Back ArrowLogo
Info
Profile

ਸੱਤਵਾਂ ਕਾਂਡ

ਵਿਆਹ ਨੂੰ ਕਾਮਯਾਬ ਬਨਾਉਣ ਲਈ ਲਾਭਦਾਇਕ ਨਸੀਹਤਾਂ

1. 'ਸ਼ਾਦੀ' ਸ਼ਬਦ ਦੇ ਅਰਥ ਹਨ 'ਖੁਸ਼ੀ' । ਮੁਹੱਬਤ ਪਿਆਰ ਦੀ ਮਿੱਠਾਸ ਤੋਂ ਬਿਨਾਂ ਖੁਸ਼ੀ ਕਿੱਥੇ ? ਵਹੁਟੀ ਅਤੇ ਗੱਭਰੂ ਦੇ ਸੰਬੰਧ ਦੀ ਸਫ਼ਲਤਾ ਸੱਚੀ ਮੁਹੱਬਤ ਵਿਚ ਛੁਪੀ ਹੈ ਅਤੇ ਉਸ ਦਾ ਨਿਰਭਰ ਆਪੋ ਆਪਣੇ ਫਰਜਾਂ ਦੀ ਪੂਰਤੀ ਵਿਚ ਹੈ । ਸੋ ਆਪੋ ਆਪਣੇ ਕਰਤੱਵ ਅੱਛੀ ਤਰ੍ਹਾਂ ਪੂਰਨ ਕਰਕੇ ਸੱਚੀ ਮੁਹੱਬਤ ਦੀ ਨੀਂਹ ਨੂੰ ਪੱਕਿਆਂ ਕਰੋ ! (ਹਦਾਇਤ-ਨਾਮਾ ਬੀਵੀ ਵਿਚ 18 ਸਫੇ ਵਹੁਟੀ ਅਤੇ ਗੱਭਰੂ ਦੀ ਮੁਹੱਬਤ ਦੀ ਬਹਿਸ ਵਿਚ ਖਰਚ ਕਰ ਦਿੱਤੇ ਹਨ।)

2. ਵਿਆਹ ਦੇ ਪਿੱਛੋਂ ਪਤੀ ਆਪਣੇ ਆਪ ਨੂੰ ਪਤਨੀ ਤੋਂ ਵੱਖਰਾ ਨਾ ਸਮਝੇ । ਉਸ ਦੀ ਖੁਸ਼ੀ ਵਿਚ ਆਪਣੀ ਖੁਸ਼ੀ ਅਤੇ ਉਸ ਦੇ ਦੁੱਖ ਵਿਚ ਆਪਣਾ ਦੁੱਖ ਸਮਝੇ । ਵਹੁਟੀ ਦੀਆਂ ਆਦਤਾਂ ਅੱਛੀਆਂ ਵੀ ਤੇ ਬੁਰੀਆਂ ਵੀ । ਜੇ ਪਤੀ ਉਸਦੀ ਕਿਸੇ ਗੱਲ ਨੂੰ ਚੰਗਾ ਨਹੀਂ ਸਮਝਦਾ ਤਾਂ ਪਤਨੀ ਦਾ ਸੁਧਾਰ ਕਰਨਾ ਇਕ ਸਿਆਣੇ ਤੇ ਧੀਰਜ ਵਾਲੇ ਪਤੀ ਦਾ ਪਹਿਲਾ ਫਰਜ਼ ਹੈ । ਜੇ ਉਹ ਛੋਟੀ ਜਿਹੀ ਗੱਲ ਦਾ ਵੀ ਗੁੱਸਾ ਮਨਾਂਦੀ ਹੈ ਤਾਂ ਉਸ ਨੂੰ ਪਿਆਰ ਦਿਲਾਸੇ ਨਾਲ ਸਿਧੇ ਰਾਹ ਲਾਉਣਾ ਵੀ ਪਤੀ ਦਾ ਫ਼ਰਜ਼ ਹੈ । ਥੋੜ੍ਹੀ ਜਿਹੀ ਕੋਸ਼ਿਸ਼ ਨਾਲ ਸੁਧਰੀ ਹੋਈ ਪਤਨੀ ਬਾਕੀ ਸਾਰੀ ਉਮਰ ਆਪ ਦੇ ਸੁਖ ਦਾ ਕਾਰਨ ਹੋਵੇਗੀ ।

3. ਇਸਤ੍ਰੀ ਨੂੰ ਵੇਲੇ ਕੁਵੇਲੇ ਆਪਣਾ ਪਿਆਰ ਜਤਾਂਦੇ ਰਹੋ । ਇਹ ਖਿਆਲ ਕਰ ਬੈਠਣਾ ਕਿ ਉਸ ਨੂੰ ਆਪ ਦੇ ਪਿਆਰ ਦਾ ਪਤਾ ਹੀ ਹੈ,

88 / 239
Previous
Next