

"ਇਸ ਸੰਸਾਰ ਰੂਪੀ ਬਗੀਚੇ ਵਿਚ ਕੰਡੇ ਵੀ ਅਤੇ ਫੁੱਲ ਵੀ ਬਹੁਤ ਹਨ ।" ਤੈਨੂੰ ਕੰਡਿਆਂ ਨਾਲ ਕੀ ? ਤੂੰ ਆਪਣੀ ਝੋਲੀ ਫੁੱਲਾਂ ਨਾਲ ਭਾਰ ਲੈ । ਇਕ ਉਰਦੂ ਦੇ ਕਵੀ ਨੇ ਆਪਣੀ ਪਤਨੀ ਬਾਰੇ ਲਿਖਿਆ ਹੈ :-
ਰੰਗ ਖੁਸ਼-ਰੰਗ ਨ ਹੋ,
ਫੂਲ ਮਿਰਾ ਫੂਲ ਤੋ ਹੈ ।
ਪਿਆਰੀ ਤਾਂ ਪਿਆਰੀ ਹੀ ਹੈ, ਪਤਨੀ ਤਾਂ ਪਿਆਰੀ ਪਤਨੀ ਹੈ ਹੀ, ਚਾਹੇ ਉਹ ਰੋਗੀ ਹੋਵੇ, ਉਸ ਵਿਚ ਆਚਾਰ-ਵਿਚਾਰ ਵਿਹਾਰਿਕ ਪਕਿਆਈ ਦੀ ਕਿਤੇ ਕਚਿਆਈ ਵੀ ਦੇਖਣ ਵਿਚ ਆਵੇ । ਸੌ ਔਗੁਣ ਰੂਪੀ ਕੰਡੇ ਨੂੰ ਆਪਣੇ ਹੁਸ਼ਿਆਰ ਰੂਪੀ ਨਹੁੰ ਨਾਲ ਹੁਣੇ ਹੀ ਕੱਢ ਦੇਵੋ, ਉਸਨੂੰ ਹਿਰਦੇ ਵਿਚ ਚੋਭ ਕਰਨ ਵਾਲਾ ਰਹਿਣ ਹੀ ਨਾ ਦੇਵੋ । ਚੰਗਾ ਹੋਵੇ ਕਿ ਆਪਣੀ ਧੀਰਜਤਾ, ਗੰਭੀਰਤਾ ਨਾਲ ਉਸ ਔਗੁਣ ਨੂੰ ਆਪਣੀ ਪਰਮ-ਪਿਆਰੀ ਦੀ ਗੋਰੀ ਗੱਲ ਦਾ ਤਿਲ ਜਾਣ ਕੇ ਉਸ ਦਾ ਬੁਰਾ ਮੰਨਣਾ ਛੱਡ ਦੇਵੋ । ਵਿਆਹੁਤਾ ਜੀਵਨ ਦੀ ਸਫਲਤਾ ਦਾ ਇਹ ਇਕ ਵਚਿਤਰ ਰਹੱਸ (ਭੇਤ) ਆਪ ਜੀ ਅੱਗੇ ਖੋਲ੍ਹਿਆ ਹੈ।
45. ਪਤਨੀ ਇਸ ਲਈ ਪਿਆਰੀ ਹੈ ਕਿ ਉਹ ਪਤਨੀ ਹੈ, ਚਾਹੇ ਹੋਰ ਕਿਸੇ ਗੱਲ ਵਿਚ ਉਸ ਨਾਲ ਮਤ-ਭੇਦ ਰਖੋ ਪਰ ਉਸ ਦੇ ਪਿਆਰ ਰੂਪੀ ਦੁੱਧ ਵਿਚ ਆਪਣੇ ਵੱਲੋਂ ਇਕ ਬੂੰਦ ਜਿੰਨੀ ਖਟਾਈ ਵੀ ਨਾ ਪੈਣ ਦੇਵੋ ।
46 ਮਿਸਟਰ ਕਿਨਸੇਲਾ ਨੇ ਆਪਣੀ ਪ੍ਰਸਿੱਧ ਪੁਸਤਕ "ਆਈਡੀਅਲ ਹਸਬੰਡ" ਵਿਚ ਇਕ ਵਿਆਹੁਤਾ ਇਸਤਰੀ ਦੀ ਆਪ ਬੀਤੀ ਦਾ ਵਰਣਨ ਕੀਤਾ ਹੈ । “ਮੈਂ ਪਤੀ ਦੇ ਅਮੀਰ ਘਰਾਣੇ ਵਿਚ ਜਾ ਕੇ ਸ਼ਰਾਬ ਪੀਣ ਲੱਗ ਪਈ ਅਤੇ ਕਦੇ ਬੇਹੋਸ਼ ਵੀ ਹੋ ਜਾਂਦੀ । ਹੋਸ਼ ਵਿਚ ਆ ਕੇ ਅੱਖਾਂ ਉਚੀਆਂ ਨਾ ਕਰ ਸਕਦੀ । ਮੈਨੂੰ ਪਤੀ ਕਦੇ ਵੀ ਆਪਣੇ ਮੂੰਹ ਤੋਂ ਬੁਰਾ-ਭਲਾ ਨਾ ਆਖਦੇ ਬਸ ਕੇਵਲ ਇਤਨਾ ਹੀ ਸਮਝਾਂਦੇ ਕਿ "ਸੁਧਰਨ ਦਾ ਜਤਨ ਕਰਦੀ ਰਹੋ, ਇਕ ਦਿਨ ਇਹ ਆਦਤ ਛੁੱਟ ਹੀ ਜਾਵੇਗੀ । ਸੋ ਇਸੇ ਤਰ੍ਹਾਂ ਹੋਇਆ ਅਤੇ ਮੈਂ ਉਸ ਦੇ ਪ੍ਰੀਤ ਦੀ ਰੀਤ ਨਿਭਾਣ ਦੇ ਅਮੁੱਲ ਕਾਰਨਾਮੇ ਦੀ ਸਾਰੀ ਉਮਰ ਸ਼ੁਕਰ-ਗੁਜ਼ਾਰ ਰਹਾਂਗੀ, ਅਜਿਹੇ ਨਰ ਰਤਨ ਦੇ ਸਾਹਮਣੇ ਮੈਂ ਭਲਾ ਕਿਵੇਂ ਅੱਖ ਵੀ ਚੁਕ ਸਕਦੀ ਹਾਂ । ਮੈਂ ਆਖਿਰ ਸੁਧਰ ਗਈ।”
ਪਤਨੀ ਕੋਲੋਂ ਅਮ ਤੌਰ 'ਤੇ ਇਤਨੇ ਭਾਰੀ ਅਪਰਾਧ ਕਿਥੇ ਹੁੰਦੇ ਹਨ । ਪਤੀ ਸਦਾਚਾਰੀ, ਧੀਰਜਵਾਨ, ਗੰਭੀਰ ਰਹਿੰਦਾ ਹੋਇਆ