Back ArrowLogo
Info
Profile

4

ਕਹਾਣੀ ਦੇ ਪ੍ਰਚੱਲਤ ਰੂਪ

ਆਉ ਹੁਣ ਜ਼ਰਾ ਕਹਾਣੀ ਦੇ ਪ੍ਰਚੱਲਤ ਰੂਪਾ ਵੱਲ ਵੀ ਧਿਆਨ ਮਾਰ ਲਈਏ।

ਸਭ ਤੋਂ ਪਹਿਲਾ ਰੂਪ ਜਿਸ ਦਾ ਜਿਕਰ ਸ਼ਾਹ ਹੁਸੈਨ ਨੇ ਆਪਣੀਆਂ ਕਾਫ਼ੀਆਂ ਵਿਚ ਕੀਤਾ ਹੈ। ਉਹ ਹੀਰ ਤੇ ਰਾਂਝੇ ਦੇ ਇਸ਼ਕ ਹਕੀਕੀ ਦਾ ਰੂਪ ਹੈ । ਇਸ ਤਰ੍ਹਾਂ ਦਾ ਰੂਪ ਹੀ ਭਾਈ ਗੁਰਦਾਸ ਦੀਆਂ ਵਾਰਾਂ ਵਿਚ ਇਕ ਥਾਂ ਆਇਆ ਹੈ।

ਇਸ ਕਹਾਣੀ ਦਾ ਦੂਸਰਾ ਰੂਪ ਇਸ਼ਕ ਮਜਾਜ਼ੀ ਵਾਲਾ ਹੈ । ਜਿਸ ਨੂੰ ਮਸਨਵੀ ਦੇ ਰੂਪ ਵਿਚ ਬਾਕੀ ਕੁਲਾਬੀ (ਮੌਤ 1579 ਈ.) ਨੇ ਕਲਮ ਬੰਦ ਕੀਤਾ । ਬਾਕੀ ਕੁਲਾਬੀ ਨੇ ਆਪਣੇ ਕਿੱਸੇ ਵਿਚ ਕਿਸੇ ਵਿਸ਼ੇਸ਼ ਥਾਂ (ਰੰਗਪੁਰ ਹਜ਼ਾਰਾ, ਝੰਗ, ਕਬੂਲਾ ਆਦਿ) ਦਾ ਨਾਂ ਨਹੀਂ ਲਿਆ । ਨਾ ਹੀ ਉਹ ਕਿਧਰ ਮੌਜੂ, ਕੰਦ, ਤੇ ਸਹਿਤੀ ਆਦਿ ਦਾ ਜ਼ਿਕਰ ਕਰਦਾ ਹੈ ।

ਕੁਲਾਬੀ ਦੇ ਕਿੱਸੇ ਵਿਚ ਸੱਪ ਲੜਨ, ਰਾਂਝੇ (ਯਦ) ਦੇ ਜੰਗ ਲੰਣ, ਕਬੂਲੇ ਜਾਣ, ਨੂਰੇ ਦੀ ਲੜਾਈ ਆਦਿ ਦਾ ਜ਼ਿਕਰ ਵੀ ਨਹੀਂ ।

ਹੀਰ ਦੇ ਘਰ ਵਾਲੇ ਦਾ ਨਾਂ ਕੁਲਾਬੀ ਨੇ ਹੱਸਾਮ ਲਿਖਿਆ ਹੈ।

ਕਹਾਣੀ ਬੜੀ ਸਿੱਧੀ-ਸਾਦੀ ਤੇ ਆਮ ਜਿਹੀ ਹੈ।

ਕਿੱਸੇ ਦੇ ਅੰਤ ਵਿਚ ਧੀਦੋ ਹੀਰ ਨੂੰ ਲੈ ਕੇ ਜੰਗਲ ਵੱਲ ਨਸ ਜਾਂਦਾ ਹੈ ਤੇ ਉੱਥੇ ਰਾਂਝਾ ਅਚਾਨਕ ਬੀਮਾਰ ਹੋ ਕੇ ਮਰ ਜਾਂਦਾ ਹੈ । ਹੀਰ ਆਪਣੀ ਮੌਤ ਦੀ ਦੁਆ ਮੰਗਦੀ ਹੈ ਤੇ ਧਰਤੀ ਫਟਣ ਨਾਲ ਧਰਤੀ ਵਿਚ ਸਮਾ ਜਾਂਦੀ ਹੈ ।

ਇਸ ਕਹਾਣੀ ਦਾ ਤੀਸਰਾ ਰੂਪ ਮਿਥਿਹਾਸਕ ਹੈ ਜੋ ਗੁਰੂ ਗੋਬਿੰਦ ਸਿੰਘ ਜੀ ਜਾਂ ਉਨ੍ਹਾਂ ਦੇ ਕਿਸੇ ਦਰਬਾਰੀ ਕਵੀ ਨੇ ਲਿਖਿਆ। ਇਹ ਰੂਪ ਸਭ ਤੋਂ ਪਿੱਛੋਂ ਵਜੂਦ ਵਿਚ ਆਇਆ। ਇਹ ਕਹਾਣੀ ਦਸਮ ਗ੍ਰੰਥ ਵਿਚ ਦਰਜ ਹੈ ਜਿਸ ਦੀ ਸੰਪਾਦਨਾ 1696 ਈ. ਵਿਚ ਕੀਤੀ ਗਈ ਮੰਨੀ ਜਾਂਦੀ ਹੈ । ਇਸ ਕਹਾਣੀ ਅਨੁਸਾਰ ਹੀਰ ਪਿਛਲੇ ਜਨਮ ਵਿਚ ਮੇਨਕਾ ਸੀ । ਪਰ ਇਕ ਰਿਸ਼ੀ ਨਾਲ ਪ੍ਰੇਮ-ਸੰਬੰਧਾਂ ਕਾਰਣ ਉਸ ਨੂੰ ਇੰਦਰਪੁਰੀ ਵਿੱਚੋਂ ਸਰਾਪ ਦੇ ਕੇ ਕੱਢ ਦਿੱਤਾ ਗਿਆ ਕਿ ਉਹ ਮਾਤ ਲੋਕ ਵਿਚ ਤੁਰਕਾਂ ਦੇ ਘਰ ਪੈਦਾ ਹੋਵੇਗੀ। ਇੰਦਰ ਰਾਂਝਾ ਬਣ ਕੇ ਆਵੇਗਾ ਤੇ ਉਸ ਦਾ ਕਲਿਆਣ ਹੋਵੇਗਾ।

ਇਸ ਸਰਾਪ ਕਾਰਣ ਹੀ ਮੌਨਕਾ ਚੂਚਕ ਦੇ ਘਰ ਪੈਦਾ ਹੋਈ। ਦੂਸਰੇ ਬੰਨੇ ਰਾਂਝਾ ਇਕ ਵਿਧਵਾ ਹਿੰਦੂ ਰਾਣੀ ਚਿਤ੍ਰਦੇਵੀ ਦੇ ਘਰ ਪੈਦਾ ਹੋਇਆ । ਪਰ ਉਸ ਸਮੇਂ ਵਿਚ ਇਨਾ ਕਾਲ ਪਿਆ ਕਿ ਰਾਣੀ ਦੀ ਸਾਰੀ ਪਰਜਾ ਕਾਲਵਸ ਹੋ ਗਈ। ਜਦੋਂ ਚਿਤ੍ਰਦੇਵੀ ਲਈ ਆਪਣੇ ਪੁੱਤਰ

24 / 272
Previous
Next