ਦਰਅਸਲ ਇਹ ਕਹਾਣੀ ਖਿਲਜੀਆਂ ਦੇ ਦੌਰ ਤੋਂ ਪਿੱਛੋਂ ਵਾਪਰੀ ਪ੍ਰਤੀਤ ਹੁੰਦੀ ਹੈ । ਕਿਉਂਕਿ ਮਿੰਟਗੁਮਰੀ ਦੇ District Gazetter ਅਨੁਸਾਰ ਇਸ ਸ਼ਹਿਰ ਦੀ ਬੁਨਿਆਦ ਗਿਆਸੁਦੀਨ ਤੁਗਲਕ ਨੇ ਰੱਖੀ ।
ਗਿਆਸੁਦੀਨ ਤੁਗਲਕ ਦਾ ਸਮਾਂ (1320-1325 ਈ.) ਤਕ ਹੈ ।
ਕੋਟ ਕਬਲਾ ਦਾ ਜ਼ਿਕਰ ਪਹਿਲੀ ਵਾਰੀ ਤਾਰੀਖੇ-ਸ਼ੇਰ ਸ਼ਾਹੀ ਵਿਚ ਹੈ । ਜਦੋਂ ਕੰਟ ਕਬੂਲੇ ਦੇ ਹਾਕਮ ਫਤਿਹ ਖਾਨ ਨੂੰ ਹੈਬਤ ਖਾਨ ਨੇ 1543 ਈ. ਵਿਚ ਮੌਤ ਦੇ ਘਾਟ ਉਤਾਰ ਦਿੱਤਾ ਸੀ । ਜੇ ਡਾ. ਸੀਤਲ ਦੀ ਖੋਜ ਨੂੰ ਵੇਖੀਏ ਤਾਂ ਇਹ ਕਿਸੇ ਤਰ੍ਹਾਂ ਵੀ ਇਕ ਕਾਲ-ਕ੍ਰਮ ਵਿਚ ਨਹੀਂ ਬਝਦੀ ।
(1) ਡਾ. ਸੀਤਲ ਦਾ ਮੱਤ ਹੈ ਕਿ ਘਟਨਾ ਪੰਦਰਵੀਂ ਸਦੀ ਦੇ ਅੱਧ ਵਿਚ ਵਾਪਰੀ मी।
(2) ਹੀਰ ਦੀ ਮਿਰਤੂ 14 1-52 ਜਾਂ 53 ਈ. ਵਿਚ ਹੋਈ।
(3) ਹੀਰ ਰਾਂਝੇ ਦੀ ਘਟਨਾ ਸੰਯਦਾਂ ਤੇ ਲੋਧੀਆਂ ਦੇ ਰਾਜ ਸਮੇਂ ਹੋਈ ।
(4) ਮੁਅਜਮਦੀਨ ਅਬੂਲ ਫਤਿਹ ਹੀ ਮੁਬਾਰਕ ਸ਼ਾਹ (1412-33 ਈ.) ਹੀ ਅਬੁੱਲ ਫਤਿਹ ਸੀ, ਜਿਹੜਾ ਸੱਕਦ ਖ਼ਾਨਦਾਨ ਦੇ ਮੋਢੀ ਖਿਜਰ ਖ਼ਾਨ ਦਾ ਪੁੱਤਰ ਸੀ । ਚੂਚਕ ਤੇ ਮੌਜੂ ਆਪਣੇ ਪਰਗਣਿਆਂ ਦੇ ਸਿੱਕਦਾਰ ਸਨ ।
(5) ਲਛਮਣ ਦਾਸ ਬਾਲ ਗੁਧਾਈ ਉਸ ਸਮੇਂ ਬਾਲ ਨਾਥ ਦੇ ਟਿੱਲੇ ਦਾ ਜੋਗੀ ਸੀ ਜਿਸ ਪਾਸੋਂ ਰਾਂਝੇ ਨੇ ਜੰਗ ਲਿਆ। ਉਹ ਪੰਦਰਵੀਂ ਸਦੀ ਦੇ ਪਿਛਲੇ ਅੱਧ ਵਿਚ ਵੀ ਜਿਉਂਦਾ ਸੀ ਅਤੇ ਗੁਰੂ ਨਾਨਕ ਸਾਹਿਬ ਨਾਲ ਉਸ ਦੀ ਆਪਣੇ ਹੀ ਅਸਥਾਨ ਪਰ ਭੇਟ ਹੋਈ ।"
ਅਸੀਂ ਉਪਰੋਕਤ ਸਾਰੇ ਨਿਰਣਿਆਂ ਬਾਰੇ ਵਿਚਾਰ ਕਰ ਚੁੱਕੇ ਹਾਂ।
ਜੇ ਹੀਰ ਦੀ ਮਿਰਤੂ 1452 ਈ. ਜਾਂ 1453 ਈ. ਵਿਚ ਹੋਈ ਤਾਂ ਦਮੋਦਰ ਅਨੁਸਾਰ 1529 ਬਿਕਰਮੀ ਵਿਚ ਹੀਰ ਰਾਂਝੇ ਦਾ ਮੱਲ ਬਿਲਕੁਲ ਹੀ ਗਲਤ ਹੈ ।
ਜੇ ਅਸੀਂ ਅਬੁੱਲ ਛੱਤਾ ਦਾ ਸਮਾ ਲੱਭਣ ਲਈ ਇੰਨਾ ਜ਼ੋਰ ਲਾਇਆ ਹੈ ਤਾਂ ਸਾਨੂੰ ਦਮੋਦਰ ਦੀ ਇਸ ਗੱਲ ਵੱਲ ਵੀ ਧਿਆਨ ਰਖਣਾ ਚਾਹੀਦਾ ਹੈ ਕਿ ਹੀਰ ਤੇ ਰਾਂਤਾ 1529 ਬਿ. (1472 ਈ.) ਵਿਚ ਕੋਟ ਕਬੂਲੇ ਦੀ ਅਦਾਲਤ ਪਿੱਛੋਂ ਇਕੱਠੇ ਹੋਏ ।
ਪਰ 1472 ਈ. ਵਿਚ ਮੁਬਾਰਕ ਖ਼ਾਨ ਜਿਉਂਦਾ ਨਹੀਂ ਸੀ। ਨਾ ਹੀ ਮੁਬਾਰਕ ਖਾਨ ਕਦੇ ਕਬੂਲਾ ਦਾ ਸਿੱਕਦਾਰ, ਗਵਰਨਰ ਜਾਂ ਹਾਕਮ ਰਿਹਾ ਸੀ।
ਜੇ 1449 ਈ. ਵਿਚ ਰਾਂਝੇ ਨੇ ਬਾਲ ਗੁੱਧਾਈ ਕੋਲੋਂ ਜੱਗ ਲਿਆ ਤਾਂ ਉਹ ਵੱਧ ਤੇ ਵੱਧ 1449 ਈ. ਦੇ ਅੰਤ ਜਾਂ 1450 ਈ. ਦੇ ਆਰੰਭ ਵਿਚ ਕੱਟ ਕਬੂਲੇ ਦੀ ਅਦਾਲਤ
Montogomery District Gazetter, page 77-78.
ਡਾ. ਸੀਤਲ ਅਨੁਸਾਰ ਰਾਂਝੇ ਨੇ 1449 ਈ. ਵਿਚ ਬਾਲ ਗੁਪਾਈ ਤੇ ਜੱਗ ਪਿਆ।