Back ArrowLogo
Info
Profile

ਸ਼ਾਇਦ ਵਾਰਸ ਸ਼ਾਹ ਨੇ ਵੀ ਆਪਣੇ ਕਿੱਸੇ ਵਿਚ ਹੀਰ ਰਾਂਝੇ ਦੇ ਪਿਆਰ ਨੂੰ ਅੰਤ ਵਿਚ ਤਾਂ ਹੀ ਅਧਿਆਤਮਕ ਰੰਗਣ ਦੇਣ ਦਾ ਯਤਨ ਕੀਤਾ ਹੈ ਪਰ ਉਹ ਦਮੋਦਰ ਦੇ ਮੁਕਾਬਲੇ ਤੇ ਫਿੱਕਾ -ਫਿੱਕਾ ਜਾਪਦਾ ਹੈ।

ਅਸੀਂ ਹੀਰ ਦੀ ਕਥਾ ਦੇ ਸਾਰੇ ਸੋਮਿਆਂ ਬਾਰੇ ਉਪਰ ਜ਼ਿਕਰ ਕਰ ਆਏ ਹਾਂ। ਪਰ ਹੀਰ ਦੀ ਮਜ਼ਾਰ ਤੇ ਲਿਖੀ ਇਬਾਰਤ ਨਾਲ ਸਹਿਮਤ ਨਹੀਂ ਹੋਇਆ ਜਾ ਸਕਦਾ । ਉਸ ਦੀ ਮਜ਼ਾਰ ਉੱਤੇ ਲਿਖੀ ਇਬਾਰਤ ਅਨੁਸਾਰ ਉਹ ਸੰਬਦ ਜਲਾਲ ਬੁਖਾਰੀ ਉਚੀ ਦੇ ਫਰਜ਼ੰਦ ਹਜ਼ਰਤ ਅਹਿਮਦ ਕਬੀਰ ਦੀ ਮੁਰੀਦ ਸੀ।

(2) ਝੰਗ ਸੱਯਦ ਜਲਾਲ ਬੁਖਾਰੀ ਨੇ ਵਸਾਇਆ ।

(3) ਬਹਿਲੋਲ ਲੋਧੀ ਹੀਰ ਦਾ ਮੁਰੀਦ ਸੀ ।

ਜੇ ਉਪਰੋਕਤ ਨੁਕਤਿਆਂ ਨੂੰ ਧਿਆਨ ਵਿਚ ਰਖੀਏ ਤਾਂ ਹੀਰ ਹਜ਼ਰਤ ਅਹਿਮਦ ਕਬੀਰ ਦੀ ਮੁਰੀਦ ਸੀ । ਅਹਿਮਦ ਕਬੀਰ ਦੀ ਮੌਤ ਮੁਹੰਮਦ ਯਾਕੂਬ ਕਾਦਰੀ ਅਨੁਸਾਰ 714 ਹਿਜਰੀ ਤੋਂ ਪਿੱਛੋਂ ਹੋਈ । ਜਿਸ ਦਾ ਭਾਵ ਹੈ ਕਿ ਉਨ੍ਹਾਂ ਦੀ ਮੌਤ 1314/15 ਈ. ਤੋਂ ਪਿੱਛੋਂ ਹੋਈ। ਇਸ ਲਿਹਾਜ਼ ਨਾਲ ਹੀਰ ਦਾ ਜਨਮ ਚੌਦਵੀਂ ਸਦੀ ਦੇ ਆਰੰਭ ਵਿਚ ਹੋਇਆ ।

ਸੱਯਦ ਜਲਾਲ ਬੁਖਾਰੀ ਦੀ ਮੌਤ 690 ਹਿਜਰੀ ਮੁਤਾਬਕ 1291/92 ਈ. ਹੋਈ । ਜਿਸ ਤੋਂ ਸਾਫ ਜ਼ਾਹਿਰ ਹੈ ਕਿ ਝੰਗ ਦੀ ਬੁਨਿਆਦ 13ਵੀਂ ਸਦੀ ਈ. ਵਿਚ ਰਖੀ ਗਈ । ਪਰ ਅਸੀਂ ਪਹਿਲਾਂ ਚਰਚਾ ਕਰ ਆਏ ਹਾਂ ਕਿ ਝੰਗ ਬਹੁਤ ਪੁਰਾਤਨ ਸ਼ਹਿਰ ਹੈ। ਜੇ ਉਪਰੋਕਤ ਦੋਵੇਂ ਗੱਲਾਂ ਮੰਨ ਵੀ ਲਈਏ ਤਾਂ ਸੁਲਤਾਨ ਬਹਿਲੋਲ ਲੋਧੀ ਦਾ ਸਮਾਂ 1450 ਤੋਂ 1478 ਈ. ਤਕ ਹੈ । ਪਰ ਹੀਰ ਸੱਯਦ ਅਹਿਮਦ ਕਬੀਰ ਦੀ ਮੁਰੀਦ ਸੀ ਜਿਸ ਦੀ ਵਫ਼ਾਤ 1314/15 ਈ. ਵਿਚ ਹੋਈ । ਸੋ ਕਾਲ-ਕ੍ਰਮ ਅਨੁਸਾਰ ਇਹ ਸਮਾਂ ਦਰੁਸਤ ਨਹੀਂ ।

ਅਹਿਸਨੁਲ ਮਕਾਲ ਵਿਚ ਮੀਆਂ ਨੂਰ ਮੁਹੰਮਦ ਚੇਲਾ ਨੇ ਹੀਰ ਦੀ ਮੌਤ 1452 ਈ. ਵਿਚ ਦਰਸਾਈ ਹੈ । (ਇਹ ਸਮਾਂ ਜਰੂਰ ਬਹਿਲੋਲ ਧੀ ਦਾ ਹੈ) ਬਲਾਲ ਚੰਬੀਰੀ ਨੇ 'ਤਾਰੀਖੇ ਝੰਗ' ਵਿਚ ਹੀਰ ਦਾ ਜਨਮ ਸਾਲ 830 ਹਿਜਰੀ ਤੇ ਮੌਤ 876 ਹਿਜਰੀ (1471-72 ਈ.) ਲਿਖੀ ਹੈ।

ਸੱਯਦ ਤਾਲਿਬ ਹੁਸੈਨ ਬੁਖ਼ਾਰੀ ਨੇ ਆਪਣੀ ਪੁਸਤਕ 'ਹੀਰ ਦੀ ਹਕੀਕਤ' ਵਿਚ ਹੀਰ ਦੀ ਪੈਦਾਇਸ਼ 10 ਸ਼ਾਅਬਾਨ 865 ਹਿ. ਤੇ ਵਫਾਤ 884 ਹਿ. (1479 ਈ.) ਦਰਸਾਈ ਹੈ।

ਐਨਲ ਹੱਕ ਫ਼ਰੀਦਕੋਟੀ ਨੇ ਤ੍ਰੈਮਾਸਕ 'ਸਕਾਫ਼ਤ' (ਅਪ੍ਰੈਲ 1977 ਈ.) ਵਿਚ ਹੀਰ ਦਾ ਜਨਮ 1426 ਈ. ਤੋਂ 1430 ਈ. ਤੇ ਵਫ਼ਾਤ 876 ਹਿ. (1472 ਈ.) ਦਰਸਾਈ ਹੈ ।

ਉਪਰੋਕਤ ਸਾਰਿਆਂ ਹਵਾਲਿਆਂ ਤੋਂ ਅਸੀਂ ਕਿਸੇ ਨਤੀਜੇ ਤੇ ਨਹੀਂ ਪਹੁੰਚ ਸਕਦੇ ਕਿ ਹੀਰ ਦਾ ਸਹੀ ਸਮਾਂ ਕਿਹੜਾ ਹੈ । ਬਸ ਗਵੇੜ ਲਾ ਕੇ ਹੀ ਕਿਹਾ ਜਾ ਸਕਦਾ ਹੈ ਕਿ ਹੀਰ ਤੇ ਰਾਂਝਾ ਦੀ ਘਟਨਾ ਬਹਿਲੋਲ ਲੋਧੀ ਦੇ ਦੌਰ ਵਿਚ ਘਟੀ ਹੈ :

29 / 272
Previous
Next