਹੈਸੀਅਤ ਤੋਂ ਵੱਧ ਕੇ ਕੱਪੜਾ ਕਿਤੋਂ ਬਿਰਾਦਰੀ ਵੱਲੋਂ ਮੁਫਤ ਦਾ ਵੀ ਆਇਆ ਹੋਇਆ ਹੋਵੇ, ਤਾਂ ਵੀ ਸ਼ਾਦੀ ਤਿਉਹਾਰ ਤੋਂ ਬਿਨਾਂ ਨਹੀਂ ਪਹਿਨਣਾ ਚਾਹੀਦਾ । ਕਿਉਂ ? ਆਪਣੀ ਉਕਾਤ ਤੋਂ ਵੱਧ ਕੇ ਵਧੀਆ ਤੇ ਵਡਮੁਲੇ ਕੱਪੜੇ ਨਿਤ ਦਿਹਾੜੀ ਪਹਿਨਣ ਦੀ ਵਾਦੀ ਪੈ ਜਾਂਦੀ ਹੈ ।
ਕਈ ਇਸਤ੍ਰੀਆਂ ਬੋਲਣ ਵਿਚ ਬੜੀਆਂ ਤਿਖੀਆਂ ਹੁੰਦੀਆਂ ਹਨ, ਉਹਨਾਂ ਦੀ ਜੀਭ ਕੈਂਚੀ ਵਾਂਗ ਲਤਰ ਲਤਰ ਕਰਦੀ ਹੈ । ਗਲੀ ਮੁਹੱਲਾ ਆਏ ਗਏ ਸਾਰਿਆਂ ਨਾਲ ਝਗੜਾ ਕਰੀ ਰਖਦੀਆਂ ਹਨ ਅਤੇ ਕਦੇ ਕਦੇ ਆਪਣੇ ਪਤੀ ਨੂੰ ਵੀ ਦੋ ਚਾਰ ਵਾਧੀਆਂ ਘਾਟੀਆਂ ਸੁਣਾਂ ਦੇਂਦੀਆਂ ਹਨ, ਸੋ ਇਸ ਤਰ੍ਹਾਂ ਦੀ ਤੇਜ਼ੀ ਵੱਲ ਵੀ ਮਨੁੱਖ ਨੂੰ ਖਾਸ ਧਿਆਨ ਰੱਖਣਾ ਚਾਹੀਦਾ ਹੈ।
(ਅ) ਸੁਸਤ ਘੜੀ ਚੰਗੀ ਨਹੀਂ, ਸੁਸਤ ਇਸਤ੍ਰੀ ਵੀ ਚੰਗੀ ਨਹੀਂ । ਅੱਜ ਕੱਲ ਤੇ ਪਤੀ ਵਹੁਟੀਆਂ ਨਾਲ ਪਿਆਰ ਇਸ ਤਰ੍ਹਾਂ ਪ੍ਰਗਟ ਕਰਦੇ ਹਨ ਕਿ ਮਾਮੂਲੀ ਆਮਦਨੀ, ਛੋਟਾ ਘਰ ਤੇ ਥੋੜ੍ਹਾ ਕੰਮ ਹੁੰਦਿਆਂ ਵੀ ਉਹਨਾਂ ਨੂੰ ਨੌਕਰ ਰੱਖ ਦੇਂਦੇ ਹਨ ਅਤੇ ਵਹੁਟੀਆਂ ਕੋਲੋਂ ਸਾਰੇ ਕੰਮ ਛੁਡਾ ਦੇਂਦੇ ਹਨ, ਜਿਸਦਾ ਸਿੱਟਾ ਇਹ ਨਿਕਲਦਾ ਹੈ ਕਿ ਇਕ ਤਾਂ ਸੁਸਤ ਅਤੇ ਨਿਕੰਮਿਆਂ ਰਹਿਣ ਨਾਲ ਉਹਨਾਂ ਦਾ ਹਾਜ਼ਮਾ ਵਿਗੜ ਜਾਂਦਾ ਹੈ, ਜਿਸ ਦੇ ਲਈ ਚੂਰਨਾਂ ਦੀ ਲੋੜ ਰਹਿੰਦੀ ਹੈ ਅਤੇ ਚੂਰਨ ਕਾਮ ਅਗਨੀ ਜਗਾਂਦੇ ਹਨ । ਕਈ ਵਿਹਲੀਆਂ ਦੇ ਸਰੀਰ ਉੱਪਰ ਚਰਬੀ ਚੜ੍ਹ ਜਾਂਦੀ ਹੈ ਅਤੇ ਉਹਨਾਂ ਦੀ ਅਗਲੀ ਜ਼ਿੰਦਗੀ ਬੇ-ਸਵਾਦੀ ਹੋ ਜਾਂਦੀ ਹੈ ।
ਮੈਨੂੰ ਭਰੋਸਾ ਹੈ ਕਿ ਜੇ ਪੰਜ ਗੁਰਮੰਤਰ ਪਤੀ ਦਿਲ ਵਿਚ ਧਾਰ ਲਵੇ ਤਾਂ ਵਹੁਟੀ ਗਭਰੂ ਦੋਵੇਂ ਖੂਬ ਪ੍ਰਸੰਨ ਰਹਿਣ ।
ਛੇਵਾਂ ਸੁਨਹਿਰੀ ਅਸੂਲ-
ਇਸ ਪੁਸਤਕ ਦੀਆਂ ਪਹਿਲੀਆਂ ਦੋ ਐਡੀਸ਼ਨਜ਼ ਪੜ੍ਹਣ ਪਿੱਛੋਂ ਲੋਕਾਂ ਵੱਲੋਂ ਮੈਨੂੰ ਕੁਝ ਐਸੀਆਂ ਵੀ ਚਿੱਠੀਆਂ ਮਿਲੀਆਂ ਜਿਨ੍ਹਾਂ ਵਿਚ ਉਹਨਾਂ ਵੱਲੋਂ ਲਿਖਿਆ ਹੋਇਆ ਸੀ ਕਿ 'ਹਦਾਇਤ