Back ArrowLogo
Info
Profile

ਇਕ ਬੇੜੀ ਨਜ਼ਰੀਂ ਆਈ । ਉਸ ਬੇੜੀ ਵਿਚ ਪੰਜ ਪੀਰ ਸਨ ਜੋ ਰਾਂਝੇ ਦੀ ਵੰਝਲੀ ਸੁਣ ਕੇ ਬਹੁਤ ਖੁਸ਼ ਹੋਏ ਅਤੇ ਉਨ੍ਹਾਂ ਨੇ ਹੀਰ ਰਾਂਝੇ ਨੂੰ ਬਖਸ਼ ਦਿੱਤੀ। ਫੇਰ ਉਨ੍ਹਾਂ ਪੰਜਾਂ ਪੀਰਾਂ ਨੇ ਖ਼ਾਬ ਵਿਚ ਜਾ ਕੇ ਹੀਰ ਨੂੰ ਸਮਝਾ ਦਿੱਤਾ ਕਿ ਅਸੀਂ ਤੇਰੇ ਪੱਲੇ ਰਾਂਝਾ ਪਾ ਦਿੱਤਾ ਹੈ । ਦੂਸਰੇ ਦਿਨ ਉਸ ਦੀ ਮੁਲਾਕਾਤ ਲੱਡਣ ਨਾਲ ਹੋਈ । ਲੁੱਡਣ ਕਦੇ ਨੂਰੇ ਸੰਬਲ ਦਾ ਮਲਾਹ ਹੁੰਦਾ ਸੀ ਪਰ ਇਕ ਵਾਰੀ ਨੂਰੇ ਨੇ ਉਸ ਦੀ ਕਾਫੀ ਬੇਇਜ਼ਤੀ ਕੀਤੀ। ਮੌਕਾ ਪਾ ਕੇ ਲੁੱਡਣ ਬੇੜਾ ਭਜਾ ਕੇ ਚਾ ਕ ਦੀ ਸੀਮਾ ਵਿਚ ਆ ਗਿਆ। ਹੀਰ ਨੇ ਅਪਣੇ ਜ਼ਿੰਮੇ ਤੇ ਲੁੱਡਣ ਤੇ ਲੁੱਡੈਣ ਦੀ ਬੇੜੀ ਰਖ ਲਈ । ਜਦੋਂ ਨੂਰੇ ਨੂੰ ਪਤਾ ਲੱਗਾ ਤਾਂ ਉਹ ਵਾਹਰ ਲੈ ਕੇ ਬੇੜੀ ਲੈਣ ਆ ਗਿਆ । ਅੱਗੋਂ ਉਸ ਦੀ ਟੱਕਰ ਹੀਰ ਨਾਲ ਹੋ ਗਈ । ਇਧਰੋਂ ਹੀਰ ਦੀਆਂ ਕੁਝ ਸਹੇਲੀਆਂ ਤੇ ਓਧਰੋਂ ਨੂਰੇ ਦੇ ਕੁਝ ਸਾਥੀ ਮਾਰੇ ਗਏ ਤੇ ਅੰਤ ਨੂਰਾ ਹਾਰ ਕੇ ਦੌੜ ਗਿਆ।

ਲੁੱਡਣ ਵੀ ਰਾਂਝੇ ਦੀ ਵੰਝਲੀ ਸੁਣ ਕੇ ਉਸ ਉੱਤੇ ਮੋਹਤ ਹੋ ਗਿਆ। ਐਸਾ ਮੋਹਤ ਹੋਇਆ ਕਿ ਆਪਣੀਆਂ ਦੋਵੇਂ ਜਨਾਨੀਆਂ ਤੇ ਮੱਝੀ ਵੀ ਰਾਂਝੇ ਨੂੰ ਦੇਣ ਲਈ ਤਿਆਰ ਹੋ ਗਿਆ ।

ਪ੍ਰਚੱਲਤ ਰਵਾਇਤ ਅਨੁਸਾਰ ਰਾਂਝਾ ਹੀਰ ਦੇ ਪਲੰਘ ਉੱਤੇ ਚੜ੍ਹ ਕੇ ਸੋਂ ਗਿਆ। ਹੀਰ ਗੁੱਸੇ ਨਾਲ ਭਰੀ ਪੀਤੀ ਆਈ ਪਰ ਜਦੋਂ ਰਾਂਝੇ ਨੂੰ ਵੇਖਿਆ ਤਾਂ ਉਸ ਦੀ ਹੋ ਕੇ ਰਹਿ ਗਈ ।

ਹੀਰ ਦੀ ਵਿਉਂਤ ਅਨੁਸਾਰ ਰਾਂਝਾ ਸੱਥ ਵਿਚ ਚੂਚਕ ਕੋਲ ਪਹੁੰਚ ਗਿਆ । ਰਾਂਝੇ ਨੇ ਆਪਣਾ ਸਾਰਾ ਹਾਲ ਸੁਣਾਇਆ । ਚੂਚਕ ਨੇ ਉਸ ਦੇ ਕਹਿਣ ਅਨੁਸਾਰ ਉਸ ਨੂੰ ਚਰਵਾਲ ਰਖ ਲਿਆ। ਹੌਲੀ ਹੌਲੀ ਹੀਰ ਤੇ ਰਾਝੇ ਦੇ ਪਿਆਰ ਦੀ ਚਰਚਾ ਆਲੇ-ਦੁਆਲੇ ਹੋਣ ਲੱਗ ਪਈ । ਚੂਚਕ ਨੇ ਕੰਦੇ ਦੀ ਡਿਊਟੀ ਲਾਈ । ਕੈਦ ਨੇ ਆਕੇ ਦੱਸਿਆ ਵੀ ਪਰ ਮਾਂ ਨੇ ਗੱਲ ਤੇ ਪਰਦਾ ਪਾ ਲਿਆ । ਫੇਰ ਚੂਚਕ ਨੇ ਆਪ ਸਭ ਕੁਝ ਵੇਖ ਕੇ ਰਾਂਝੇ ਨੂੰ ਖੂਬ ਮਾਰਿਆ ਤੇ ਉਸ ਨੂੰ ਕੱਢ ਦਿੱਤਾ । ਪਰ ਮੰਗੂ ਵੀ ਨਾਲ ਹੀ ਤੁਰ ਪਿਆ । ਆਖ਼ਰ ਚੂਚਕ ਨੇ ਉਸ ਨੂੰ ਵਰਚਾ ਕੇ ਮੋੜ ਲਿਆਂਦਾ ।

ਚਲਿਆ ਚਾਕ ਮੰਙੂ ਵੀ ਨਾਲੇ,

ਚੂਚਕ ਹੋੜਾ ਪਾਏ ।

ਜਿਉਂ ਜਿਉਂ ਮੋੜੋ ਤਿਉਂ ਤਿਉਂ ਵਗਨ

ਰਹਿਨ ਨਾ ਮੂਲ ਰਹਾਏ ।

ਹੁੱਣਾ ਖਾਨ ਮੁੜੀਂਦਾ ਮੰਡੂ ਚੱਲਣ ਕਦਮਹੁੰ ਕਦਮ ਸਵਾਏ।

ਆਖ ਦਮੋਦਰ ਜੇ ਪੈ ਹੱਟਾ।

ਗਲ ਪਗੜੀ ਤੇ ਚਾਕ ਮਨਾਏ !

ਰਾਂਝਾ ਤਾਂ ਆਪ ਹੀ ਜਾਣਾ ਨਹੀਂ ਚਾਹੁੰਦਾ ਸੀ । ਸੋ ਉਹ ਪਰਤ ਆਇਆ। ਪਰ ਚੂਚਕ ਅੰਦਰੋਂ ਅੰਦਰੀ ਹੀਰ ਦਾ ਵਿਆਹ ਪੱਕਾ ਕਰਨ ਲੱਗ ਪਿਆ। ਅੰਤ ਖੇੜਿਆਂ ਦੀ

31 / 272
Previous
Next