Back ArrowLogo
Info
Profile

ਨਾਮਾ ਖਾਵੰਦ' ਦੀ ਵਿਦਿਆ ਬੜੀ ਵੱਡਮੁੱਲੀ ਹੈ ਪਰ ਪੰਜਾਂ ਗੁਰਮੰਤ੍ਰਾਂ ਵਾਲੇ ਲੇਖ ਵਿਚ ਇਸਤ੍ਰੀ ਦੀ ਆਜ਼ਾਦੀ 'ਤੇ ਬੜੇ ਬੰਧਨ ਪਾਏ ਗਏ ਹਨ । ਇਸ ਲਈ ਤੀਸਰੀ ਐਡੀਸ਼ਨ ਵਿਚ ਮੈਨੂੰ 'ਛੇਵਾਂ ਸੁਨਹਿਰੀ ਅਸੂਲ' ਲਿਖਣ ਦੀ ਲੋੜ ਭਾਸੀ । ਮੈਂ ਵਹੁਟੀ ਨੂੰ ਵੀ ਇਹੋ ਹੱਕ ਦੇਣਾ ਚਾਹੁੰਦਾ ਹਾਂ ਕਿ ਉਹ ਪਤੀ ਨੂੰ ਲਟੋਰ ਨਾ ਹੋਣ ਦੇਵੇ, ਆਪਣੀ ਅਤੇ ਪਤੀ ਦੀ ਸਲਾਮਤੀ ਲਈ ਪਿਆਰ ਅਤੇ ਪਰੇਮ ਦੇ ਢੰਗਾਂ ਨਾਲ ਇਕ ਇਕ ਉਪਰੋਕਤ ਸੁਨਿਹਰੀ ਅਸੂਲ ਅਨੁਸਾਰ :-

1. ਪਤੀ ਨੂੰ ਬਹੁਤਾ ਭੋਗ ਕਰਨ ਤੋਂ ਰੋਕੇ ।

2. ਬੇਗਾਨੀਆਂ ਇਸਤ੍ਰੀਆਂ ਦੀ ਸੰਗਤ ਵਿਚ ਆਉਣ ਜਾਣ ਤੋਂ ਉਸ ਨੂੰ ਮਨ੍ਹਾ ਕਰੋ । ਦਿਨ ਨੂੰ ਜਾਂ ਰਾਤ ਨੂੰ ਵੇਲੇ ਕੁਵੇਲੇ ਉਸ ਦੇ ਗੈਰਹਾਜ਼ਰ ਹੋਣ 'ਤੇ ਕਰੜੀ ਨਜ਼ਰ ਰੱਖੋ ।

3. ਭੈੜੇ ਚਾਲ ਚਲਣ, ਮੰਦਾ ਬੋਲਣ ਤੇ ਕੁਸੰਗਤ ਤੋਂ ਉਸ ਨੂੰ ਬਚਾਵੇ ।

4. ਪਤੀ ਦੇ ਅਧੀਨ ਰਹਿ ਕੇ ਆਗਿਆ ਪਾਲਣ ਕਰਦੀ ਹੋਈ ਅਤੇ ਬੁਰੀ ਪੇਸ਼ ਨਾ ਆਉਂਦੀ ਹੋਈ, ਉਸ ਨੂੰ ਨੇਕ ਸਲਾਹ ਦੇਂਦੀ ਹੋਈ ਆਪਣੀ ਗ੍ਰਿਹਸਤ ਦੀ ਜ਼ਿੰਦਗੀ ਵਿਚ ਰਾਜੇ ਦੀ ਅਕਲਮੰਦ, ਸੁਘੜ ਤੇ ਸੁਚੱਜੀ ਵਜ਼ੀਰ ਬਣ ਕੇ ਰਹੇ ।

5. ਉਸ ਨੂੰ ਲਟੋਰ, ਫ਼ਜ਼ੂਲ, ਖਰਚ, ਮੂੰਹ-ਫਟ, ਸੁਸਤ, ਨਖੱਟੂ ਅਤੇ ਇਸ ਤਰ੍ਹਾਂ ਦੀਆਂ ਤੇਜ਼ੀ ਜਾਂ ਆਲਸ ਦੀਆਂ ਖਰਾਬੀਆਂ ਤੋਂ ਬਚਾਣ ਲਈ ਪੂਰੀ ਸਿਆਣਪ ਤੋਂ ਕੰਮ ਲਵੇ ।

87 / 239
Previous
Next