

ਠੀਕ ਨਹੀਂ । ਇਸਤ੍ਰੀ ਤਾਂ ਪੋਤਰਿਆਂ ਦੋਹਤਰਿਆਂ ਵਾਲੀ ਹੋ ਕੇ ਵੀ ਮਨੋਂ ਚਾਹੁੰਦੀ ਹੈ ਕਿ ਉਸ ਦਾ ਪਤੀ ਉਸ ਨੂੰ ਪਿਆਰ ਕਰੇ । ਇਸ ਲਈ ਉਸ ਦਾ ਹੱਕ ਉਸ ਨੂੰ ਦੇਂਦੇ ਰਹੋ ।
4. ਜਿਹੜੇ ਪਤੀ ਆਪਣੇ ਕੰਮਾਂ ਧੰਧਿਆਂ ਵਿਚ ਏਨੇ ਰੁਝੇ ਰਹਿੰਦੇ ਹਨ ਕਿ ਵਹੁਟੀ ਨਾਲ ਗੱਲ ਬਾਤ ਕਰਨ ਲਈ ਵੀ ਥੋੜ੍ਹਾ ਜਿਹਾ ਸਮਾਂ ਨਹੀਂ ਕੱਢਦੇ, ਉਹਨਾਂ ਦੀਆਂ ਇਸਤ੍ਰੀਆਂ ਲਾਚਾਰ ਹੋ ਕੇ ਕਹਿ ਦੇਂਦੀਆਂ ਹਨ ਕਿ "ਅੱਗ ਲੱਗੇ ਇਸ ਧਨ ਨੂੰ, ਮੈਨੂੰ ਤਾਂ ਇਕ ਮੰਗਤਾ ਹੀ ਚੰਗਾ ਸੀ, ਅਸੀਂ ਜੋ ਕੁਝ ਮੰਗ ਪਿਨਕੇ ਲਿਆਉਂਦੇ ਰਲ ਕੇ ਖਾ ਲੈਂਦੇ ਅਤੇ 'ਕਠੇ ਬਹਿ ਕੇ ਦੁੱਖ ਸੁਖ ਤਾਂ ਵੰਡਦੇ ।" ਆਪਣੀ ਇਸਤ੍ਰੀ ਨੂੰ ਇਹੋ ਜਿਹੀ ਗੱਲ ਕਹਿਣਾ ਦਾ ਸਮਾਂ ਨਾ ਦੇਵੋ ।
5. ਨਿਰੀ ਪੁਰੀ ਮਾਇਆ ਇਕੱਠੀ ਕਰਨ ਵਿਚ ਹੀ ਨਾ ਰੁੱਝੇ ਰਹੋ, ਧਨ ਸਰੀਰ ਨੂੰ ਸੁੱਖ ਦੇ ਸਕਦਾ ਹੈ, ਆਤਮਾ ਦੀ ਤਰੇਹ ਨੂੰ ਨਹੀਂ ਮਿਟਾ ਸਕਦਾ । ਦੌਲਤ ਨੂੰ ਹੀ ਮੁਕਤ ਦਾਤੀ ਨਾ ਸਮਝ ਲਵੋ, ਸਗੋਂ ਕੁਝ ਜੀਵਨ ਦਾ ਸਵਾਦ ਵੀ ਚੱਖਣਾ ਚਾਹੀਦਾ ਹੈ ।
6. ਵੇਲੇ ਕੁਵੇਲੇ ਪਤਨੀ ਦੇ ਗੁਣਾਂ ਦੀਆਂ ਸਿਫ਼ਤਾਂ ਕਰਦੇ ਰਹੋ, ਉਹਨਾਂ ਵਿਚੋਂ ਉਸ ਦੀ ਸੁੰਦਰਤਾ ਨੂੰ ਪਹਿਲਾ ਦਰਜਾ ਦੇਣਾ ਚਾਹੀਦਾ ਹੈ, ਭਾਵੇਂ ਉਹ ਸੁੰਦਰਤਾ ਸਾਂਵਲੀ ਹੋਵੇ ਭਾਵੇਂ ਗੋਰੀ ਭਾਵੇਂ ਜਵਾਨੀ ਦੀ ਭਾਵੇਂ ਬੁਢੇਪੇ ਦੀ।
ਨਵੀਂ ਪੋਸ਼ਾਕ, ਨਵਾਂ ਸ਼ਿੰਗਾਰ, ਚੰਗਾ ਬਿਸਤਰਾ, ਸਵਾਦੀ ਤੋਂ ਵੱਧੀਆ ਖਾਣਾ, ਕੋਈ ਖਰਚ ਦੀ ਗੁੰਜਾਇਸ਼ ਦੀ ਕਾਢ, ਕੋਈ ਆਰਾਮ ਤੇ ਇੱਜ਼ਤ ਵਧਾਉਣ ਦੀ ਸੂਰਤ, ਕੋਈ ਸੋਹਣੀ ਸਲਾਹ, ਸਭ ਵਡਿਆਈ ਕਰਨ ਯੋਗ ਹਨ ।
7. ਸਰੀਰ, ਵੇਸ ਅਤੇ ਦਾੜ੍ਹੀ ਨੂੰ ਸਾਫ਼ ਅਤੇ ਸੁੰਦਰ ਰਖੋ, ਤੁਹਾਨੂੰ ਸੋਹਣਾ ਵੇਖ ਕੇ ਤੁਹਾਡੀ ਵਹੁਟੀ ਪ੍ਰਸੰਨ ਹੋਵੇਗੀ ।
8. ਇਸਤ੍ਰੀਆਂ ਅਕਸਰ ਕਰਕੇ ਮੂੰਹੋਂ ਨਹੀਂ ਬੋਲਦੀਆਂ ਸਗੋਂ ਗੁੱਝੇ ਇਸ਼ਾਰਿਆਂ ਨਾਲ ਆਪਣੀ ਚਾਹ ਪਰਗਟ ਕਰਦੀਆਂ ਹਨ । ਉਹਨਾਂ ਦੀ ਇਸ ਗੁੰਗੀ ਜ਼ਬਾਨ ਨੂੰ ਨਾ ਸਮਝਣ ਨਾਲ ਘਰ ਦਾ ਸੁਖ ਵਿਗੜ ਜਾਂਦਾ ਹੈ ।
9. ਕਾਮੀ ਪੁਰਸ਼ ਗ੍ਰਿਹਸਤ ਦੀ ਜ਼ਿੰਦਗੀ ਦਾ ਸਵਾਦ ਨਹੀਂ ਲੈ