ਦੀ ਹੇਠ ਲਿਖੀ ਬੰਸਾਵਲੀ ਦਰਜ ਕੀਤੀ ਹੈ।
ਪਰ ਮੁਸ਼ਕਿਲ ਇਹ ਹੈ ਕਿ ਅੱਜ ਤਕ ਗੁਰੂ ਗੋਰਖ ਨਾਥ ਦਾ ਹੀ ਸਮਾਂ ਨਿਸ਼ਚਿਤ ਨਹੀਂ ਹੋ ਸਕਿਆ ।
ਡਾ. ਵੜਬਵਾਲ ਦਾ ਵਿਚਾਰ ਹੈ ਕਿ ਗੋਰਖ ਨਾਥ 11 ਬਿ. ਸਦੀ ਵਿਚ ਹੋਏ । ਡਾ. ਹਜ਼ਾਰੀ ਪ੍ਰਸਾਦ ਦਿਵੇਦੀ ਦਾ ਵਿਚਾਰ ਹੈ ਕਿ ਗੋਰਖ ਨਾਥ ਦਾ ਸਮਾਂ ਨਿਸ਼ਚਿਤ ਕਰਨ ਵਿਚ ਕੋਈ ਵਿਦਵਾਨ ਵੀ ਸਫਲ ਨਹੀਂ ਹੋ ਸਕਿਆ। ਕਿਉਂਕਿ ਗੋਰਖ ਨਾਥ ਦੀਆਂ ਗੋਸ਼ਟਾਂ ਭਗਤ ਕਬੀਰ ਗੁਰੂ ਨਾਨਕ ਤੇ ਜੈਨ ਦਿਗੰਬਰ ਸੰਤ ਬਨਾਰਸੀ ਦਾਸ ਨਾਲ ਮਿਲ ਜਾਂਦੀਆਂ ਹਨ । ਇਨ੍ਹਾਂ ਤਿੰਨਾਂ ਮਹਾਂਪੁਰਸ਼ਾਂ ਦਾ ਸਮਾਂ 14ਵੀਂ ਸਦੀ ਈ: 15ਵੀਂ ਸਦੀ ਈ; 17ਵੀਂ ਸਦੀ ਦੀ ਹੈ ।
ਅਗਰ ਗੋਰਖ ਨਾਥ ਦਾ ਸਮਾਂ ਨਿਸ਼ਚਿਤ ਨਹੀਂ ਹੋ ਸਕਦਾ ਤਾਂ ਬਾਲ ਗੁੰਧਾਈ ਜਾਂ ਬਾਲ ਗੁਸਾਈ ਦਾ ਸਮਾਂ ਕਿਵੇਂ ਨਿਸ਼ਚਿਤ ਕੀਤਾ ਜਾ ਸਕਦਾ ਹੈ । ਜੇ ਗੁਰੂ ਸਾਹਿਬ ਬਾਲ ਗੁੰਧਾਈ ਨੂੰ ਮਿਲੇ ਸਨ ਤਾਂ ਸਾਖੀਆਂ ਵਿਚ ਗੋਰਖ ਨਾਥ ਨੂੰ ਮਿਲਣ ਦਾ ਜ਼ਿਕਰ ਵੀ ਹੈ । ਸੋ ਇਨਾਂ ਤੱਥਾਂ ਦੇ ਆਧਾਰ ਤੇ ਸਿਧ ਬਗਾਈ ਦਾ ਸਮਾਂ ਨਿਸ਼ਚਿਤ ਨਹੀਂ ਕੀਤਾ ਜਾ ਸਕਦਾ । ਬਾਲ ਨਾਥ ਬਾਰੇ ਸੀਤਲ ਤੇ ਡਾ. ਕਾਂਗ ਦਾ ਮੱਤ ਹੈ ਕਿ ਬਾਲ ਨਾਥ ਨਾਂ ਦਾ ਕੋਈ ਗੁਰੂ ਨਹੀਂ
ਡਾ. ਕੋਮਲ ਸਿੱਧੂ ਸਲੱਕੀ, ਨਾਥ ਪੰਥ ਔਰ ਨਿਰਗੁਣ ਸੰਤ ਕਾਵਿ (ਹਿੰਦੀ) ਵਿਨੋਦ ਪੁਸਤਕ ਮੰਦਰ ਆਗਰਾ, 1966, ਪੰਨਾ106.
ਉਹੀ, ਪੰਨਾ 106.
ਅਉਦੀ, ਪੰਨਾ 108.