

ਤਬਦੀਲੀ ਲਿਆਵੇ । ਬਸ ਫਿਰ ਚੈਨ ਹੀ ਚੈਨ ਹੈ ।
39. ਕਈ ਵਾਰ ਵੇਖਿਆ ਹੈ ਕਿ ਪਤਨੀ ਦਾ ਦਿਮਾਗ ਘਰ ਦੀ ਚਾਰ ਦੀਵਾਰੀ ਦੇ ਅੰਦਰ ਕੈਦੀ ਬਣੇ ਰਹਿਣ ਤੋਂ ਪਰੇਸ਼ਾਨ ਹੋ ਜਾਂਦਾ ਹੈ, ਸੁਭਾਅ ਚਿੜਚਿੜਾ ਹੋ ਜਾਂਦਾ ਹੈ । ਉਸਨੂੰ ਹਫਤੇ ਵਿਚ ਇਕ ਦਿਨ ਆਪਣੇ ਨਾਲ ਬਾਹਰ ਤੁਰਨ ਫਿਰਨ ਲਈ ਜ਼ਰੂਰ ਲੈ ਜਾਇਆ ਕਰੋ, ਚਾਹੇ ਕਿਸੇ ਸੈਰਗਾਹ ਵਿਚ ਚਾਹੇ ਅਜਿਹੇ ਘਰ ਜਿਸ ਵਿਚ ਉਸਦਾ ਕੋਈ ਪ੍ਰੇਮ-ਪਾਤਰ ਪਰਿਵਾਰ ਰਹਿੰਦਾ ਹੋਵੇ ।
ਪਤੀ ਘਰ ਤੋਂ ਬਹੁਤ ਸਵੇਰੇ ਨਿਕਲ ਜਾਂਦਾ ਹੈ ਦਿਨ ਭਰ ਲੋਕਾਂ ਨਾਲ ਉਸਦਾ ਕੰਮ ਰਹਿੰਦਾ ਹੈ, ਉਨ੍ਹਾਂ ਨਾਲ ਗੱਲਾਂ ਬਾਤਾਂ ਵਿਚ ਲੱਗਾ ਰਹਿੰਦਾ ਹੈ, ਜਿਸ ਵਿਚ ਉਸ ਦਾ ਦਿਲ ਲੱਗਾ ਰਹਿੰਦਾ ਹੈ । ਪਰ ਪਤਨੀ ਘਰ ਨੂੰ ਸੰਭਾਲਣ, ਸੰਵਾਰਣ, ਕੱਪੜੇ ਧੋਣ, ਖਾਣ ਪਕਾਣ ਦਾ ਆਹਰ ਕਰਨ ਆਦਿ ਨਿਰਜੀਵ ਕੰਮਾਂ ਜਾਂ ਬੱਚਿਆਂ ਵਿਚ ਉਲਝੀ ਰਹਿੰਦੀ ਹੈ। ਪਤਨੀ ਨੂੰ ਆਪਣੀ ਉਮਰ ਦੇ ਹਮਦਰਦੀ ਰਖਣ ਵਾਲੇ ਜੀਵਨ ਸਾਥੀ ਦੀ ਇੰਤਜ਼ਾਰ ਰਹਿੰਦੀ ਹੈ ਕਿ ਉਹ ਕਦੋਂ ਆਵੇ, ਕਦ ਉਨ੍ਹਾਂ ਨਾਲ ਗੱਲਬਾਤ ਕਰਕੇ ਦਿਲ ਬਹਿਲਾਵਾਂ, ਘਰ ਸੰਬੰਧੀ ਫਲਾਣੀ ਫਲਾਣੀ ਗੱਲ ਵਿਚ ਤੇ ਪ੍ਰਬੰਧਾਂ ਵਿਚ ਉਨ੍ਹਾਂ ਦੀ ਮਨਜ਼ੂਰੀ ਲਵਾਂ ਆਦਿ । ਪਰ ਪਤੀ ਜਦ ਘਰ ਆਉਂਦਾ ਹੈ ਤਾਂ ਆਪਣੇ ਦਿਨ ਭਰਦੇ ਕੰਮ-ਕਾਜ ਤੋਂ ਥਕ ਕੇ ਚੂਰ । ਉਹ ਪਤਨੀ ਦੇ ਮਨ ਬਹਿਲਾਵੇ ਲਈ ਕੁਝ ਵੀ ਸ਼ਕਤੀ ਦੀ ਰਾਸ ਪੂੰਜੀ ਘਰ ਲਈ ਬਚਾ ਕੇ ਨਹੀਂ ਲਿਆਂਦਾ । ਕੁਰਸੀ ਜਾਂ ਪਲੰਘ 'ਤੇ ਟੰਗਾਂ ਫੈਲਾ ਕੇ ਲੇਟ ਜਾਂਦਾ ਹੈ, ਤਾਂ ਪਤਨੀ ਉਸਦੇ ਆਰਾਮ ਵਿਚ ਵਿਘਨ ਪਾਉਣ ਦੀ ਇੱਛਕ ਤਾਂ ਨਹੀਂ ਹੁੰਦੀ ਪਰ ਪਿੱਛੋਂ ਉਸਦੀ ਘਰ ਦੇ ਕੰਮਾਂ ਵਿਚ ਦਿਲਚਸਪੀ ਪੈਦਾ ਕਰਨ ਦੀ ਕੋਈ ਗੱਲ ਚਲਾਉਂਦੀ ਹੈ, ਪਰ ਪਤੀ ਲਾਪ੍ਰਵਾਹ ਜਿਹਾ ਹੋ ਕੇ, "ਹਾਂ, ਨਾਂਹ, ਪਤਾ ਨਹੀਂ, ਸੁਣਿਆਂ ਨਹੀਂ, ਹੋਏਗਾ, ਕੁਝ ਮੈਂ ਵਿਚਾਰ ਨਹੀਂ ਕੀਤਾ, ਅੱਛਾ ਸੋਚਾਂਗੇ......" ਅਜਿਹੇ ਰੁਖੇ-ਸੁਖੇ ਛੋਟੇ-ਛੋਟੇ ਵਾਕਾਂ ਨਾਲ ਪਤਨੀ ਦੀ ਦਿਨ ਭਰ ਦੀ, "ਮਨ ਵਿਚ 'ਕੱਠੀ ਕੀਤੀ ਹੋਈ ਵਾਰਤਾਲਪ ਦੀ ਮਨੋਕਾਮਨਾ ਨੂੰ ਬੜੀ ਠੇਸ ਪਹੁੰਚਾਂਦਾ ਹੈ ।
ਸੋ ਪਤੀ ਨੂੰ ਸੁਚੇਤ ਕੀਤਾ ਜਾਂਦਾ ਹੈ । ਘਰ ਪਹੁੰਚਦਿਆਂ ਰਾਹ ਵਿਚ ਪਤਨੀ ਦੇ ਮਨ ਬਹਿਲਾਵੇ ਦੀਆਂ ਕੁਝ ਗੱਲਾਂ ਸੋਚਦਾਂ ਜਾਵੇ ਅਤੇ ਪਤਨੀ ਨੂੰ ਦੂਜੇ ਚੌਥੇ ਦਿਨ ਇਕ ਅੱਧ ਘੰਟੇ ਲਈ ਪਿਆਰ ਭਰੀਆਂ ਜੀ ਪਰਚਾਵੇ