

ਲਵੋਗੇ ਤਾਂ ਸੁਖ ਦੀ ਨੀਂਦ ਸੌਣਾ ਵੀ ਹਰਾਮ ਹੋ ਜਾਵੇਗਾ ।
17. ਬਹੁਤ ਸਾਰੇ ਕੰਮ ਪਿਆਰ ਅਤੇ ਸਬਰ ਨਾਲ ਠੀਕ ਹੋ ਜਾਂਦੇ ਹਨ ।
18. ਇਸਤ੍ਰੀ ਪਾਸੋਂ ਜੋ ਕੋਈ ਗੱਲ ਮਨਵਾਣੀ ਹੋਵੇ ਤਾਂ ਦਲੀਲਾਂ ਨਾਲ ਕੰਮ ਨਹੀਂ ਚਲੇਗਾ । ਉਸ ਉਤੇ ਦਿਲੀ ਵੱਲਵਲਿਆਂ ਦਾ ਹੀ ਅਸਰ ਹੁੰਦਾ ਹੈ, ਖਾਸ ਕਰਕੇ ਹਮਦਰਦੀ, ਮਿਹਰਬਾਨੀ, ਕਦਰਦਾਨੀ ਤੇ ਕੁਰਬਾਨੀ ਦਾ।
19. ਜਿਹੜੀ ਗੱਲ ਇਸਤ੍ਰੀ ਹੋਰ ਕਿਸੇ ਵੀ ਤਰ੍ਹਾਂ ਮਰਦ ਪਾਸੋਂ ਨਹੀਂ ਮਨਵਾ ਸਕਦੀ, ਉਹ ਰੋ ਕੇ ਮਨਵਾ ਲੈਂਦੀ ਹੈ । ਸੱਚ ਪੁੱਛੋ ਤਾਂ ਇਸਤ੍ਰੀ ਪਾਸ 'ਰੋਣਾ' ਅਤੇ 'ਹੱਸਣਾ' ਦੋ ਵੱਡੇ ਸ਼ਸਤ੍ਰ ਨੇ, ਜਿਨ੍ਹਾਂ ਦੀ ਕਾਟ ਅਚੁਕ ਹੈ ਅਤੇ ਡਾਹਢਾ ਸਵਾਦ ਦੇਂਦੀ ਹੈ ।
20. ਇਸਤ੍ਰੀ ਦਾ ਗੁੱਸਾ ਮਿਟਾਉਣਾ ਹੋਵੇ ਤਾਂ ਉਸਨੂੰ ਛਾਤੀ ਨਾਲ ਲਾ ਲਵੋ । ਤੁਹਾਡੇ ਪ੍ਰੇਮ ਤੇ ਪਿਆਰ ਦੇ ਸ਼ਬਦ ਉਸਦੇ ਦਿਲ ਦੇ ਫੱਟਾਂ ਉਪਰ ਮਰ੍ਹਮ ਦਾ ਕੰਮ ਕਰਨਗੇ । ਮਾਮਲਾ ਠੰਡਾ ਪੈ ਜਾਣ 'ਤੇ ਉਸਨੂੰ ਪਿਆਰ ਭਰੇ ਸ਼ਬਦਾਂ ਦਵਾਰਾ ਸਮਝਾਓ, ਮੰਨ ਜਾਵੇਗੀ। ਅਸਲ ਵਿਚ ਵਹੁਟੀ ਨਾਰਾਜ਼ ਹੀ ਇਸੇ ਗੱਲੋਂ ਹੁੰਦੀ ਹੈ ਕਿ ਮੇਰਾ ਪਤੀ ਮੇਰੀ ਲੋੜ ਅਤੇ ਮੇਰੀ ਖੁਸ਼ੀ ਦੀ ਪਰਵਾਹ ਨਹੀਂ ਕਰਦਾ ।
21. ਕਈ ਲੋਕ ਆਖਦੇ ਹਨ ਕਿ "ਮੈਂ ਤਾਂ ਵਿਆਹ ਕਰਕੇ ਜੰਜਾਲ ਵਿਚ ਫਸ ਗਿਆ।" ਚੇਤਾ ਰੱਖੋ ਕਿ ਵਹੁਟੀ ਅਤੇ ਬਾਲ ਨਾ ਹੁੰਦੇ ਤਾਂ ਕਿੰਨੀ ਖੁਸ਼ੀ ਅਤੇ ਸਵਾਦ ਤੋਂ ਤੁਸੀਂ ਵਾਂਝੇ ਰਹਿੰਦੇ । ਵਿਸ਼ੇ ਵਕਾਰਾਂ ਤੋਂ ਬਚ ਕੇ ਰਹਿਣ ਵਾਲੇ, ਸਿਹਤ ਦੀ ਰਖਿਆ ਕਰਨ ਵਾਲੇ ਤੇ ਵਿਤ ਦਾ ਖਰਚ ਕਰਨ ਵਾਲੇ ਕਦੇ ਦੁਖੀ ਨਹੀਂ ਹੁੰਦੇ । ਮਰਿਆਦਾ ਤੇ ਸਿਹਤ ਦੇ ਅਸੂਲਾਂ 'ਤੇ ਚਲਣ ਵਾਲੇ ਕਦੇ ਦੁਖੀ ਨਹੀਂ ਹੁੰਦੇ । ਕਦੇ ਮੈਲ ਮੱਥੇ ਗੱਲ ਨਾ ਕੀਤਾ ਕਰੋ ਜੀ ।
22. ਅੱਨਾ ਮਲਾਈ ਯੂਨੀਵਰਸਿਟੀ ਦੀ ਸਮਾਜ ਸੁਧਾਰਕ ਸਭਾ ਦੇ ਐਡਰੈਸ ਦਾ ਉੱਤਰ ਦੇਂਦੇ ਹੋਏ ਮਿਸਟਰ ਸ਼ਾਸਤ੍ਰੀ ਸ੍ਰੀ ਨਿਵਾਸ ਸ਼ਾਸਤ੍ਰੀ ਵਾਈਸ ਚਾਂਸਲਰ ਅੱਨਾ ਮਲਾਈ ਯੂਨੀਵਰਸਿਟੀ ਨੇ ਕਿਹਾ ਕਿ "ਅਸਾਂ ਇਸਤ੍ਰੀ ਨਾਲ ਕਦੇ ਅਕਲਵੰਦੀ ਦਾ ਵਰਤਾਓ ਨਹੀਂ ਕੀਤਾ। ਇਸ ਵਿਚ