Back ArrowLogo
Info
Profile

ਬਾਹਿਰ ਨਾਂਹ ਤੇ ਅੰਦਰ ਰਾਜੀ, ਅਸਾਂ ਚੰਗਾ ਭਾਇਆ ।

ਉੱਠੀ, ਤੂੰ ਚੜ੍ਹ ਖਾਰੇ ਪੀਂਦੇ, ਹੱਕ ਖਸਮ ਹਥ ਆਇਆ।

ਪਰ ਰਾਂਝਾ ਕੁੜੀਆਂ ਦੀ ਸ਼ਰਾਰਤ ਬਾਰੇ ਆਪਣੇ ਭਰਾ ਤਾਹਿਰ ਨੂੰ ਦਸਦਾ ਹੈ ਤੇ ਕਹਿੰਦਾ ਹੈ ਕਿ ਇਹ ਤਾਂ ਮੇਰੀ ਭੈਣ ਵਾਂਗ ਹੈ । ਆਖ਼ਰ ਤਾਹਿਰ ਦੇ ਪੁੱਤਰ ਦਾ ਵਿਆਹ ਹੋ ਜਾਂਦਾ ਹੈ ਤੇ ਜੰਝ ਹਜ਼ਾਰੇ ਪਰਤ ਆਉਂਦੀ ਹੈ ।

ਦੂਸਰੇ ਬੰਨੇ ਹੀਰ ਅਲੀ ਦੇ ਪੁੱਤਰ ਨੂੰ ਨੇੜੇ ਨਹੀਂ ਲੱਗਣ ਦਿੰਦੀ । ਉਸ ਦਾ ਸਹੁਰਾ ਭਾਈਚਾਰੇ ਨਾਲ ਸਲਾਹ ਕਰਕੇ ਹੀਰ ਨੂੰ ਮਾਰ ਦੇਣ ਦੀ ਗੱਲ ਕਰਦਾ ਹੈ । ਪਰ ਉਸ ਦੀ ਘਰ ਵਾਲੀ ਕਹਿੰਦੀ ਹੈ ਕਿ ਹੀਰ ਨੂੰ ਮਾਰ ਦੇਣਾ ਮੁਨਾਸਬ ਨਹੀਂ, ਕਿਉਂਕਿ ਉਹ ਚੂਚਕ ਦੀ ਧੀ ਹੈ। ਪਰ ਉਸ ਨੂੰ ਅੰਨ ਵਾਲੇ ਕੋਠੇ ਵਿਚ, ਜੋ ਪਿੰਡ ਦੁਰਾਡੇ ਹੈ, ਛੱਡ ਦਿੱਤਾ ਜਾਂਦਾ ਹੈ । ਉਥੇ ਸਹਿਤੀ ਉਸ ਦੀ ਗਵਾਂਢਣ ਹੁੰਦੀ ਹੈ । ਅੰਤ ਸਹਿਤ ਤੋਂ ਹੀਰ ਇਕ ਦੂਸਰੇ ਦੀਆ ਮਹਿਰਮ ਰਾਜ ਬਣ ਜਾਂਦੀਆਂ ਹਨ । ਹੀਰ ਆਪਣਾ ਸਾਰਾ ਹਾਲ ਸਹਿਤੀ ਨੂੰ ਦਸ ਦਿੰਦੀ ਹੈ।

ਉਹ ਆਪਣੇ ਆਸ਼ਕ ਰਾਮੂ ਨੂੰ ਹਜ਼'ਤੇ ਭੇਜਦੀ ਹੈ । ਰਾਂਝਾ ਸਾਰੇ ਹਾਲ ਅਹਿਵਾਲ ਤੋਂ ਜਾਣੂ ਹੋ ਕੇ ਰਾਮੂ ਨੂੰ ਕਹਿੰਦਾ ਹੈ ਤੂੰ ਛੇਤੀ ਹੀਰ ਕੋਲ ਪਹੁੰਚ ਮੈਂ ਵੀ ਛੇਤੀ ਹੀ ਪਹੁੰਚ ਜਾਵਾਂਗਾ।

ਉਸ ਥਾਂ (ਤਖ਼ਤ ਹਜਾਰੇ) ਤੋਂ ਰਾਂਝਾ ਪਹਿਲੀ ਮੰਜ਼ਲ ਮਾਰ ਕੇ ਜਿਹਲਮ ਪਹੁੰਚ ਜਾਂਦਾ ਹੈ । ਦੂਜੀ ਮੰਜਲ ਮਾਰ ਕੇ ਪਹਾੜੀ ਤੇ ਚੜ ਜਾਂਦਾ ਹੈ ਤੇ ਤੀਜੀ ਮੰਜਲ ਮਾਰ ਕੇ ਟਿੱਲੇ ਜਾ ਪਹੁੰਚਦਾ ਹੈ । ਓਥੇ ਜਾ ਕੇ ਸਿਧ ਬਗਾਈ ਦੇ ਕੋਲ ਪੁੱਜ ਜਾਂਦਾ ਹੈ। ਰਾਂਝੇ ਦੀ ਸੂਰਤ ਵੇਖ ਕੇ 'ਸਿਧ ਬਗਾਈ' ਮੋਹਤ ਹੋ ਜਾਂਦਾ ਹੈ ।

ਜੋਗੀ ਪੁੱਛੇ ਰਾਂਝੇ ਤਾਈਂ ਤੇ ਕਿਹੜੇ ਦੇਵੇਂ ਆਇਆ।

ਸੂਰਤ ਵੇਖਦਿਆਂ ਹੀ ਜੋਗੀ, ਰਾਂਝੇ ਦਸਤ ਵਿਕਾਇਆ।

ਆਖ ਹਕੀਕਤ ਮੈਨੂੰ ਅਪਣੀ, ਕਿਸ ਮਨੋਰਤ ਆਇਆ।

ਆਖ ਦਮੋਦਰ ਰਾਂਝੇ ਕੋਲੋਂ, ਜੋਗੀ ਇੰਜ ਪੁਛਾਇਆ ।

ਰਾਂਝੇ ਦੇ ਸੱਚ ਸੱਚ ਦੱਸਣ ਉਪਰੰਤ ਜੋਗੀਨੇ ਆਪਣੇ ਚੇਲਿਆਂ ਦੀ ਮੁਖ਼ਾਲਫ਼ਤ ਦੇ ਬਾਵਜੂਦ ਰਾਂਝੇ ਨੂੰ ਚੇਲਾ ਬਣਾ ਲਿਆ। ਜੋਗੀ(ਸਿਧ ਬਗਾਈ) ਕੱਲੋਂ ਜੰਗ ਲੈ ਕੇ ਰਾਂਡਾ ਓਥੋਂ ਚਲ ਪਿਆ ਤੇ ਓਥੋਂ ਫੇਰ ਹਜ਼ਾਰੇ ਆ ਗਿਆ। ਹਜ਼ਾਰੇ ਪਹੁੰਚ ਕੇ ਧੀਦੋ ਲੰਮੀ ਵੱਲ ਤੁਰ ਪਿਆ । ਫੇਰ ਚਨਿਓਟ ਤੋਂ ਹੁੰਦਾ ਹੋਇਆ ਅਲੀਵਾਲ ਪਹੁੰਚ ਗਿਆ ਅਤੇ ਘੁਮੰਦਾ ਘੁਮਾਉਂਦਾ ਚੌਥੇ ਦਿਨ ਝੰਗ ਸਿਆਲ ਪਹੁੰਚ ਗਿਆ। ਉਸ ਮੌਸਮ ਵਿਚ ਜਵਾਰਾਂ ਪੱਕ ਗਈਆਂ ਸਨ ਅਤੇ ਕੁੜੀਆਂ ਮਣਿਆਂ ਉਪਰ ਬੈਠੀਆਂ ਗੋਪੀਏ ਲੈ ਕੇ ਜਾਨਵਰ ਉੱਡਾ ਰਹੀਆਂ ਸਨ। ਕੁੜੀਆਂ ਨੂੰ ਰਾਂਝੇ ਦੇ ਝੰਗ ਵਿਚ ਆਉਣ ਦੀ ਖੁਸ਼ਬੂ ਆ ਗਈ । ਜਿਵੇਂ ਯੂਸਫ਼ ਦੀ ਖ਼ੁਸ਼ਬੂ ਉਸ ਦੇ ਪਿਉ ਨੂੰ ਆ ਗਈ ਸੀ । ਫੇਰ ਇਥੇ ਹੀ ਖਤਮ ਨਹੀਂ ਉਹ ਆਪਣੇ ਆਪਣੇ ਕੰਮ ਛੱਡ ਕੇ ਰਾਂਝੇ ਨੂੰ ਢੂੰਡਣ ਲੱਗ ਪਈਆਂ । ਆਖ਼ਰ ਉਨ੍ਹਾਂ ਨੂੰ ਇਕ ਜੋਗੀ ਨਜ਼ਰੀਂ ਆਇਆ ਅਤੇ

34 / 272
Previous
Next