ਜੋਗੀ ਦੇ ਭੇਸ ਵਿਚ ਰਾਂਝੇ ਨੂੰ ਸਿਆਣ ਲਿਆ । ਓਥੇ ਫੇਰ ਸਾਰਾ ਆਤਣ ਰਾਂਝੇ ਦੇ ਮਗਰ ਪੈ ਗਿਆ ਕਿ ਤੂੰ ਇਥੇ ਰਹਿ ਅਸੀਂ ਸਾਰੀਆਂ ਤੇਰੀਆਂ ਖ਼ਿਦਮਤਗਾਰ ਹਾਂ । ਪਰ ਰਾਂਝਾ ਹੱਸੀ ਨੂੰ ਕਹਿੰਦਾ ਹੈ :
ਸੁਣ ਹੱਸੀ, ਮੈਂ ਕੀਕਰ ਜਾਲੀ, ਇਹ ਦਿਲ ਲਗਦਾ ਨਾਹੀਂ।
ਹੀਰੇ ਬਾਝੋਂ, ਕੁੱਲ ਹਨੇਰਾ, ਕੁਝ ਦਸੀਦਾ ਨਾਹੀਂ ।
ਰਗ ਰਗ ਦੇ ਵਿਚ ਹੀਰ ਸਮਾਈ ਹੋਰ ਨਾ ਕੇ ਅਸ਼ਨਾਈ ।
ਆਖ ਹੱਸੀ, ਵੈਦਾਂ ਹਾਂ ਖੇੜੀ, ਵੇਖਾਂ ਕਿ ਭਾਵੇਂ ਖਸਮੇਂ ਤਾਈਂ ।
ਤਰਲੇ ਲੈਂਦੀਆਂ ਕੁੜੀਆਂ ਨੂੰ ਛੱਡ ਕੇ ਰਾਂਝਾ ਸਹਿਤੀ ਦੇ ਪਿੰਡ ਪਹੁੰਚ ਗਿਆ ।
ਸਹਿਤੀ ਦਾ ਗਿਰਾਇ ਸੁਹਾਵਾ, ਧੀਦੋ ਤਿੱਥ ਆਇਆ।
ਚੌਥੀ ਫੌਰ ਗਿਰਾਓ, ਡਿਠੋਸ, ਮੁਲਖ ਬਹੁਤ ਖੁਸ਼ ਆਇਆ।
ਅੱਗੇ ਸ਼ਹਿਰ ਖੇੜਿਆਂ ਦਾ ਤਿੰਨ ਕੋਹ ਏਹੋ ਦਿਲ ਨੂੰ ਭਾਇਆ ।
ਨਹੀਂ ਜ਼ਰੂਰ, ਲਿਖ ਨਹੀਂ ਦੇਣੇ, ਕਰ ਮਜਲਤ ਧੂੰਆਂ ਪਾਇਆ ।
ਓਥੇ ਉਸ ਨੂੰ ਸਹਿਤੀ ਮਿਲ ਪਈ। ਓਥੋਂ ਰਾਤਾ ਖੇੜੀ ਆ ਗਿਆ ਅਤੇ ਦਰਿਆ ਦੀ ਕੰਧੀ ਉਪਰ ਡੇਰਾ ਲਾ ਲਿਆ। ਆਖ਼ਰ ਸਹਿਤੀ ਦੇ ਉਪਰਾਲੇ ਨਾਲ ਹੀਰ ਤੇ ਰਾਂਝਾ ਮਿਲ ਪਏ। ਸਹਿਤੀ ਦੇ ਮਸ਼ਵਰੇ ਨਾਲ ਤਿਲਾਂ ਦਾ ਖੇਤ ਵੇਖਣ ਗਈ ਹੀਰ ਨੇ ਸੱਪ ਲੜਨ ਦਾ ਬਹਾਨਾ ਕੀਤਾ । ਸਹਿਤੀ ਦੇ ਦੱਸਣ ਉਪਰੰਤ ਹੀ ਹੀਰ ਦਾ ਸਹੁਰਾ ਜੋਗੀ ਨੂੰ ਲੈ ਆਇਆ। ਅੱਗੇ ਜੋਗੀ(ਹਾਝੇ) ਨੇ ਹੀਰ ਨੂੰ ਵੇਖ ਕੇ ਕਿਹਾ, "ਇਸ ਨੂੰ ਬੜਾ ਖਤਰਨਾਕ ਨਾਗ ਲੜ ਗਿਆ ਹੈ ਜੋ ਮੇਰੀ ਕੀਲ ਵਿਚ ਨਹੀਂ ਆ ਰਿਹਾ । ਮੈਂ ਚਾਲੀ ਦਿਨ ਇਕੱਲਾ ਚਿੱਲਾ ਕਟਾਂਗਾ ਤਾਂ ਠੀਕ ਹੋ ਜਾਵੇਗੀ । ਆਖ਼ਰ ਪੰਜ ਹਫਤੇ ਤੇ ਕੁਝ ਦਿਨ ਤਾਂ ਹੀਰ ਰਾਂਝੇ ਨੇ ਇਕੱਠਿਆ ਗੁਜ਼ਾਰੇ ਪਰ ਆਖਰੀ ਹਫ਼ਤੇ ਉਨ੍ਹਾਂ ਨੂੰ ਫਿਕਰ ਪੈ ਗਿਆ। ਸਹਿਤੀ ਦੀ ਸਲਾਹ ਨਾਲ ਤਿੰਨਾਂ ਨੇ ਰਾਤੀਂ ਕੰਧ ਵਿਚ ਪਾੜ ਮਾਰਿਆ ਤੇ ਸਹਿਤੀ ਨੇ ਫੈਸਲਾ ਕੀਤਾ ਕਿ ਪਿਛਲੇ ਪਹਿਰ ਨਿਕਲ ਜਾਉ । ਪਰ ਬਦਕਿਸਮਤੀ ਨਾਲ ਉਹ ਇਕ ਅਜਿਹੀ ਬੂਟੀ ਲੰਘ ਗਏ ਜਿਸ ਦੇ ਲੰਘਣ ਨਾਲ ਆਦਮੀ ਓਥੇ ਹੀ ਘੁੰਮਦਾ ਰਹਿੰਦਾ ਹੈ। ਹੀਰ ਤੇ ਰਾਂਤਾ ਸਾਰੀ ਰਾਤ ਇਕ ਥਾਂ ਹੀ ਘੁੰਮਦੇ ਰਹੇ ਤੇ ਪਹੁ-ਫੁਟਣ ਨਾਲ ਵਾਪਸ ਸਹਿਤੀ ਕੋਲ ਪਰਤ ਆਏ । ਦੂਸਰੇ ਦਿਨ ਫੇਰ ਉਹ ਰਾਤ ਨੂੰ ਨਿਕਲ ਤੁਰ । ਰਾਤ ਰਾਤ ਪੰਦਰਾਂ ਕੋਹ ਪੈਂਡਾਂ ਕਰ ਲਿਆ ਅਤੇ ਦਿਨ ਦੋ ਚੜਾ ਨਾਲ ਬੋਲੇ ਵਿਚ ਛੁਪ ਗਏ । ਰਾਤ ਪੈਣ ਉਪਰੰਤ ਕੌਰ ਤੁਰ ਪਏ ।
ਓਧਰ ਚਾਲੀ ਦਿਨ ਪੂਰੇ ਹੋਏ ਤਾਂ ਖੇੜੇ ਤੰਦਰੁਸਤ ਹੋਈ ਹੀਰ ਨੂੰ ਨਵਾਉਣ ਲਈ ਆਏ । ਸਹਿਤੀ ਨੇ ਨੀਂਦ ਦਾ ਬਹਾਨਾ ਬਣਾ ਲਿਆ । ਖੇੜਿਆਂ ਨੇ ਸੰਨ੍ਹ ਲੱਗੀ ਵੇਖੀ ਤਾਂ ਸਾਰੀ ਗੱਲ ਸਮਝ ਗਏ ।
ਬਾਬਾ ਅੱਜ ਜਾਂ ਮੈਂ ਪੇ ਸੁੱਤੀ,
ਮੈਂ ਕੰਨ ਮਸਤੀ ਆਈ ।
ਅੰਦਰ ਬਾਹਰ ਸੱਪਾਂ ਭਰਿਆ,
ਜ਼ਹਿਰ ਅਸਾਂ ਲਗ ਪਾਈ ।