5
ਦਮੋਦਰ ਦੀ ਰਚੀ ਹੀਰ-ਰਾਂਝਾ ਦੀ ਕਥਾ
ਦਮੋਦਰ ਕਹਾਣੀ ਦਾ ਆਰੰਭ ਝੰਗ ਸਿਆਲ ਤੋਂ ਕਰਦਾ ਹੈ । ਚੂਚਕ ਅਕਬਰ ਦੇ ਤੁੱਲ ਦਾ ਇਕ ਸਿੱਕਦਾਰ ਸੀ । ਉਸ ਦੇ ਘਰ ਚਾਰ ਪੁੱਤਰ-ਪਠਾਣ, ਸੁਲਤਾਨ, ਬਹਾਦਰ ਤੇ ਖ਼ਾਨ ਪੈਦਾ ਹੋਏ । ਪਰ ਉਮਰ ਦੇ ਆਖਰੀ ਵਰ੍ਹਿਆਂ ਵਿਚ ਮਹਰੀ ਕਦੀ (ਉਸ ਦੀ ਪਤਨੀ) ਦੇ ਘਰ ਇਕ ਧੀ ਪੈਦਾ ਹੋਈ । (ਪਰ ਕਮਾਲ ਇਹ ਹੈ ਕਿ ਦਮੋਦਰ ਨੇ ਇੰਨੀ ਉਪਭਾਵਕਤਾ ਤੋਂ ਕੰਮ ਲਿਆ ਹੈ ਕਿ ਜਦੋਂ ਉਹ ਅੱਠਾਂ ਵਰ੍ਹਿਆਂ ਦੀ ਹੋਈ ਤਾਂ ਦਰ ਦੂਰ ਤਕ ਉਸ ਦੀਆਂ ਧੁੰਮਾਂ ਪੈ ਗਈਆਂ) । ਜਦੋਂ 12 ਵਰ੍ਹਿਆਂ ਦੀ ਹੋਈ ਤਾਂ ਉਸ ਦੀਆਂ ਅੱਖਾਂ ਰਾਂਝੇ ਨਾਲ ਲੱਗ ਗਈਆਂ । ਪਰ ਜਿਸ ਵੇਲੇ ਰਾਂਝੇ ਨਾਲ ਉਸ ਦਾ ਇਸ਼ਕ ਹੋਇਆ ਉਸ ਸਮੇਂ ਉਹ ਖੇੜਿਆਂ ਵਿਚ ਅਲੀ ਦੇ ਪੁੱਤਰ ਨਾਲ ਮੰਗੀ ਜਾ ਚੁੱਕੀ ਸੀ ।
ਓਧਰ ਮੌਜਮ ਦੇ ਘਰ ਤਖ਼ਤ ਹਜ਼ਾਰੇ ਰਾਂਝਾ ਜੰਮਿਆ। ਉਸ ਦੀ ਮੰਗਣੀ ਵੀ ਉਸ ਦੇ ਪਿਉ ਨੇ ਖ਼ਾਨ ਯਾਕੂਬ ਵੜੈਚ ਦੇ ਘਰ ਕਰ ਦਿੱਤੀ । ਪਰ ਵਿਆਹ ਤੋਂ ਪਹਿਲਾਂ ਹੀ ਉਸ ਦਾ ਪਿਉ ਮਰ ਗਿਆ । ਛੇਆਂ ਵਰ੍ਹਿਆ ਦੇ ਰਾਂਝੇ ਦੀ ਜਦੋਂ ਮਾਂ ਮਰ ਗਈ ਤਾਂ ਉਸ ਦੇ ਭਰਾ ਬਹੁਤ ਖੁਸ਼ ਹੋਏ ।
ਉਹ ਧੀਦੋ (ਰਾਂਝੇ) ਨੂੰ ਮਾਰਣ ਦੀਆਂ ਕੋਸ਼ਿਸ਼ਾਂ ਕਰਨ ਲੱਗ ਪਏ । ਪਰ ਉਸ ਦਾ ਪਿਉ ਹਰ ਵੇਲੇ ਉਸ ਦਾ ਖ਼ਿਆਲ ਰਖਦਾ ਸੀ।
ਆਖ਼ਰ ਉਸ ਦੇ ਪਿਉ ਦੀ ਮੌਤ ਹੋ ਗਈ। ਭਰਾਵਾਂ ਦੀ ਸਾਜਿਬ ਤੋਂ ਡਰਦਾ ਰਾਂਝਾ ਘਰ ਬਾਰ ਛੱਡ ਕੇ ਚਲਾ ਗਿਆ। ਰਾਹ ਵਿਚ ਉਸ ਨੂੰ ਇਕ ਥਾਂ ਤੇ ਝੀਉਰਾਂ ਦੀ ਕੁੜੀ ਨੇ ਵੇਖਿਆ ਤਾਂ ਆਸ਼ਕ ਹੋ ਗਈ। ਉਸੇ ਪਿੰਡ ਵਿਚ ਰਾਤ ਕੱਟਣ ਲਈ ਕੁਝ ਜੱਟ ਵੀ ਠਹਿਰੇ ਹੋਏ ਸਨ । ਜਦੋਂ ਝੀਉਣੀ ਦੀ ਮਾਂ ਰਾਂਝੇ ਨੂੰ ਵੇਖਣ ਆਈ ਤਾਂ ਜੱਟ ਚੰਗਾ ਦੇਖਾ ਖਾਣ ਦੇ ਮਾਰੇ ਝੀਉਰ ਬਣ ਗਏ । ਉਨ੍ਹਾਂ ਰਾਂਝੇ ਨੂੰ ਆਪਣਾ ਪੁੱਤਰ ਦਸਿਆ। ਭੀਉਰੀ ਨੇ ਆਪਣੀ ਧੀ ਰਾਂਝੇ ਨਾਲ ਮੰਗ ਦਿੱਤੀ ਅਤੇ ਚੰਗਾ ਦੇਖਾ ਖਾਣ ਲਈ ਭੇਜਿਆ। ਪਰ ਜਦੋਂ ਰਾਂਝੇ ਨੂੰ ਪਤਾ ਲੱਗਾ ਤਾਂ ਉਸ ਨੇ ਵਿਆਹ ਕਰਵਾਉਣ ਤੋਂ ਸਾਫ਼ ਸਾਫ਼ ਇਨਕਾਰ ਕਰ ਦਿੱਤਾ । ਇਹ ਸੁਣ ਕੇ ਡਰਦੇ ਮਾਰੇ ਜੱਟ ਅੱਧੀ ਰਾਤ ਨੂੰ ਹੀ ਉਥੋਂ ਖਿਸਕ ਗਏ ।
ਉਸ ਦੀ ਖੂਬਸੂਰਤੀ ਵੇਖ ਕੇ ਇਕ ਹੋਰ ਪਿੰਡ ਦਾ ਜ਼ਿੰਮੀਦਾਰ ਵੀ ਰਾਂਝੇ ਨੂੰ ਪੁੱਤਰ ਬਣਾ ਕੇ ਰਖਣ ਲਈ ਸੱਦਣ ਲੱਗ ਪਿਆ। ਪਰ ਰਾਂਝਾ ਉਥੋਂ ਵੀ ਚਲਿਆ ਆਇਆ ।
ਚਲਦਾ ਚਲਦਾ ਉਹ ਦਰਿਆ ਕਿਨਾਰੇ ਆ ਗਿਆ। ਉਥੇ ਉਹਨੂੰ ਦੂਰੋਂ ਆਉਂਦੀ