Back ArrowLogo
Info
Profile

 

ਹੋਇਆ ।

ਪਰ ਭਾਈ ਬਾਲੇ ਵਾਲੀ ਜਨਮਸਾਖੀ ਵਿਚ ਨੇ ਨਾਥਾਂ ਦਾ ਹਵਾਲਾ ਦਰਜ ਹੈ। ਜਿਸ ਦਾ ਜ਼ਿਕਰ ਚੌਧਰੀ ਮੁਹੰਮਦ ਅਫਜਲ ਖਾਂ ਨੇ ਵੀ ਆਪਣੀ ਸੰਪਾਦਿਤ ਕੀਤੀ ਪੁਸਤਕ 'ਹੀਰ ਵਾਰਸ ਸ਼ਾਹ' ਦੇ ਪੰਨਾ 376 ਉੱਤੇ ਇੰਜ ਕੀਤਾ ਹੈ ਬਾਲ ਨਾਥ, ਪੂਰਨ ਨਾਥ, ਜਾਲੰਧਰ ਨਾਥ, ਕਾਲੀ ਨਾਥ, ਗੋਪੀ ਚੰਦ, ਗੋਰਖ ਨਾਥ, ਮਛੰਦਰ ਨਾਥ, ਚਰਪਟ ਨਾਥ, ਮੰਗਲ ਨਾਥ ।

ਸੋ ਬਾਲ ਨਾਥ ਦੀ ਹੋਂਦ ਨੂੰ ਮਿਟਾ ਕੇ ਸਿਧ ਬਗਾਈ ਦਾ ਸਮਾਂ ਨਿਸ਼ਚਿਤ ਕਰਕੇ ਇਹ ਕਹਿਣਾ ਕਿ 1449 ਈ ਵਿਚ ਰਾਂਝੇ ਨੇ ਉਸ ਕੋਲੋਂ ਜੰਗ ਲਿਆ ਦਰੁਸਤ ਨਹੀਂ ।

ਜੇ ਮੰਨ ਵੀ ਲਈਏ ਤਾਂ ਉਹ ਅਬੁੱਲ ਫ਼ਤਿਹ ਕੌਣ ਸੀ ਜਿਸ ਨੇ ਕਬੂਲਾ ਵਿਖੇ ਰਾਂਝੇ ਨੂੰ ਹੀਰ ਸੌਂਪੀ ਸੀ। ਕਿਉਂਕਿ ਅਬੁਲ ਫ਼ਤਿਹ ਮੁਬਾਰਕ ਸ਼ਾਹ ਬਿਨ ਖ਼ਿਜ਼ਰ ਖਾਨ ਦਾ ਦਿਹਾਂਤ 19 ਜਨਵਰੀ 1433 ਈ. ਨੂੰ ਹੋ ਗਿਆ ਸੀ 1

ਇਸ ਤੋਂ ਬਿਨਾਂ ਤਾਰੀਖ਼ ਮੁਬਾਰਕ ਸ਼ਾਹੀ ਤੇ ਤਾਰੀਖੇ ਫਰਿਸ਼ਤਾ ਵਿਚ ਕਿਧਰੇ ਵੀ ਪਰਗਨਾ ਕਬੂਲਾ ਦਾ ਜ਼ਿਕਰ ਨਹੀਂ। ਇਸ ਦਾ ਜ਼ਿਕਰ ਤਾਰੀਖ ਸੇਰ ਬਾਹੀ ਵਿਚ ਜ਼ਰੂਰ ਮਿਲਦਾ । When Sher Shah knew of the quarrel between Khawas Khan and Habit Khan Niazi, he sent for Isa Khan and Habib Khan and confirmed Haibat Khan in the government of Panjab, attaching Fateh Jang Khan to him. And were as Fath Khan Jat had been in rebellion in Kayula and the time of the Mughals has plundered the whole country and laid it waist as for as Panipat. ਇਥੇ ਪਹਿਲੀ ਵਾਰੀ Kayula (ਕਿਊਲਾ) ਦਾ ਜ਼ਿਕਰ ਆਇਆ ਹੈ । ਪਰ ਇਸ ਦਾ ਹਵਾਲਾ The Makhzan Afghani ਵਿਚ ਇਸ ਤਰ੍ਹਾਂ ਹੈ। "Sher Shah ordered Haibat Khan to seize Fateh Khan. This Fateh Khan was of Koti Kabula (Kapura) who had devasted the entire tract of lakhi jangle and kept the high roads from Lahore to Delhi in a constant ferment".

ਫ਼ਤਿਹ ਖਾਂ ਹੈਬਤ ਖਾਨ ਦੇ ਹੱਥੋਂ 950 ਹਿਜਰੀ ਵਿਚ ਮਾਰਿਆ ਗਿਆ ਸੀ ।

ਉਂਜ ਵੀ ਇਹ ਸਮਾਂ ਗੰਗਾ ਸਿੰਘ ਦੇ ਹੀਰ ਰਾਂਝਾ ਮਿਲਾਪ 1529 ਬਿਕਰਮੀ, ਡਾ. ਸੀਤਲ ਅਨੁਸਾਰ 1449 ਈ. (ਰਾਝੇ ਦਾ ਜੰਗ ਲੈਣਾ) ਅਤੇ 1452 ਈ. (ਹੀਰ ਦੀ ਮ੍ਰਿਤੂ) ਨਾਲ ਮੇਲ ਨਹੀਂ ਖਾਂਦਾ । ਅਤੇ ਨਾ ਹੀ ਡਾ. ਸੀਤਲ ਅਤੇ ਦੂਸਰੇ ਖੋਜੀਆਂ ਨੇ ਇਸ ਫਤਿਹ ਖਾਨ ਜਾਟ ਨੂੰ ਕੋਈ ਅਹਿਮੀਅਤ ਹੀ ਦਿੱਤੀ ਹੈ ।

ਛੱਡਾ. ਕੁਲਬੀਰ ਸਿੰਘ ਕਾਂਗ, ਪੰਜਾਬੀ ਵਿਚ ਕਿੱਸਾ ਹੀਰ ਰਾਂਝਾ, ਪੰਨਾ 46.

ਪਤਾਰੀਖ ਮੁਬਾਰਕ ਸ਼ਾਹੀ, ਪੰਨਾ 79.

21 / 272
Previous
Next