

28. ਕਰਜ਼ੇ ਤੋਂ ਬਚੋ । ਇਹ ਘਰ ਦਾ ਬਹੁਤ ਸਾਰਾ ਸੁਖ ਖੋਹ ਲੈਂਦਾ ਹੈ ਤੇ ਜੀਵਨ ਨੂੰ ਕੌੜਾ ਬਣਾ ਦਿੰਦਾ ਏ । ਉਧਾਰਾ ਸੁਹੱਣਪ ਕੁਹਜਾ ਹੈ ।
29. ਆਪਣੀ ਖੱਟੀ ਸਾਰੀ ਨਾ ਖਰਚ ਕਰ ਛੱਡੋ, ਕੁਝ ਬੁਢਾਪੇ, ਬੀਮਾਰੀ ਜਾਂ ਬੇਰੁਜ਼ਗਾਰੀ ਵਿਚ ਖਰਚ ਕਰਨ ਲਈ ਵੀ ਬਚਾ ਕੇ ਰਖੋ । ਰੁਪਿਆ ਤਾਕਤ ਦੀ ਮਜੂਨ ਹੈ ।
30. ਵਿਖਾਵੇ ਦੀਆਂ ਗੱਲਾਂ 'ਤੇ ਜਾਂ ਕੁਝ ਦਿਨਾਂ ਦੀ ਬੱਲੇ-ਬੱਲੇ ਲਈ ਆਪਣੀ ਤਾਕਤ ਤੋਂ ਵਧੀਕ ਰੁਪਈਆ ਵਿਆਹ ਜਾਂ ਘਰ ਦੇ ਸਾਮਾਨ 'ਤੇ ਖਰਚ ਨਾ ਕਰੋ । "ਉਧਾਰ ਲੈ ਕੇ ਪਾਇਆ ਚੂੜਾ, ਰਨ ਵੀ ਕੂੜੀ ਤੇ ਮੁਣਸ ਵੀ ਕੂੜਾ ।"
31. ਆਪਣਿਆਂ ਪੁਤ੍ਰਾਂ ਪੋਤਰਿਆਂ ਲਈ ਆਪਣਾ ਪੇਟ ਕੱਟ ਕੇ ਧਨ ਨਾ ਜੋੜੋ । ਉਹਨਾਂ ਨੂੰ ਚੰਗੀ ਵਿਦਿਆ ਦੇਵੋ, ਕੰਮ-ਕਾਜ 'ਤੇ ਲਾਓ, ਅੱਗੋਂ ਉਹ ਆਪੇ ਹੀ ਆਪਣਾ ਰਾਹ ਤੇ ਖੱਟੀ ਬਣਾ ਲੈਣਗੇ ।
32. ਲੋਕਾਂ ਅੱਗੇ ਆਪਣਾ ਪੜਦਾ ਨਾ ਪਾੜੋ । ਵਹੁਟੀ ਗੱਭਰੂ ਦਾ ਝਗੜਾ ਕੋਈ ਤੀਜਾ ਜਣਾ ਨਹੀਂ ਮਿਟਾ ਸਕਦਾ । ਤੁਹਾਡੀ ਸੱਸ ਜਾਂ ਮਾਂ ਵੀ ਇਸ ਵਿਚ ਦਖਲ ਨਾ ਦੇਵੇ ।
33. ਚਾਰ ਗੱਲਾਂ ਜਿਨ੍ਹਾਂ ਦੀ ਵਰਤੋਂ ਕਰਨ ਨਾਲ ਵਹੁਟੀ ਗੱਭਰੂ ਸਦਾ ਆਪੋ ਵਿਚ ਖੁਸ਼ ਰਹਿੰਦੇ ਹਨ, ਹੇਠਾਂ ਲਿਖਦੇ ਹਾਂ :
(ੳ) ਆਪੋ ਵਿਚ ਸੱਚਾ ਪਰੇਮ ।
(ਅ) ਇਕ ਦੂਜੇ ਉੱਪਰ ਇਤਬਾਰ ।
(ੲ) ਇਕ ਦੂਜੇ ਦੇ ਸੁਭਾਅ ਤੋਂ ਜਾਣੂੰ ਹੋ ਕੇ ਉਸ ਦੇ ਅਨੁਸਾਰ ਵਰਤੋਂ ।
(ਸ) ਵੇਖ ਕੇ ਅਨਡਿੱਠ ਕਰਨਾ ਅਤੇ ਖਿਮਾ, ਵਹੁਟੀ ਗੱਭਰੂ ਦੇ ਪਿਆਰ ਵਿਚ ਖਾਸ ਮਿਠਾਸ ਭਰਦੇ ਹਨ ।
34. ਨਾ ਬਹੁਤੇ ਨਰਮ ਹੋ ਜਾਵੇ ਕਿ ਉਹ ਇਹ ਵੀ ਨਾ ਸਮਝੇ ਕਿ ਪਤੀ ਹੈ ਜਾਂ ਰਬੜ ਦੀ ਗੁਡੀ । ਨਾ ਅਜਿਹੇ ਅੰਗ-ਭਬੂਕਾ ਸੁਭਾਅ ਵਾਲੇ ਹੋ ਜਾਵੋ ਕਿ ਤੁਹਾਡੀਆਂ ਕਰੜਾਈਆਂ ਪਤਨੀ ਦੇ ਦਿਲ ਵਿਚੋਂ ਪਿਆਰ- ਫੁਲਵਾੜੀ ਨੂੰ ਸਾੜ ਕੇ ਸਵਾਹ ਹੀ ਕਰ ਦੇਣ ।
35. ਸਭ ਤੋਂ ਸਿਆਣਾ ਪਤੀ ਉਹ ਹੈ ਜਿਹੜਾ ਆਪਣੀ ਮਾਤਾ ਅਤੇ