Back ArrowLogo
Info
Profile

ਦੀਆਂ ਗੱਲਾਂ ਰਾਹੀਂ, ਹਾਸੇ ਦਾ ਗੋਲ ਗੱਪਾ ਬਣਾ ਦੇਵੇ । ਜਿਨ੍ਹਾਂ ਅੰਦਰ ਇਹ ਰਸ ਹੈ ਹੀ ਨਹੀਂ ਉਹ ਸੰਸਾਰ ਵਿਚ ਕੀ ਆਏ ਅਤੇ ਕੀ ਘਰ ਵਸਾਏ । "ਸੇ ਕਾਹੇ ਜਗ ਆਏ.....।" ਚੇਤੇ, ਭਈਆ ਜੀ !

40. ਪ੍ਰਾਕ੍ਰਿਤੀ ਨੇ ਪਰਿਵਾਰ ਦਾ ਰਾਜਾ ਪੁਰਸ਼ ਨੂੰ ਬਣਾਇਆ ਹੈ। ਬਾਲ ਬੱਚੇ ਤਾਂ ਪਿਤਾ ਨੂੰ ਹੀ ਘਰ ਵਿਚ ਸਰਵ-ਸ੍ਰੇਸ਼ਟ ਮੰਨਦੇ ਹਨ । ਮਾਂ ਤਾਂ ਉਨ੍ਹਾਂ ਦੀ ਵੱਡੇਰੀ ਨਿਤ ਦੀ ਸਾਥੀ ਹੁੰਦੀ ਹੈ, ਪਿਤਾ ਹੀ ਹੈ ਜਿਸ ਨੂੰ ਉਹ ਘਰ ਦਾ ਨੇਤਾ, ਮਾਲਿਕ, ਪਾਲਕ ਤੇ ਸੰਚਾਲਕ ਮੰਨਦੇ ਹਨ। ਜਿਹੜਾ ਪਤੀ ਇਨ੍ਹਾਂ ਤਿੰਨਾਂ ਕਰਤੱਵਾਂ ਤੋਂ ਆਪਣੇ ਆਪ ਨੂੰ ਰਹਿਤ ਕਰ ਲੈਂਦਾ ਹੈ ਅਤੇ ਸਭ ਕੁਝ ਪਤਨੀ 'ਤੇ ਸੁਟ ਦੇਂਦਾ ਹੈ, ਉਸਦੇ ਬੱਚੇ ਆਪਣੇ ਆਪ ਨੂੰ ਆਜ਼ਾਦ ਸਮਝਣ ਲੱਗਦੇ ਹਨ। ਅਜਿਹੇ ਘਰ, ਨੇਤਾ ਦੇ ਬਿਨਾਂ ਉਜੜ ਜਾਂਦੇ ਹਨ-ਬੱਚੇ ਮਾਂ ਤੋਂ ਨਹੀਂ ਡਰਦੇ, ਮਾਂ ਨਾਲ ਤਾਂ ਝਗੜ ਵੀ ਲੈਂਦੇ ਹਨ । ਪਿਤਾ ਦਾ ਜੇਕਰ ਡਰ ਨਾ ਹੋਵੇ ਤਾਂ ਆਪ ਮੁਹਾਰੇ ਹੋ ਜਾਂਦੇ, ਮਨ-ਮਾਨੀ ਕਰਦੇ ਹਨ । ਗ੍ਰਿਹਸਤ ਰੂਪੀ ਰਥ ਦਾ ਨਾਸ਼ ਹੋ ਜਾਂਦਾ ਹੈ, ਜਦ ਰਥ ਦੇ ਮਾਲਿਕ (ਪਤਨੀ ਦੇ ਪਤੀ, ਅਤੇ ਬੱਚਿਆਂ ਦੇ ਪਿਤਾ) ਦੇ ਗ੍ਰਹਿਸਤ ਦੀ ਅਗਵਾਈ ਦੇ ਫਰਜ਼ਾਂ ਤੋਂ ਪਿਤਾ ਲਾਪ੍ਰਵਾਹ ਹੋ ਜਾਏ ।

41. ਪਤਨੀ ਦੀ ਅਵਹੇਲਨਾ ਬਹੁਤ ਸਾਰੇ ਇਸ ਕਾਰਣ ਵੀ ਕਰਦੇ ਹਨ ਅਤੇ ਉਸਨੂੰ ਤੁਛ ਸਮਝਦੇ ਹਨ, ਕਿਉਂਕਿ ਪਤੀ ਘਰ ਵਿਚ ਧਨ ਲਿਆਂਦਾ ਹੈ, ਘਰ ਦਾ ਖਰਚ ਚਲਾਂਦਾ ਹੈ । ਪਤਨੀ ਅਜਿਹੀ ਕੀ ਠੋਸ ਵਸਤੂ ਵਿਖਾ ਸਕਦੀ ਹੈ ? ਉਸ ਦੇ ਕੰਮ ਹੀ ਕਿੰਨੇ ਹਨ-'ਰੋਟੀ, ਦਾਲ ਸਬਜ਼ੀ, ਚੁਲਾ ਚੌਂਕਾ, ਸਿਲਾਈ ਧੁਲਾਈ, ਬੱਚਿਆਂ ਨੂੰ ਪਹਿਨਾਣਾ ਸੰਵਾਰਨਾ, ਖਿਲਾਣਾ ਪਿਲਾਣਾ ਅਤੇ ਬਸ ।' ਪਰ ਸ੍ਰੀ ਡਾਕਟਰ ਆਰਥਰ ਅਜਿਹੇ ਨਾਸ਼ੁਕਰੇ ਪਤੀਆਂ ਨੂੰ ਕਹਿੰਦੇ ਹਨ ਕਿ ਬਾਬਾ ਇਕੋ ਹੀ ਦਿਨ ਪਤਨੀ ਦੀ ਥਾਂ 'ਤੇ ਸਵੇਰ ਤੋਂ ਰਾਤ ਤਕ ਘਰ ਦੇ ਕੰਮ-ਕਾਜ ਦਾ ਭਾਰ ਸੰਭਾਲਣ ਦੀ ਹਿੰਮਤ ਤਾਂ ਕਰ ਵਿਖਾਓ, ਸਾਰਾ ਫੋਕਾ ਅਭਿਮਾਨ ਚੂਰ-ਚੂਰ ਹੋ ਕੇ ਰਹਿ ਜਾਵੇਗਾ। ਅਜਿਹੇ ਅਹੰਕਾਰੀ ਪਤੀ, ਘਰ ਦੀ ਸ਼ਾਂਤੀ ਆਪਣੇ ਉਲਟੇ ਵਿਚਾਰਾਂ ਦੇ ਕਾਰਣ ਵਿਗਾੜ ਰਹੇ ਹਨ ।

42. ਪਤਨੀ ਦੇ ਪ੍ਰਤੀ ਅਜਿਹਾ ਪ੍ਰੇਮ ਜ਼ਾਹਿਰ ਕਰੋ, ਜਿਵੇਂ ਤੁਸੀਂ ਬਿੱਲੀ ਦੀ ਪਿੱਠ ਅਤੇ ਸਿਰ ਉੱਤੇ ਹੱਥ ਫੇਰਦੇ ਹੋ ਤਾਂ ਉਹ ਕਿਤਨੀ ਪਿਆਰੀ ਗੁਰ-ਗੁਰ ਦੀ ਮਧੁਰ ਧੁਨ ਨਾਲ ਤੁਹਾਨੂੰ ਆਨੰਦ ਦੇਂਦੀ ਹੈ ।

97 / 239
Previous
Next