Back ArrowLogo
Info
Profile

ਜਾਂ ਸੁਣੀਦਾ ਨਾਲ ਜੰਝ ਦੇ ਸਿਰ ਵੈਦਾਂ ਟਮਕ ਚਾਈ ।

ਆਖ ਦਮੋਦਰ ਹਾਲ ਇਜੇਹਾ, ਮਰਾਂ ਕਿ ਜੀਵਾਂ ਭਾਈ ।

ਆਖ਼ਰ ਉਹ ਫਕੀਰਾਂ ਵਾਂਗ ਛੰਨ ਪਾ ਕੇ ਰਹਿਣ ਲੱਗ ਪਿਆ । ਪੁਰਾਣੇ ਯਾਰ ਬੇਲੀ ਮਿਲ ਪਏ । ਗੱਲ ਸਾਰੇ ਹੁੱਗ ਗਈ ਕਿ ਰਾਂਝਾ ਪਰਤ ਆਇਆ ਹੈ। ਛੰਨ ਵਿਚ ਰਾਂਝਾ ਪਾਣੀ ਦਾ ਘੜਾ ਤੇ ਦੋ ਚਿਲਮਾਂ ਰਖਾ ਲੈਂਦਾ ਹੈ।

"ਪਾਣੀ ਕੁਜੇ ਤੇ ਦੁਦ ਚਿਲਮਾਂ, ਏਹ ਬਸਾਤਿ ਰਖਾਈ।"

ਓਧਰ ਰਾਂਝੇ ਦੇ ਸਹੁਰਿਆਂ ਨੂੰ ਪਤਾ ਲਗ ਜਾਂਦਾ ਹੈ । ਯਾਕੂਬ ਵੜਾਇਚ ਇਕੱਠ ਕਰਕੇ ਹਜ਼ਾਰੇ ਆ ਜਾਂਦਾ ਹੈ ਪਰ ਰਾਂਝਾ ਵਿਆਹ ਕਰਵਾਉਣ ਤੋਂ ਜਵਾਬ ਦੇ ਦਿੰਦਾ ਹੈ। ਪਰ ਪੁਰਾਣੀ ਸਾਕਾਦਾਰੀ ਦਾ ਵਾਸਤਾ ਪਾ ਕੇ ਤਾਹਿਰ ਤੇ ਉਸ ਦੇ ਭਰਾ ਜੀਵਣਾ ਤੇ ਖਾਨ ਆਦਿ ਤਾਹਿਰ ਦੇ ਪੁੱਤਰ ਲਈ ਰਾਂਝੇ ਦੀ ਮੰਗ ਮੰਗ ਲੈਂਦੇ ਹਨ । ਪੱਕੀ ਠੱਕੀ ਹੋ ਜਾਂਦੀ ਹੈ । ਕੁਝ ਦਿਨਾਂ ਮਗਰੋਂ ਤਾਹਿਰ ਦੇ ਪੁੱਤਰ ਦਾ ਵਿਆਹ ਰਖ ਲਿਆ ਜਾਂਦਾ ਹੈ । ਪਹਿਲੋਂ ਰਾਂਝਾ ਜਨੇਤ ਨਾਲ ਜਾਣਾ ਨਹੀਂ ਮੰਨਦਾ ਪਰ ਲੋਕਾਂ ਤੇ ਭਰਾਵਾਂ ਦੇ ਕਹਿਣ ਤੇ ਮੰਨ ਜਾਂਦਾ ਹੈ । ਓਥੇ ਕੁੜੀਆਂ ਨੂੰ ਰਾਏ ਦਾ ਵੀ ਪਤਾ ਲੱਗ ਜਾਂਦਾ ਹੈ । ਉਹ ਜਾ ਕੇ ਰਾਂਝੇ ਦੀ ਮੰਗੇਤਰ ਨੂੰ ਦੱਸ ਦਿੰਦੀਆਂ ਹਨ ।

ਉਸ ਕੁੜੀ ਦੇ ਤਰਲੇ ਲੈਣ ਤੇ ਕਿ ਮੈਨੂੰ ਰਾਂਝਾ ਵਿਖਾਓ, ਉਸ ਨੂੰ (ਰਾਝੇ ਨੂੰ) ਕੁੜੀਆਂ ਬਹਾਨਾ ਲਾ ਕੇ ਲੈ ਜਾਂਦੀਆਂ ਹਨ ਕਿ ਤੈਨੂੰ ਕੁਝ ਫ਼ਕੀਰ ਬੁਲਾ ਰਹੇ ਹਨ :

ਕੁੜੀਆਂ ਝੂਠ ਅਲਾਇਆ ਰਾਂਝੇ, ਪਾਸ ਰੰਝੇਟੇ ਆਈਆਂ ।

ਉੱਠੀ ਚੱਲ ਫਕੀਰ ਸਮੇਂ ਦੇ, ਘਿਨ ਸੁਨੇਹੇ ਸਾਈਆਂ।

ਜੂਲਿਆ ਨਾਇ ਫਕੀਰਾਂ ਸੱਦੇ, ਛੋੜ ਜੰਝ ਤੇ ਭਾਈਆਂ।

ਆਖ ਦਮੋਦਰ ਲੈ ਅੰਦਰ ਪਾਇਆ, ਗੱਲਾਂ ਆਖ ਸੁਣਾਈਆਂ।

ਜਦੋਂ ਰਾਂਝਾ ਆਪਣੀ ਮੰਗੇਤਰ ਕੋਲ (ਜੋ ਹੁਣ ਉਸ ਦੇ ਭਤੀਜੇ ਦੀ ਮੰਗ ਸੀ ।)

ਜਾਂਦਾ ਹੈ ਤਾਂ ਉਹ ਪੁਛਦੀ ਹੈ ਕਿ ਮੇਰਾ ਕੀ ਗੁਨਾਹ ਸੀ ਜੋ ਤੂੰ ਮੰਗ ਛੱਡ ਦਿੱਤੀ । ਤਾਂ ਰਾਂਝਾ ਆਪਣੇ ਮਨਖੱਟੂ ਹੋਣ ਦਾ ਬਹਾਨਾ ਲਾਉਂਦਾ ਹੈ ਪਰ ਕੁੜੀ ਕਹਿੰਦੀ ਹੈ :

ਵਿਚ ਸਿਆਲੀ ਆਹੀਆ ਕੁੱਬਤ, ਜੋ ਪਿਊ ਦਾ ਨਾਂ ਵੰਡਾਇਆ ।

ਮੱਛੀ ਚਾਰੇਂ, ਤੇ ਸ਼ਰਮ ਨਾ ਤੈਨੂੰ, ਜੇ ਸਿਰ ਤੇ ਟੰਮਕ ਚਾਇਆ।

ਜੇਕਰ ਹੀਰ ਗਈ ਉਠ ਖੇੜੀ, ਤਾਂ ਚਿੱਤ ਹਜ਼ਾਰਾ ਆਇਆ।

ਆਖ ਦਮੋਦਰ ਸਾਡੀ ਵਾਰੀ ਮੀਆ, ਮਨਖੱਟੂ ਨਾਮ ਧਰਾਇਆ।

ਰਾਂਝੇ ਨੂੰ ਉਸ ਦੀ ਮੰਗੇਤਰ ਕਾਫ਼ੀ ਕੁਝ ਕਹਿੰਦੀ ਹੈ ਪਰ ਰਾਂਝੇ ਉੱਤੇ ਕੋਈ ਅਸਰ ਨਹੀਂ ਹੁੰਦਾ । ਅਜੇ ਵਾਰਤਾਲਾਪ ਚਲ ਹੀ ਰਹੀ ਹੁੰਦੀ ਕਿ ਤਾਹਿਰ ਆ ਜਾਂਦਾ ਹੈ। ਉਹ ਰਾਤ ਨੂੰ ਓਥੇ ਵੇਖ ਕੇ ਹੈਰਾਨ ਹੁੰਦਾ ਹੈ ਤੇ ਕਹਿੰਦਾ ਹੈ :

ਤਾਂ ਤਾਹਿਰ ਰਾਹ ਪੁਛਦਾ ਪੁਛਦਾ, ਅੰਦਰ ਚਲ ਕੇ ਆਯਾਂ ।

ਵੇਖ ਹੈਰਾਨ ਥੀਆ ਅਤਿ ਸਾਉ ਅੱਖੀਂ ਸਮਤ ਵਖਾਯਾ

33 / 272
Previous
Next