

ਸਕਦਾ । ਅੱਛੇ ਵਿਚਾਰਵਾਲਾ ਮਨੁੱਖ ਇਸਤ੍ਰੀ ਨੂੰ ਆਪਣੇ ਵਰਗੀ ਬਣਾ ਲੈਂਦਾ ਹੈ । ਵਿਸ਼ਈ ਮਨੁੱਖ ਸਦਾ ਇਸਤ੍ਰੀ ਦਾ ਗੁਲਾਮ (ਰਨ-ਮੁਰੀਦ) ਬਣਿਆ ਰਹਿੰਦਾ ਹੈ। ਵਿਸ਼ਈ ਪੁਰਸ਼ ਜੇਕਰ ਸੁਭਾਅ ਦਾ ਵੀ ਕਰੜਾ ਤੇ ਕਠੋਰ ਚਿਤ ਹੋਵੇ ਤਾਂ ਘਰ ਨਰਕ ਕੁੰਡ ਬਣਿਆ ਰਹਿੰਦਾ ਹੈ ।
10. ਇਸਤ੍ਰੀ ਸਭ ਕੁਝ ਸਹਾਰ ਸਕਦੀ ਹੈ ਪਰ ਆਪਣੇ ਪੇਕਿਆਂ ਦਾ ਗਿਲਾ ਨਹੀਂ ਸਹਾਰ ਸਕਦੀ । ਇਸ ਦਾ ਸਦਾ ਧਿਆਨ ਰਖੋ ।
11. ਜ਼ਿੰਦਗੀ ਦਾ ਬੀਮਾ ਜ਼ਰੂਰ ਕਰਾਵੋ- 'ਆਸਾਂ ਪਰਬਤ ਜੇਡੀਆਂ ਮੌਤ ਤਨਾਵਾਂ ਹੇਠ, ਇਹ ਨਾ ਹੋਵੇ ਕਿ ਆਪਦੇ ਪਿੱਛੋਂ ਆਪ ਦੀ ਵਹੁਟੀ ਭਿੱਖ ਮੰਗਦੀ ਜਾਂ ਦੂਜਿਆਂ ਦੇ ਬਰਤਨ ਮਾਂਜਦੀ ਫਿਰੇ । ਸਭ ਨਗਰਾਂ ਵਿਚ ਬੀਮਾਂ ਦਫਤਰ ਹਨ ਅਤੇ ਉਹਨਾਂ ਦੇ ਏਜੰਟ ਥਾਂ ਥਾਂ ਪੁਰ ਹਨ ।
12. ਬਾਲਾਂ ਦੇ ਸਾਹਮਣੇ ਆਪਣੀ ਵਹੁਟੀ ਨੂੰ ਕੋਈ ਇਹੋ ਜਿਹੀ ਗੱਲ ਨਾ ਆਖੋ ਕਿ ਉਹਨਾਂ ਦੀਆਂ ਨਜ਼ਰਾਂ ਵਿਚ ਮਾਤਾ ਦੀ ਇੱਜ਼ਤ ਘੱਟ ਜਾਵੇ ।
13. ਘਰ ਵਾਲਿਆਂ ਦੇ ਲਈ ਹਊਆ ਨਾ ਬਣ ਜਾਵੋ ਕਿ ਜਦੋਂ ਉਹ ਤੁਹਾਨੂੰ ਘਰ ਆਉਂਦਾ ਵੇਖਣ ਤਾਂ ਸਾਰੇ ਘਰ ਵਿਚ ਚੁਪ ਚਾਂ ਵਰਤ ਜਾਏ । ਸਗੋਂ ਤੁਹਾਡਾ ਘਰ ਆਉਣਾ ਉਹਨਾਂ ਨੂੰ ਨਿਹਾਲ ਕਰ ਦੇਵੇ ।
14. ਆਪਣਾ ਚਾਲ ਚਲਣ ਬੜਾ ਉੱਚਾ ਤੇ ਸੁੱਚਾ ਰਖੋ । ਕਿਸੇ ਓਪਰੀ ਇਸਤ੍ਰੀ ਵੱਲ ਨਾ ਤੱਕੋ। ਇਸਤ੍ਰੀ ਮੁਹੱਬਤ ਵਿਚ ਕਿਸੇ ਬਗਾਨੇ ਦਾ ਦਖਲ ਕਦੇ ਵੀ ਨਹੀਂ ਸਹਿ ਸਕਦੀ ।
15. ਕਿਸੇ ਬਗਾਨੀ ਇਸਤ੍ਰੀ ਦੀ ਖੂਬਸੂਰਤੀ ਦੀ ਤਾਰੀਫ ਆਪਣੀ ਪਤਨੀ ਦੇ ਸਾਹਮਣੇ ਨਾ ਕਰੋ । ਪਤਨੀ ਨੂੰ ਸਿੱਖਿਆ ਦੇਣ ਲਈ ਜੇ ਕਿਸੇ ਦੂਜੀ ਇਸਤ੍ਰੀ ਦੀ ਵੱਡਿਆਈ ਕਰਨ ਦੀ ਲੋੜ ਭਾਸੇ, ਤਾਂ ਉਸਦੇ ਵਰਣਨ ਲਈ ਧਿਆਨ ਰਖਣਾ ਚਾਹੀਦਾ ਹੈ ਕਿ ਉਸ ਦੇ ਦਿਲ ਵਿਚ ਸਾੜਾ ਨਾ ਪੈ ਜਾਵੇ ।
16. ਘਰ ਦੇ ਸਾਰੇ ਮਾਮਲਿਆਂ ਵਿਚ ਪਤਨੀ ਦੀ ਸਲਾਹ ਦੀ ਕਦਰ ਕਰਨੀ ਚਾਹੀਦੀ ਹੈ । ਘਰ ਵਿਚ ਹਾਕਮਾਂ ਵਰਗੇ ਹੁਕਮ ਨਹੀਂ ਚਲਦੇ ਹੁੰਦੇ । ਘਰ ਵਿਚ ਪਿਆਰ ਦਾ ਰਾਜ ਹੁੰਦਾ ਹੈ । ਪਿਆਰ ਨਾਲ ਕੰਮ ਨਾ