

ਆਪਣੀ ਪਤਨੀ ਨੂੰ ਆਪੋ ਆਪਣੀ ਜਗ੍ਹਾ ਰਾਜ਼ੀ ਰਖੇ । ਅੱਜ ਕੱਲ ਨੂੰਹ- ਸੱਸ ਦੇ ਝਗੜੇ ਘਰ-ਘਰ ਸੁਣੇ ਜਾਂਦੇ ਹਨ । ਵੇਖਣ ਵਿਚ ਆਇਆ ਹੈ। ਕਿ ਮਰਦ ਵਹੁਟੀ ਦੀ ਹੱਡ-ਪਸਲੀ ਤੋੜ ਰਿਹਾ ਹੈ । ਸਿਆਣੇ ਪਤੀ ਦੇ ਘਰ ਵਿਚ ਅਜਿਹੀਆਂ ਗੱਲਾਂ ਵੇਖਣ ਵਿਚ ਨਹੀਂ ਆਉਣੀਆਂ ਚਾਹੀਦੀਆਂ, ਮਾਤਾ ਦਾ ਹੱਕ ਮਾਤਾ ਨੂੰ ਦਿਓ, ਪਤਨੀ ਦਾ ਹੱਕ ਪਤਨੀ ਨੂੰ ਮਿਲੇ ।
"ਇਹ ਤੇਰੀ ਵੱਡੀ ਚਤੁਰਾਈ । ਰਾਜ਼ੀ ਵਹੁਟੀ ਰਾਜ਼ੀ ਮਾਈ ।"
36. ਘਰ ਦਾ ਹਿਸਾਬ ਕਿਤਾਬ ਠੀਕ ਤਰ੍ਹਾਂ ਰਖਣਾ ਚਾਹੀਦਾ ਹੈ । ਇਸ ਤਰ੍ਹਾਂ ਕਰਨ ਨਾਲ ਬਹੁਤ ਵਾਰੀ ਵੇਖਿਆ ਗਿਆ ਹੈ ਕਿ ਮਨੁੱਖ ਕਈ ਤਰ੍ਹਾਂ ਦੀਆਂ ਫ਼ਜੂਲ ਖਰਚੀਆਂ ਤੋਂ ਹਟ ਜਾਂਦਾ ਹੈ ਅਤੇ ਥੋੜ੍ਹੇ ਖਰਚ ਵਿਚ ਬਹੁਤਾ ਸੁਖ ਪ੍ਰਾਪਤ ਕਰਨ ਦੀਆਂ ਵਿਉਂਤਾਂ ਕੱਢ ਲੈਂਦਾ ਹੈ ।
37. ਦਿਨੇ ਰਾਤੀਂ ਪਰਮੇਸ਼ੁਰ ਦੀਆਂ ਦਾਤਾਂ ਦਾ ਧੰਨਵਾਦ ਕੀਤਾ ਕਰੋ ਅਤੇ ਅੱਗੇ ਦੀ ਭਲਾਈ ਲਈ ਅਰਦਾਸ ਅਤੇ ਪ੍ਰਾਰਥਨਾ ਕਰੋ । ਪਰ ਭੁੱਲ ਨਾ ਜਾਓ ਕਿ ਅਰਦਾਸ ਬੇਨਤੀ ਅਤੇ ਪ੍ਰਾਰਥਨਾ ਕੇਵਲ ਉਹਦੀ ਹੀ ਸੁਣੀ ਜਾਂਦੀ ਹੈ ਜਿਸ ਦੇ ਅਮਲ ਵੀ ਚੰਗੇਰੇ ਹੋਣ । ਨੇਕ ਬਣ ਕੇ ਜੋ ਚਾਹੇ ਆਪਣੇ ਪ੍ਰਭੂ ਪਾਸੋਂ ਮਨਵਾ ਲਵੋ ।
ਇਹ ਸਭ ਤੁਹਾਡੇ ਭਲੇ ਲਈ ਕਹਿੰਦਾ ਹਾਂ । ਨਹੀਂ ਮੰਨੋਗੇ ਤਾਂ ਪਛਤਾਉਗੇ ।
38. ਅਤੇ ਹੁਣ ਆਪਣੇ ਜੀਵਨ ਦੀ ਇਕ ਘਟਨਾ, ਪਾਠਕਾਂ ਦੇ ਜੀਵਨ ਵਿਚ ਸੁਖ ਤੇ ਸ਼ਾਂਤੀ ਦਾ ਸੰਚਾਰ ਕਰਨ ਲਈ ! ਉਮਾ ਮੇਰੀ ਸੱਕੀ ਸਾਲੀ ਤਾਂ ਨਹੀਂ ਪਰ ਸਾਡਾ ਆਪਸ ਵਿਚ ਪਿਆਰ ਭਾਵ ਅਤੇ ਗੱਲ ਬਾਤ ਦਾ ਢੰਗ ਉਸੇ ਤਰ੍ਹਾਂ ਦਾ ਹੈ ਜਿਵੇਂ ਛੋਟੀ ਸਾਲੀ ਅਤੇ ਜੀਜੇ ਦਾ ਸੁਭਾਵਿਕ ਹੋਇਆ ਕਰਦਾ ਹੈ ।
ਉਮਾ ਨੇ ਇਕ ਦਿਨ ਕਿਹਾ- "ਮੈਂ ਇਹ ਵੇਖਣ ਦੀ ਬੜੀ ਚਾਹਵਾਨ ਸਾਂ ਕਿ ਮੇਰੇ ਜੀਜਾ ਜੀ ਅਤੇ ਜੀਜੀ ਆਪਸ ਵਿਚ ਕਿਵੇਂ ਲੜਦੇ ਝਗੜਦੇ ਹਨ ? ਜਦੋਂ ਵੀ ਤੁਹਾਨੂੰ ਡਿੱਠਾ, ਤੁਸੀਂ ਹੀਂ-ਹੀਂ-ਹੀਂ-ਹੀਂ ਕਰਦੇ ਹੀ ਨਜ਼ਰ ਆਏ । ਅਜਿਹਾ ਪ੍ਰਤੀਤ ਹੁੰਦਾ ਹੈ ਕਿ ਇਸ ਢਲਦੀ ਜਵਾਨੀ ਵਿਚ ਵੀ ਤੁਹਾਡੇ ਦੋਹਾਂ ਦੇ ਦਿਲ ਦੀ ਕਲੀ ਇਕ ਦੂਜੇ ਨੂੰ ਵੇਖ ਕੇ ਖਿੜ ਉਠਦੀ ਹੈ । ਪਰ ਕਦੀਂ ਕਦੀਂ ਲੜਨਾ ਝਗੜਨਾ ਵੀ ਤਾਂ ਜ਼ਰੂਰੀ ਹੁੰਦਾ ਹੈ । ਕੀ