

ਮੇਰੀ ਭੈਣ ਤੋਂ ਕਦੀਂ ਅਜਿਹੀ ਭੁੱਲ ਨਹੀਂ ਹੁੰਦੀ, ਜਿਸ ਉਤੇ ਤੁਹਾਨੂੰ ਗੁਸਾ ਆ ਜਾਵੇ ? ਜਾਂ ਕੀ ਕਦੀ ਤੁਸੀਂ ਕੋਈ ਅਜਿਹਾ ਕੰਮ ਨਹੀਂ ਕਰ ਬਹਿੰਦੇ, ਜਿਸ ਤੋਂ ਮੇਰੀ ਭੈਣ ਗਰਮ ਹੋ ਉਠੇ ?"
ਮੈਂ ਕਿਹਾ, "ਉਮਾ ! ਕੀ ਲੜਨਾ-ਭਿੜਨਾ ਵੀ ਜੀਵਨ ਲਈ ਕੋਈ ਜ਼ਰੂਰੀ ਗੱਲ ਹੈ ?" ਉਮਾ ਝਟ ਬੋਲ ਪਈ, "ਟੋਕਰੇ ਵਿਚ ਪਏ ਨਿਰਜੀਵ ਭਾਂਡੇ ਵੀ ਕਦੀ ਤਾਂ ਟਕਰਾ ਜਾਂਦੇ ਹਨ, ਫਿਰ ਮਨੁਖ ਤਾਂ ਸਜੀਵ, ਬੁਧੀਵਾਨ, ਮਾਣ, ਅਪਮਾਣ ਨੂੰ ਸਮਝਣ ਵਾਲਾ ਹੈ । ਸਾਡੇ ਘਰ ਤਾਂ ਕਦੀ ਕੋਈ ਸਪਤਾਹ ਖਾਲੀ ਨਹੀਂ ਜਾਂਦਾ, ਜਦੋਂ ਰਾਏ ਸਾਹਿਬ ਅਤੇ ਮੈਂ ਕਿਸੇ ਨਾ ਕਿਸੇ ਗੱਲ 'ਤੇ ਲੜ ਨਾ ਪਈਏ ।”
ਮੈਂ ਕਿਹਾ-"ਵੱਧੇਰੇ ਤਾਂ ਨਹੀਂ, ਪਰ ਕਦੀਂ ਕਦੀਂ ਕੋਈ ਅਜਿਹੀ ਭੁੱਲ ਚੁਕ ਜ਼ਰੂਰ ਹੋ ਜਾਂਦੀ ਹੈ ਕਿ ਇਕ ਦੂਜੇ 'ਤੇ ਸਾਨੂੰ ਸ਼ਿਕਾਇਤ ਹੋ ਜਾਂਦੀ ਹੈ । ਪਰ ਜੇ ਤੇਰੀ ਭੈਣ ਕਦੀ ਕੁਝ ਨਾਰਾਜ਼ਗੀ ਜ਼ਾਹਿਰ ਕਰੇ, ਤਾਂ ਮੈਂ ਦੂਜੇ ਕਮਰੇ ਵਿਚ ਚਲਾ ਜਾਂਦਾ ਹਾਂ ਅਤੇ ਕਦੀ, ਮੈਂ ਕਿਸੇ ਗੱਲ 'ਤੇ ਨਾਰਾਜ਼ ਹੋਣ ਲੱਗਾਂ, ਤਾਂ ਉਹ ਇਕ ਪਾਸੇ ਹੋ ਜਾਂਦੀ ਹੈ । ਨਾ ਅਸੀਂ ਕਦੀ ਮਰਿਆਦਾ ਤੇ ਆਦਰ ਭਾਵ ਨੂੰ ਤਿਆਗ ਕੇ ਨਾਰਾਜ਼ਗੀ ਜ਼ਾਹਿਰ ਕਰਦੇ ਹਾਂ, ਨਾ ਅਸੀਂ ਆਪਸ ਵਿਚ ਬਹੁਤੇ ਸੁਆਲ ਜਵਾਬ ਕਰਦੇ ਹੋਏ ਨਹਿਲੇ 'ਤੇ ਦਹਿਲਾ, ਅਤੇ ਦਹਿਲੇ 'ਤੇ ਬੇਗਮ ਬਾਦਸ਼ਾਹ ਲੱਗਾਣ ਦੀ ਕੋਸ਼ਿਸ਼ ਕਰਦੇ ਹਾਂ । ਅਸੀਂ ਆਪਣੇ ਜੀਵਨ ਸਾਥੀ ਦੀ ਨਾਰਾਜ਼ਗੀ ਨੂੰ ਗ਼ਲਤ ਅਤੇ ਨਿਰਮੂਲ ਸਮਝਦੇ ਹੋਏ ਵੀ ਚੁਪ ਰਹਿਣਾ ਪਸੰਦ ਕਰਦੇ ਹਾਂ ਅਤੇ ਗੁੱਸਾ ਠੰਡਾ ਹੋਣ 'ਤੇ ਹੱਸਦਿਆਂ ਹੱਸਦਿਆਂ ਇਕ ਦੂਜੇ ਨੂੰ ਕਹਿੰਦੇ ਹਾਂ ਕਿ, "ਤੁਹਾਨੂੰ ਤਾਂ ਪਤਾ ਹੀ ਨਹੀਂ, ਅਸਲ ਗੱਲ ਤਾਂ ਇਹ ਸੀ ।" ਪਤੀ ਪਤਨੀ ਜਦੋਂ ਇਕ ਦੂਜੇ ਤੋਂ ਗੱਲਾਂ ਹੀ ਗੱਲਾਂ ਵਿਚ ਬਾਜ਼ੀ ਜਿੱਤ ਜਾਣ ਦੀ ਇੱਛਾ ਰਖਦੇ ਹਨ, ਤਾਂ ਸਿਵਾਏ ਪਿੱਛੇ ਚਿਰ ਕਾਲ ਤਕ ਰਹਿ ਜਾਣ ਵਾਲੀ ਕੜਵਾਹਟ ਅਤੇ ਦਿਲ ਵਿਚ ਜ਼ਖਮਾਂ ਦੇ, ਹੋਰ ਕੁਝ ਵੀ ਹੱਥ ਨਹੀਂ ਆਉਂਦਾ । ਜਦੋਂ ਵੀ ਉਨ੍ਹਾਂ ਵਿਚ ਝੜਪ ਹੁੰਦੀ ਹੈ, ਤਾਂ 4, 5, ਵਿਸ਼ੇਸ਼ ਗੱਲਾਂ ਵਿਚੋਂ ਕਿਸੇ ਇਕ ਗੱਲ 'ਤੇ ਹੁੰਦੀ ਹੈ । ਵਿਆਹ ਹੋ ਜਾਣ ਦੇ ਥੋੜ੍ਹੇ ਹੀ ਦਿਨਾਂ ਵਿਚ ਪਤੀ ਨੂੰ ਪਤਾ ਲੱਗ ਜਾਂਦਾ ਹੈ ਕਿ ਉਸਦੇ ਸੁਭਾਅ ਦੀ ਕਿਹੜੀ ਕਿਹੜੀ ਗੱਲ ਪਤਨੀ ਨੂੰ ਅਸੁਖਾਵੀਂ ਲੱਗਦੀ ਹੈ । ਪਤੀ ਨੂੰ ਚਾਹੀਦਾ ਹੈ ਕਿ ਜਾਂ ਤਾਂ ਆਪਣੇ ਵਿਚ ਤਬਦੀਲੀ ਲਿਆਵੇ, ਜਾਂ ਸ਼ਾਂਤੀ ਤੇ ਪ੍ਰੇਮ ਨਾਲ ਪਤਨੀ ਦੇ ਵਿਚਾਰ ਵਿਚ