1471-72 ਈ.) ਦਾ ਸਮਾਂ ਸ਼ਾਹ ਹੁਸੈਨ (1539-1660 ਈ.) ਅਤੇ ਭਾਈ ਗੁਰਦਾਸ ਤੋਂ (1551-1639 ਈ.) ਸੋ ਸਵਾ ਸੌ ਵਰ੍ਹਾ ਪਹਿਲਾਂ ਦਾ ਬਣਦਾ ਹੈ ।
ਪੰਦਰਵੀਂ ਸਦੀ ਤੋਂ ਹੁਣ ਤਕ ਸਮਾਜ ਦੀ ਇਕ ਇਹ ਧਾਰਣਾ ਰਹੀ ਹੈ ਕਿ ਚੰਗੀ ਚੀਜ਼ ਦਾ ਵੀ ਬੁਰਾ ਪੱਖ ਪੇਸ਼ ਕੀਤਾ ਜਾਵੇ। ਹੀਰ ਤੇ ਉਸ ਦੇ ਖ਼ਲੀਫ਼ਾ (ਰਾਂਝਾ) ਦੇ ਰਿਸ਼ਤੇ ਨੂੰ ਵੀ ਲੋਕਾਂ ਨੂੰ ਬੁਰੇ ਰੰਗ ਵਿਚ ਵੇਖਿਆ ਹੋਵੇਗਾ। ਦਮੋਦਰ ਦਾ ਸਮਾਂ (ਤਮਾਕ ਵਾਲੀ ਗਵਾਹੀ ਕਾਰਣ) ਸੋਲ੍ਹਵੀਂ ਸਦੀ ਦੇ ਅੰਤਮ ਦਹਾਕਿਆਂ (1580 ਈ.) ਤੋਂ ਸਤਾਰਵੀਂ ਸਦੀ ਦੇ ਅੱਧ ਤਕ (1750 ਈ.) ਮਿਥ ਲਈਏ ਤਾਂ ਦਮੋਦਰ ਨੇ ਇਸ ਕਹਾਣੀ ਦੇ ਹਕੀਕੀ ਰੂਪ-ਰੇਖਾ ਤੋਂ ਮੁਤਾਸਰ ਹੋ ਕੇ ਹੀ ਇਸ ਕਿੱਸੇ ਦੀ ਰਚਨਾ ਕੀਤੀ ਹੈ । ਉਸ ਦੇ ਕਿੱਸੇ ਵਿਚੋਂ ਇਸ਼ਕ ਮਜਾਜ਼ੀ ਨਾਲੋਂ ਇਸ਼ਕ ਹਕੀਕੀ ਦੀ ਰੂਪ-ਰੇਖਾ ਵਧੇਰੇ ਉਭਰ ਕੇ ਸਾਹਮਣੇ ਆਉਂਦੀ ਹੈ। ਇੰਜ ਪ੍ਰਤੀਤ ਹੁੰਦਾ ਹੈ ਕਿ ਦਮੋਦਰ ਨੇ ਇਸ ਕਹਾਣੀ ਨੂੰ ਜ਼ਰਾ ਉਲਟਾ ਕੇ ਪੇਸ਼ ਕੀਤਾ ਹੈ ਕਿਉਂਕਿ ਤਾਰੀਖ਼ੀ ਤੇ ਨੀਮ ਤਾਰੀਖੀ ਹਵਾਲਿਆਂ ਅਨੁਸਾਰ ਹੀਰ ਰਾਂਝੇ ਦੀ ਮੁਰਸ਼ਿਦਾ ਸੀ ਪਰਾ ਕਿੱਸਾ ਦਮੋਦਰ ਵਿਚ ਹੀਰ ਵਾਰ ਵਾਰ ਰਾਂਝੇ ਨੂੰ ਆਪਣਾ ਮੁਰਸ਼ਿਦ, ਸਾਈਂ ਤੇ ਸਾਹਿਬ ਕਹਿੰਦੀ ਹੈ। ਇਸ ਦੀਆਂ ਉਦਾਹਰਣਾਂ ਬਹੁ ਗਿਣਤੀ ਵਿਚ ਉਪਲੱਬਧ ਹਨ ।
ਜਦੋਂ ਹੀਰ ਤੇ ਰਾਂਝੇ ਦੀ ਆਸ਼ਨਾਈ ਦਾ ਸਾਰੇ ਜਗ ਨੂੰ ਪਤਾ ਲੱਗ ਜਾਂਦਾ ਹੈ ਤਾਂ ਮਾਂ ਹੀਰ ਨੂੰ ਸਮਝਾਉਂਦੀ ਹੈ ਤਾਂ ਹੀਰ ਕਹਿੰਦੀ ਹੈ ਉਹ ਤਾਂ ਮੇਰਾ ਪੀਰ ਹੈ ।
ਲੱਧਾ ਪੀਰ ਚਿਰੋਕਾ ਮਾਏ, ਤੁਧ ਨੂੰ ਗਲ ਸੁਣਾਈ ।
ਦਿਲ ਲਾ ਕੇ ਸੁਣ ਗੱਲ ਅਸਾਡੀ, ਮਾਨਣ ਜੋਗੀ ਆਹੀਂ ।
ਦਾਅਵਾ ਛੋੜ ਹਲੀਮ ਥੀਆ ਸੇ, ਤੈਨੂੰ ਕੇ ਸਮਝਾਈ ।
ਆਖ ਵਿਕਾਣੀ ਦੰਮਾਂ ਬਾਝੋਂ, ਲੱਧਾ ਪੀਰ ਅਸਾਈਂ । (374)
ਜਦੋਂ ਰਾਂਝਾ ਹੀਰ ਨੂੰ ਪੁਛਦਾ ਹੈ ਕਿ ਤੇਰਾ ਵਿਆਹ ਧਰਿਆ ਗਿਆ ਹੈ ਤੇਰਾ ਮਨ ਕੀ ਕਹਿੰਦਾ ਹੈ ਤਾਂ ਹੀਰ ਕਹਿੰਦੀ ਹੈ :
ਸੁਣ ਸਾਹਿਬ ! ਤੂੰ ਕਾਮਿਲ ਮੁਰਸ਼ਿਦ, ਮੈਂ ਆਜਿਜ਼ ਨ ਅਜ਼ਮਾਹੇ । (384) ਖੁਦਾ ਦੀ ਰਜ਼ਾ ਵਿਚ ਰਹਿਣਾ ਤੇ ਮੁਰਸ਼ਿਦ ਦੇ ਹਰ ਹੁਕਮ ਦੀ ਤਾਮੀਲ ਕਰਨੀ ਭਗਤਬਾਣੀ, ਗੁਰੂ ਬਾਣੀ ਤੇ ਸੂਫ਼ੀ-ਕਾਵਿ ਦੀ ਦ੍ਰਿਸ਼ਟੀ ਦਾ ਕੇਂਦਰ ਬਿੰਦੂ ਹੈ ।
ਜਦੋਂ ਹੀਰ ਨੂੰ ਚੂਚਕ ਫੜਕੇ ਕੈਦ ਕਰ ਦਿੰਦਾ ਹੈ ਤਾਂ ਹੀਰ ਇਸ ਨੂੰ ਵੀ ਮੁਰਸ਼ਿਦ (ਰਾਂਝੇ) ਦੀ ਰਜ਼ਾ ਹੀ ਸਮਝਦੀ ਹੈ :
ਤਾਂ ਹੁਕਮੀ ਵਧ ਅੰਦਰ ਘੱਤੀ, ਨਾਰੇ ਹੀਰ ਕਰੇਂਦੀ ।
ਹੱਸੀ ਸੱਚ ਸਹੇਲੀ ਮੈਂਡੀ, ਆਖ ਵੇਖਾਂ ਮੈਂ ਕੰਦੀ ।
ਕਾਮਿਲ ਮੁਰਸ਼ਿਦ ਈਵੇਂ ਭਾਣੀ, ਤਾਂ ਤਿਸ ਕੀਤਾ ਮੈਂਦੀ ।
ਜਾਂ
ਪਾਣੀ ਤਾਮ ਹਰਾਮ ਕੀਤੱਸੂ, ਰੋਜ਼ੇ ਖ਼ਸਮ ਰਖਾਏ ।
ਜੈਹੇ ਸੈਲ ਬੇਲੇ ਬਹੁ ਕੀਤੇ ਹੁਣ ਅਸਾਂ ਕਵਣ ਖਵਾਏ।
ਆਖ ਦਮੋਦਰ ਹੁਣ ਕੀਕਣ ਖਾਜੈ, ਜੋ ਮੁਰਸ਼ਿਦ ਠਾਕਾ ਪਾਏ ।