Back ArrowLogo
Info
Profile

ਵਿਆਹ ਸਮੇਂ ਵੀ ਆਪਣੀ ਮਾਂ ਨੂੰ ਹੀਰ ਕਹਿੰਦੀ ਹੈ :

ਹਿਕ ਦਿਲ ਆਹੀ ਸੇ ਰਾਂਝੇ ਲੀਤਾ, ਮਾਏ ਦੂਜਾ ਦਿਲ ਕੇ ਨਾਹੀਂ ।

ਅੱਸਾਂ ਕਾਮਿਲ ਮੁਰਸ਼ਿਦ ਪਾਇਆ, ਕੁਝ ਲੜੀਂਦਾ ਨਾਹੀਂ ।

ਜਾਂ

ਜਿੱਥੇ ਭਾਵੀ ਬੰਨ ਤਿਥਾਈ, ਉਜ਼ਰ ਬਿਉਜ਼ਰੀ ਦਾ ਨਾਹੀਂ ।

ਮਹੀਂ ਨਿਮਾਣੀ ਕੁਝ ਨਾ ਜਾਣਾ, ਬਾਝਹੁ ਮੁਰਸ਼ਿਦ ਸਾਈਂ ।

ਅੱਠੇ ਪਹਿਰ ਧਿਆਨ ਤੁਸਾਡਾ, ਨਾ ਕਰਸਾਂ ਸਾਂਸ ਅਜਾਈ ।

ਆਖ ਦਮੋਦਰ ਵਸ ਨਾ ਮੈਂਡੇ, ਜਿਉਂ ਜਾਣੇ ਤਿਵੇਂ ਨਚਾਈਂ ।

ਇਥੋਂ ਤਕ ਕਿ ਜਦੋਂ ਰਾਂਝਾ ਤੇ ਹੀਰ ਨਿਕਲ ਤੁਰਦੇ ਹਨ ਅਤੇ ਖੇੜੇ ਸਿਰ ਤੇ ਆ ਜਾਂਦੇ ਹਨ ਤਾਂ ਰਾਂਝਾ ਕਹਿੰਦਾ ਹੈ ਕਿ ਤੂੰ ਆਪਣੇ ਹੱਥੀਂ ਮੈਨੂੰ ਕਤਲ ਕਰਦੇ। ਪਤਾ ਨਹੀਂ ਇਹ ਕਿਵੇਂ ਤੜਫਾ ਤੜਫਾ ਕੇ ਮਾਰਨ ।

ਤਾਂ ਹੀਰ ਕਹਿੰਦੀ ਹੈ :

ਤੂੰ ਸਾਹਿਬ ! ਮੈਂ ਬਰਦੀ ਤੈਂਡੀ, ਮੈਂ ਆਜਜ਼ ਨਾ ਅਜ਼ਮਾਹੇ ।

ਵੇਚਾਰੀ ਦਾ ਚਾਰਾ ਕੇਹਾ, ਤੂੰ ਆਪ ਕਰਹਿ ਕਰਾਹੇਂ ।

ਸਭ ਕਿਛ ਕੀਤਾ ਤੈਂਡਾ ਹੁੰਦਾ, ਮੈਥੋਂ ਜਾਣ ਛਪਾਏਂ ।

ਕੇ ਕੁਦਰਤ ਕਿੱਸੇ ਦੀ ਸਾਹਿਬ ! ਜੋ ਤੈਨੂੰ ਹਥ ਲਾਏ।

ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਬਾਬਰ ਵਾਣੀ ਵਿਚ ਕਿਹਾ ਹੈ ਕਿ ਉਹ ਸਭ ਕੁਝ ਆਪ ਹੀ ਕਰਦਾ ਹੈ। ਬਿਲਕੁਲ ਇਸੇ ਤਰ੍ਹਾਂ ਦਾ ਪ੍ਰਭਾਵ ਦਮੋਦਰ ਦੀ ਉਪਰੋਕਤ ਟੁਕੜੀ ਦਾ ਹੈ । ਫਰਕ ਇਹ ਹੈ ਕਿ ਗੁਰੂ ਨਾਨਕ ਜੀ ਨੇ ਇਹ ਗੱਲ ਪ੍ਰਭੂ ਦੇ ਸੰਦਰਤ ਵਿਚ ਕਹੀ ਹੈ ਅਤੇ ਦਮੋਦਰ ਨੇ ਮੁਰਸਿਦ ਬਾਰੇ ।

ਇਸ ਤੋਂ ਸਾਫ ਜ਼ਾਹਿਰ ਹੈ ਕਿ ਹੀਰ ਰਾਝੇ ਨੂੰ ਵਲੀ ਸਮਝਦੀ ਹੈ । ਕਚਹਿਰੀ ਵਿਚੋਂ ਲੈ ਕੇ ਜਦੋਂ ਹੀਰ ਨੂੰ ਬੰਨ੍ਹ ਕੇ ਖੇੜੇ ਲੈ ਤੁਰਦੇ ਹਨ ਤਾਂ ਇਹ ਵੀ ਉਹ ਰਾਂਝੇ ਦੀ ਲੀਲਾ ਹੀ ਸਮਝਦੀ ਹੈ :

ਸੁਣ ਵੇ ਸੁਖਣ ਸਈਆਦਾ ਜੱਟਾ, ਤੂੰ ਕਿਉਂ ਗੁਮਾਨ ਕਰੇਂਦਾ ।

ਪੁਰ ਤਕਸੀਰ ਮੈਂ ਅੰਗਣ ਹਾਰੀ, ਮੁਰਸਿਦ ਮਹੀਂ ਮਰੇਂਦਾ ।

ਜਿਨ ਸਿਰ ਮੁਰਸ਼ਦ ਰਾਂਝਾ ਜੇਹੇ, ਕਉਣ ਤਿਨਾਂ ਦਾਓ ਤਕਦਾ ।

ਸੋ ਗਹੁ ਨਾਲ ਵੇਖਿਆ ਜਾਵੇ ਤਾਂ ਦਮੋਦਰ ਨੇ ਹੀਰ ਤੇ ਰਾਂਝੇ ਦੇ ਇਸ਼ਕ ਨੂੰ ਇਸ਼ਕ ਹਕੀਕੀ ਦੇ ਰੂਪ ਵਿਚ ਚਿੱਤਿਆ ਹੈ। ਪਿਆਰਾ ਸਿੰਘ ਭੋਗਲ ਨੇ ਵੀ ਆਪਣੀ ਪੁਸਤਕ ਵਿਚ ਇਨ੍ਹਾਂ ਦੇ ਪਿਆਰ ਨੂੰ ਅਧਿਆਤਮਕ ਪਿਆਰ ਮੰਨਿਆ ਹੈ।" ਸ਼ਾਇਦ ਇਸੇ ਲਈ ਦਮੋਦਰ ਨੇ ਰਾਂਝੇ ਦੀਆਂ ਕਰਾਮਾਤਾਂ ਵੱਲ ਅੰਤ ਤੋਂ ਆਖ਼ਰ ਤਕ ਸੰਕੇਤ ਕੀਤੇ ਹਨ।

ਪਿਆਰਾ ਸਿੰਘ ਭੰਗਤ, ਪ੍ਰਸਿੱਧ ਕਿੱਸਾਕਾਰ, ਹਿਰਦੇਜੀਤ ਪ੍ਰਕਾਸ਼ਨ ਜਲੰਧਰ, ਪੰਨਾ 160-161

28 / 272
Previous
Next