ਦਾ ਪਾਲਣ ਪੋਸਣ ਕਰਨਾ ਮੁਸ਼ਕਿਲ ਹੋ ਗਿਆ ਤਾਂ ਉਸ ਨੇ ਆਪਣਾ ਪੁੱਤਰ ਇਕ ਜੱਟ ਕੋਲ ਵੇਜ਼ ਦਿੱਤਾ । ਰਾਂਝੇ ਨੂੰ ਉਸ ਨੇ ਪੁੱਤਾਂ ਵਾਂਗ ਪਾਲਿਆ, ਰਾਂਝਾ ਵੱਡਾ ਹੋ ਕੇ ਮੱਝਾਂ ਚਾਰਣ ਲੱਗ ਪਿਆ । ਜਦੋਂ ਹੀਰ ਜਵਾਨ ਹੋਈ ਤਾਂ ਉਸ ਦਾ ਰਾਝੇ ਨਾਲ ਇਸ਼ਕ ਹੋ ਗਿਆ । ਜਦੋਂ ਚੁਚਕ ਨੂੰ ਹੀਰ ਰਾਂਝੇ ਦੇ ਪਿਆਰ ਦੀ ਕਨਸੋ ਮਿਤੀ ਤਾਂ ਉਸ ਨੇ ਹੀਰ ਖੇੜਿਆਂ ਦੇ ਵਿਆਹ ਦਿੱਤੀ । ਰਾਂਝਾ ਫਕੀਰ ਦਾ ਭੇਸ ਧਾਰ ਕੇ ਖੇੜਿਆਂ ਦੇ ਗਿਆ ਅਤੇ ਉਸ ਨੂੰ ਕੱਢ ਕੇ ਸੁਰਗਪੁਰੀ ਪਹੁੰਚ ਗਿਆ । ਹੀਰ ਫੇਰ ਮੇਨਕਾ ਬਣ ਗਈ ਅਤੇ ਰਾਂਝਾ ਇੰਦਰ ਬਣ ਗਿਆ ।
ਉਪਰੋਕਤ ਦੋਹਾਂ ਕਥਾਵਾਂ (ਕਲਾਬੀ ਤੇ ਦਸਮ ਗ੍ਰੰਥ) ਵਿਚ ਘਟਨਾਵਾਂ ਦੇ ਪੱਖੋਂ ਕਾਫ਼ੀ ਸਾਂਝ ਹੈ।
ਪਰ ਸਵਾਲ ਉਠਦਾ ਹੈ ਕਿ ਸ਼ਾਹ ਹੁਸੈਨ ਵਰਗੇ ਸੂਫੀ-ਜਿਗਿਆਸੂ ਤੇ ਭਾਈ ਗੁਰਦਾਸ ਨੇ ਇਸ ਨੂੰ ਪਵਿੱਤ੍ਰਤਾ ਦੇ ਪ੍ਰਤੀਕ ਬਣਾ ਕੇ ਕਿਉਂ ਵਰਤਿਆ ? ਦਰਅਸਲ ਹੀਰ ਦੀ ਕਥਾ ਦਾ ਸਭ ਤੋਂ ਪਹਿਲਾ ਰੂਪ ਜੋ ਲੋਕਾਂ ਵਿਚ ਪ੍ਰਚੱਲਤ ਸੀ ਉਹ ਇਹੀ ਸੀ । ਆਉ ਜਰਾ ਇਸ ਪਹਿਲੂ ਨੂੰ ਵੀ ਵਿਚਾਰੀਏ । ਤਜ਼ਕਰਾ-ਇ-ਐਲੀਯਾਏ ਝੰਗ ਦਾ ਕਰਤਾ ਬਲਾਲ ਜ਼ਬੀਰੀ ਲਿਖਦਾ ਹੈ ਕਿ ਰਾਏ ਸਿਆਲ ਦੀ ਅੱਠਵੀਂ ਪੁਸਤ ਵਿਚ ਤਿੰਨ ਭਰਾ ਸਨ-ਚੂਕਕ, ਪੱਥਰ ਤੇ ਅੱਲਾਹ ਦਿੱਤਾ ।
ਚੂਚਕ ਦੇ ਘਰ ਇਕ ਧੀ ਪੈਦਾ ਹੋਈ ਜਿਸ ਦਾ ਨਾਂ ਇੱਜ਼ਤ ਬੀਬੀ ਸੀ ਅਤੇ ਜਿਸ ਨੂੰ ਹੀਰ ਕਿਹਾ ਜਾਂਦਾ ਸੀ । ਚੂਚਕ ਦਾ ਅਸਲੀ ਪਿੰਡ ਕੋਟਲੀ ਬਾਕਰ ਸੀ । ਕੋਟਲੀ ਬਾਕਰ ਝੰਗ ਤੋਂ ਚਾਲੀ ਕੁ ਮੀਲ ਦੀ ਵਿੱਥ ਤੇ ਹੈ । ਹੀਰ ਕੰਟਲੀ ਬਾਕੜ ਵਿਚ ਹੀ ਜੰਮੀ ਤੇ ਇਥੇ ਹੀ ਮਰੀ । ਰਸਾਲਾ ਨਦਾਮੁਲ ਮਸਾਇਖ (ਜੁਲਾਈ, 1911 ਈ.) ਵਿਚ ਵੀ ਦਰਜ ਹੈ ਕਿ ਹੀਰ ਮਖਦੂਮ ਸ਼ਾਹ ਕਬੀਰ ਜੋ 828 ਹਿਜਰੀ ਵਿਚ ਝੰਗ ਆਏ ਦੀ ਦੁਆ ਨਾਲ ਚੂਚਕ ਦੇ ਘਰ 830 ਬਿ. ਵਿਚ ਪੈਦਾ ਹੋਈ । ਚੁਦਕ ਨੇ ਉਸ ਦਾ ਨਾਂ ਇੱਜਤ ਬੀਬੀ ਰਖਿਆ। ਇੱਜ਼ਤ ਬੀਬੀ ਨੇ ਬਿਲਕੁਲ ਸਾਦਾ ਜਿਹੇ ਘਰੇਲੂ ਮਾਹੌਲ ਵਿਚ ਪ੍ਰਵਰਗ ਪਾਈ। ਇੱਜ਼ਤ ਬੀਬੀ ਨੇ ਹਜ਼ਰਤ ਸਾਹ ਮਖਦੂਮ ਕਬੀਰ ਦੇ ਬਾਦਮ ਤੇ ਮਲੀਫਾ ਖਾਜਾ ਮੁਹੰਮਦ ਅਬਦੁੱਲਾ ਤੋਂ ਕੁਰਆਨ ਦੀ ਵਿਦਿਆ ਪ੍ਰਾਪਤ ਕੀਤੀ ਤੇ 10 ਵਰ੍ਹਿਆਂ ਦੀ ਉਮਰ ਵਿਚ ਹੀ ਕੁਰਆਨ ਦੀ ਹਾਫ਼ਿਜ਼ਾ ਬਣ ਗਈ ।
ਹਜ਼ਰਤ ਅਹਿਮਦ ਕਬੀਰ ਦੀ ਤਲਕੀਨ ਨਾਲ ਤਖਤ ਹਜ਼ਾਰਾ (ਜਿਲ੍ਹਾ ਸਰਗੋਧਾ) ਦੇ ਰਾਤਿਆਂ ਨੇ ਮੁਸਲਮਾਨੀ ਧਰਮ ਗ੍ਰਹਿਣ ਕਰ ਲਿਆ । ਇਸ ਕਬੀਲੇ ਦਾ ਇਕ ਸਖ਼ਸ਼ ਮੁਰਾਦ ਬਖਸ਼ ਰਾਤਾ ਸੀ। ਜਿਸ ਦੀ ਉਮਰ 26 ਵਰ੍ਹਿਆਂ ਦੀ ਸੀ। ਉਸ ਨੇ ਆਪਣੇ ਮੁਰਸਦ ਤੋਂ ਪੁਛਿਆ ਕਿ ਮੈਂ ਹਰ ਸਾਲ ਉੱਚ ਸ਼ਰੀਫ਼ ਜਾਂਦਾ ਹਾਂ । ਮੈਨੂੰ ਕਿਸੇ ਅਜਿਹੀ ਹਸਤੀ ਦਾ ਨਾਂ ਦੱਸੋ ਜਿਹੜਾ ਨੇੜੇ ਤੇੜੇ ਹੋਵੇ ਤੇ ਮੈਂ ਉਸ ਤੋਂ ਰੂਹਾਨੀ ਤਾਲੀਮ ਲੈਂਦਾ ਰਹਾਂ । ਮਖਦੂਮ ਸੱਯਦ ਅਹਿਮਦ ਕਬੀਰ ਨੇ ਉਸ ਨੂੰ ਝੰਗ ਦੀ ਮਾਈ ਇੱਜ਼ਤ ਬੀਬੀ ਦੇ ਪਾਸ ਜਾਣ ਦੀ ਆਗਿਆ ਦੇ ਦਿੱਤੀ । ਮੁਰਾਦ ਬਖਸ਼ ਰਾਂਡਾ ਝੰਗ ਆਉਂਦਾ ਜਾਂਦਾ ਰਿਹਾ ਤੇ ਪਿੱਛੋਂ ਪੱਕੇ ਤੌਰ ਤੇ ਮਾਈ ਸਾਹਿਬਾਂ ਦੇ ਪਾਸ ਰਹਿਣ ਲੱਗ ਪਿਆ।