ਮਾਈ ਹੀਰ 46 ਸਾਲ ਦੀ ਉਮਰ ਵਿਚ ਛੰਤ ਹੋਈ। ਇਕ ਸਾਲ ਮਗਰੋਂ ਮੀਆਂ ਮੁਰਾਦ ਬਖ਼ਸ਼ ਵੀ ਛੰਤ ਹੋ ਗਿਆ । ਵਸੀਅਤ ਅਨੁਸਾਰ ਉਨ੍ਹਾਂ ਨੂੰ ਉਨ੍ਹਾਂ ਦੀ ਮੁਰਸ਼ਿਦਾ ਦੇ ਪਹਿਲੂ ਵਿਚ ਦਫਨ ਕੀਤਾ ਗਿਆ ।
ਇਸ ਗੱਲ ਦੀ ਪੁਸ਼ਟੀ 'ਉਲਮਾਏ ਹਿੰਦ ਕੇ ਰੂਹਾਨੀ ਕਾਰਨਾਮੇ' ਰਾਹੀਂ ਵੀ ਹੋ ਜਾਂਦੀ ਹੈ ।
ਹੀਰ ਦੀ ਮਜ਼ਾਰ ਦੀ ਤਖ਼ਤੀ (ਕੁਤਬਾ) ਉਪਰ ਵੀ ਇਹ ਇਬਾਰਤ ਦਰਜ ਹੈ :
"ਮਸ਼ਹੂਰ ਆਸ਼ਕੇ ਸਾਦਿਕ ਮੀਆਂ ਮੁਰਾਦ ਬਖ਼ਸ਼ ਉਰਫ ਮੀਆਂ ਰਾਂਝਾ ਵਾ ਮਾਈ ਇਜ਼ਤ ਬੀਬੀ ਉਰਫ਼ ਮਾਈ ਹੀਰ ਸਿਆਲ ਦੋਨੋਂ ਇਸ ਜਗ੍ਹਾ ਮਫਦੂਨ ਹੈ । ਜੇ ਵਲੀ ਅਲਾਹ ਕਾਮਿਲ ਔਰ ਹਜ਼ਰਤ ਸ਼ੇਖ ਅਹਿਮਦ ਕਬੀਰ ਸਾਹਿਬ ਫਰਚੰਦ ਸੱਯਦ ਜਲਾਲ ਬੁਖ਼ਾਰੀ ਉਚੀ ਕੀ ਖ਼ਲੀਫ਼ਾ ਸਾਦਿਕ ਹੁਈ। ਔਰ ਸ਼ਹਿਰ ਝੰਗ ਆਬਾਦ ਕਰਦਾ ਸੰਯਦ ਜਲਾਲ ਸਾਹਿਬ ਹੈ । ਬਹਿਲੂਲ ਲੱਧੀ ਆਪ ਕਾ ਮੁਰੀਦ ਹੂਆ ਹੈ। ਸਾਰੀ ਉਮਰ ਮਨਾਚਲ-ਇ-ਫਕਰ ਤੈਅ ਕਰਨੇ ਮੈਂ ਗੁਜਾਰੀ। ਮੀਆਂ ਫਜ਼ਲ ਇਲਾਹੀ ਰਾਂਝਾ ਸਜਾਦਾਨਸ਼ੀਨ (ਗੱਦੀਦਾਰ) ਦਰਬਾਰੇ ਨਕਸ਼ਬੰਦੀ ਸੁਹਰਵਰਦੀ, ਕਾਦਰੀ, ਦਿਸ਼ਤੀ ਸਾਕਨ ਵਾਂ ਮਿਆਨਾ ਜ਼ਿਲਾ ਸ਼ਾਹਪੁਰ ਨੇ ਤਾਮੀਰ ਕਰਵਾਈ । ਤਾਮੀਰ ਕੁਨਿੰਦਾ ਹਾਜੀ ਗੁਲਾਮ ਨਬੀ ਸੰਦਾਗਰ ਸੰਗ ਮਰਮਰ ਅਕਬਰੀ ਮੰਡੀ ਲਾਹੌਰ । ਖ਼ਾਦਮ ਮਜ਼ਾਰ ਤਿਆਰ ਕਰਦਾ : ਸੱਯਦ ਅਕਰਾਮ ਅਲੀ ਅਕਬਰੀ ਮੰਡੀ ਲਾਹੌਰ ।"
ਕਿਤਾਬ ਮਜ਼ਾਇਖ਼-ਉਲ ਹਿੰਦ ਵਿਚ ਵੀ ਦਰਜ ਹੈ।
''ਹਜ਼ਰਤ ਸ਼ਾਹ ਜਮਾਲ ਚਨਿਓਟ ਦੇ ਪ੍ਰਸਿੱਧ ਵਲੀ ਹੋ ਗੁਜ਼ਰੇ ਹਨ। ਇਨ੍ਹਾਂ ਬਾਰੇ ਪ੍ਰਸਿੱਧ ਹੈ ਕਿ ਮੁਰਾਦ ਬਖ਼ਸ਼ ਰਾਂਝਾ ਆਪਣੀ ਮੁਰਸਿਦਾ (ਹੀਰ) ਤੋਂ ਬੈਅਤ ਲਈ ਝੰਗ ਜਾ ਰਿਹਾ ਸੀ । ਸ਼ਾਹ ਜਮਾਲ ਨੇ ਆਪਣੇ ਮੁਰਸ਼ਿਦ ਦੇ ਹੁਕਮ ਅਨੁਸਾਰ ਦਰਿਆ ਦੇ ਕੰਢੇ ਮੀਆਂ ਰਾਂਝਾ ਦਾ ਸਵਾਗਤ ਕੀਤਾ ਤੇ ਆਪਣੇ ਪਾਸ ਮਹਿਮਾਨ ਰਖਿਆ ਤੇ ਰਾਂਡ ਤੋਂ ਬੇਸਰੀ ਸੁਣਨ ਦੀ ਫਰਮਾਇਸ਼ ਕੀਤੀ । ਬੰਸਰੀ ਵੱਜਣ ਨਾਲ ਇੰਜ ਜਾਪਿਆ ਕਿ ਪਹਾੜੀਆਂ ਬਿਘਲ ਕੇ ਦਰਿਆ ਵਿਚ ਰੁੜੀਆਂ ਆ ਰਹੀਆਂ ਹਨ । ਮੀਆ ਸ਼ਾਹ ਜਮਾਲ ਬੇਕਰਾਰ ਹੋ ਗਏ ਤੇ ਫਰਮਾਇਆ, ਮੇਰੇ ਵਿਚ ਤਾਬ ਨਹੀਂ ਜਦ ਪਹਾੜੀਆਂ ਪਿਘਲ ਕੇ ਆ ਰਹੀਆਂ ਨੇ ਮੈਂ ਗੁਨਾਹਗਾਰ ਕਿਵੇਂ ਤਾਬ ਲਿਆ ਸਕਦਾ ਹਾਂ ਤੇ ਦੁਆ ਦੇ ਕੇ ਰਾਂਝੇ ਨੂੰ ਵਿਦਾ ਕੀਤਾ ।"
ਇੰਜ ਲਗਦਾ ਹੈ ਕਿ ਸ਼ਾਹ ਹੁਸੈਨ ਤੇ ਭਾਈ ਗੁਰਦਾਸ ਜੀ ਸਾਹਮਣੇ ਹੀਰ ਤੇ ਰਾਂਝੇ ਦੀ ਕਥਾ ਦਾ ਇਹ ਸਰੂਪ ਹੀ ਸੀ ਜਦੋਂ ਉਨ੍ਹਾਂ ਨੇ ਇਸ ਨੂੰ ਕਾਫ਼ੀਆਂ ਵਿਚ ਚਿੰਨ੍ਹ ਦੇ ਰੂਪ ਵਿਚ ਵਰਤਿਆ। ਕਿਉਂ ਕਿ ਹੀਰ ਦੀ ਪੈਦਾਇਸ਼ (830 ਹਿ.-1426 ਈ.) ਤੇ ਮੰਤ (876 ਹਿ-
ਉਲਮਾਏ ਹਿੰਦ ਕੇ ਰੂਹਾਨੀ ਕਾਰਨਾਮੇ, ਮਤਬੂਆ ਨਵਲ ਕਿਸ਼ੋਰ, ਲਖਨਊ, 1923, ਪੰਨਾ 211.