ਜਨੇਤ ਆਈ । ਨਾਲ ਭੰਡ ਆਏ, ਕੰਜਰੀਆਂ ਆਈਆਂ, ਬਾਜੇ ਵੱਜੇ, ਆਤਸ਼ਬਾਜ਼ੀਆਂ ਚੱਲੀਆਂ ਸ਼ਰਾਬਾਂ ਦੇ ਦੇਰ ਚੱਲੇ । ਚੂਰਕ ਨੇ ਲੋਹੜੇ ਦਾ ਦਾਜ ਦਿੱਤਾ। ਹੀਰ ਦੇ ਨਾ ਨਾ ਕਰਦਿਆਂ ਵੀ ਉਸ ਦਾ ਨਿਕਾਹ ਕਾਜ ਨੇ ਪੜ ਦਿੱਤਾ । ਪਰ ਡੋਲੀ ਵੇਲੇ ਹੀਰ ਫੇਰ ਅੜ ਬੈਠੀ । ਇਕ ਵਾਰੀ ਫੇਰ ਰਾਂਝੇ ਨੂੰ ਦਾਅ ਤੇ ਲਾ ਕੇ ਉਸ ਦੇ ਸਿਰ ਟੰਮਕ ਦੇ ਕੇ ਹੀਰ ਦੇ ਨਾਲ ਭੇਜ ਦਿੱਤਾ ਗਿਆ । ਹੀਰ ਦੇ ਘਰ ਵਾਲੇ ਨੂੰ ਤਾਂ ਸਾਰੇ ਕਿੱਸੇ ਦਾ ਝੰਗ ਵਿਖੇ ਹੀ ਪਤਾ ਲੱਗ ਗਿਆ ਸੀ ਜਦੋਂ ਕੁੜ ਰੀਤਾਂ ਰਸਮਾਂ ਕੀਤੀਆਂ ਗਈਆਂ ਸਨ ।
ਕਰ ਕਰ ਰੀਤ ਅੰਦੋਨੇ ਖੇੜਾ, ਤਾਂ ਚਲ ਅੰਦਰ ਆਇਆ।
ਦਿਤੁਸ ਪੈਰ ਪਲੰਘ ਦੇ ਉੱਤੇ, ਹੀਰ ਜਗਾਇ ਬਹਾਇਆ।
ਪੁੱਛੇ ਕੌਣ ਜੋ । ਸਿ ਜਾਤਸ ਖੇੜਾ, ਨਥ ਤਮਾਚਾ ਲਾਇਆ।
ਆਖ ਦਮੋਦਰ ਦੰਦ ਹੰਵਾਣੇ, ਲੋਹੂ ਨਾਲ ਚਲਾਇਆ।
ਪਰ ਰਾਹ ਵਿਚ ਇਹ ਕਲਈ ਸਭ ਸਾਹਮਣੇ ਖੁੱਲ ਗਈ । ਖੇੜੀ ਜਾ ਕੇ ਜਦੋਂ ਲੱਸੀ ਮੁੰਦਰੀ ਦੀ ਰੀਤ ਵੱਲੇ ਹੀਰ ਨੇ ਆਪਣੀ ਸੱਸ ਨੂੰ ਸਾਫ ਸਾਫ ਕਹਿ ਦਿੱਤਾ ਕਿ ਮੈਂ ਤਾਂ ਰਾਂਝੇ ਦੀ ਹਾਂ ।
ਹਿੱਕੇ ਤਾਂ ਖੰਡੇ ਦ ਰਾਂਝਾ ਨਹੀਂ ਦੰਦ ਖੇੜੇ ਦੇ ਭੰਨਾਂ ।
ਮਿਲ ਕਰ ਸਹੀਆਂ ਦੇਹ ਮਥਾਰਕ ਹੀਰੇ ਰਾਂਝਾ ਵੰਨਾਂ ।
ਆਖ ਦਮੋਦਰ ਕਹਿਣ ਖੇੜਿਆਂ ਦੀਆਂ ਹੀਰ ਨਾ ਕਰੇ ਅਮੰਨਾਂ ।
ਤਾਂ ਗੱਲ ਹੋਰ ਵੀ ਹੁੰਗ ਗਈ। ਖੇੜਿਆਂ ਨੇ ਰਾਂਝੇ ਨੂੰ ਮਾਰ ਦੇਣ ਦਾ ਮੱਤਾ ਪਕਾ-ਇਆ । ਪਰ ਰਾਂਝਾ ਓਥੋਂ ਖਿਸਕ ਕੇ ਫੇਰ ਝੰਗ ਆ ਗਿਆ । ਭੰਗ ਦੀ ਹਰ ਕੁੜੀ ਰਾਂਝੇ ਤੇ ਫਿਦਾ ਸੀ । ਉਨ੍ਹਾਂ ਬੜਾ ਜ਼ੋਰ ਲਾਇਆ ਕਿ ਜਿਸ ਨਾਲ ਮਰਜ਼ੀ ਹੋ ਰਹਿ ਅਸੀਂ ਤੇਰੀਆਂ ਦਾਸੀਆਂ ਹਾਂ ਪਰ ਰਾਂਝਾ ਓਥੋਂ ਵਿਦਾ ਹੋ ਕੇ ਤਖ਼ਤ ਹਜ਼ਾਰੇ ਪਰਤ ਆਇਆ।
ਪਰ ਤਖ਼ਤ ਹਜ਼ਾਰੇ ਗਏ ਰਾਂਝੇ ਨੂੰ ਭਰਾਵਾਂ ਨੇ ਮੂੰਹ ਨਾ ਲਾਇਆ।
'ਪਹੁੰਤਾ ਜਾਏ ਹਜ਼ਾਰੇ ਰਾਂਝਾ, ਮਿਲਿਆ ਵੀਰਾਂ ਤਾਈਂ ।'
ਮਿਲਿਆ ਆਇ ਪਕਾਇਣ ਰਾਂਝਾ, ਉਨ੍ਹਾਂ ਮੂੰਹ ਲਾਇਓ ਨਾਹੀਂ ।
ਪਰ ਜਦੋਂ ਰਾਂਝੇ ਆਖਿਆ :
ਤਾਂ ਤਾਹਿਰ ਨੂੰ ਹਸ ਅਲਾਇਆ, ਮੈਂ ਮਾਲ ਨਾ ਵੰਡਣ ਆਇਆ ।
ਬਾਰ੍ਹਾਂ ਵਰ੍ਹੇ ਫ਼ਕੀਰੀ ਕੀਤੀ, ਹੁਣ ਵਤਨ ਵੇਖਣ ਨੂੰ ਆਇਆ ।
ਆਇਆ ਨਾ ਮੰਗਿਆ ਕੁਝ ਤੁਸਾਥੋਂ ਕੁਝ ਨਾ ਸੁਆਲ ਸੁਣਾਇਆ।
ਆਖ ਦਮੋਦਰ ਕੇ ਤੈਂਡਾ ਵੈਦਾਂ ਹਜ ਨਾ ਮੂੰਹੋਂ ਅਲਾਇਆ।
ਤਾਂ ਤਾਹਿਰ ਨੇ ਕਿਹਾ ਕੇ ਬਾਰ੍ਹਾਂ ਵਰੇ ਮੱਤਾਂ ਚਰਾ ਕੇ ਸਾਡਾ ਨਕ ਵੱਢਵਾ ਦਿੱਤ ਹੈ।
ਕੀ ਬੁਲੀਹਾ ਤੇ ਨਾਲ ਧੀਦੋ ਗੁੱਤੀ ਰਹੀ ਨਾ ਕਾਈ ।
ਜਾਂ ਸੁਣੀਦਾ ਨਾਲ ਮਹੀਂ ਦੇ ਚਾਕ ਦੁਚਕ ਦਾ ਭਾਈ ।