Back ArrowLogo
Info
Profile

ਤੀਆ ਦਿਹੁੰ ਸੁੱਤੀ ਕਰ ਮਸਤੀ

ਮੈਨੂੰ ਆਲਸ ਆਈ।

ਆਖ ਦਮੋਦਰ ਬਾਹਰ ਸੁੱਤੀ

ਮੈਨੂੰ ਹੀਰ ਦੀ ਖ਼ਬਰ ਨਾ ਕਾਈ ।

ਸਾਰੀ ਗੱਲ ਤੋਂ ਜਾਣੂ ਹੋ ਕੇ ਖੇੜਿਆਂ ਦੀ ਵਾਹਰ ਹੀਰ ਤੇ ਰਾਂਝੇ ਨੂੰ ਭਾਲਣ ਚਲ ਪਈ । ਆਖਰ ਰਾਂਝੇ ਨੇ ਵੀ ਆਉਂਦੇ ਖੇੜਿਆਂ ਨੂੰ ਵੇਖ ਲਿਆ। ਹੀਰ ਤੇ ਰਾਂਝਾ ਖੇਤਾਂ ਵਿਚ ਮਾਂਹ ਦੀ ਫਸਲ ਵਡਾ ਰਹੇ ਖ਼ਾਨਾਂ ਦੀ ਸ਼ਰਨ ਜਾਂ ਪਏ । ਸ਼ਰਨ ਆਏ ਹੀਰ ਰਾਂਝੇ ਨੂੰ ਖਾਨਾਂ ਨੇ ਸ਼ਰਨ ਦੇਣ ਦਾ ਇਕਰਾਰ ਕੀਤਾ ।

ਇੰਨੇ ਚਿਰ ਨੂੰ ਖੇੜੇ ਵੀ ਆ ਪਹੁੰਚੇ। ਖ਼ਾਨਾਂ (ਨਾਹੜਾਂ) ਨੇ ਹੀਰ ਵਾਪਸ ਦੇਣ ਤੋਂ ਇਨਕਾਰ ਕਰ ਦਿੱਤਾ । ਦੋਹਾਂ ਧਿਰਾਂ ਦੀ ਲੜਾਈ ਹੋਈ ਤੇ ਦੋਹਾਂ ਪਾਸਿਆਂ ਦੇ ਬੰਦੇ ਮਾਰੇ ਗਏ । ਆਖ਼ਰ ਰਜੋਏ ਦੇ ਇਕ ਸੱਯਦ ਨੇ, ਜੋ ਡੋਲੀ ਲੈ ਕੇ ਜਾ ਰਿਹਾ ਸੀ, ਸਮਝਾਇਆ ਕਿ ਤੁਸੀਂ ਇਨਸਾਫ਼ ਲਈ ਕੰਟ ਕਬੂਲੇ ਦੀ ਅਦਾਲਤ ਵਿਚ ਚਲੇ ਜਾਉ।

ਹੀਰ ਤੇ ਰਾਂਝੇ ਨਾਲ ਨਾਹੜ ਵੀ ਕੰਟ ਕਬੂਲੇ ਪਹੁੰਚੇ। ਕਚਹਿਰੀ ਵਿਚ ਹੀਰ ਨੇ ਆਪ ਕਾਜ਼ੀ ਨਾਲ ਜਿਰਾਹ ਕੀਤੀ ਪਰ ਫੈਸਲਾ ਖੇੜਿਆਂ ਦੇ ਹੱਕ ਵਿਚ ਹੋਇਆ। ਖੇੜੇ ਹੀਰ ਨੂੰ ਬੰਨ੍ਹ ਕੇ (ਘੋੜੇ ਦੇ ਪਿਛੋਂ ਰੱਸੇ ਨਾਲ ਬੰਨ੍ਹ ਕੇ) ਘਸੀਟਦੇ ਹੋਏ ਲੈ ਤੁਰੇ। ਓਧਰ ਰਾਂਝੇ ਦੀ ਬਦਦੁਆ ਨਾਲ ਕੰਟ ਕਬੂਲੇ ਨੂੰ ਅੱਗ ਲੱਗ ਗਈ। ਕਾਜ਼ੀ ਤੇ ਲੋਕ ਬਹੁਤ ਭੰ-ਭੀਤ ਹੋ ਗਏ। ਕਾਜ਼ੀ ਨੇ ਕਿਹਾ, "ਜਿਹੜਾ ਅੱਗ ਬੁਝਾ ਦੇਵੇ ਹੀਰ ਉਸ ਨੂੰ ਮਿਲੇਗੀ ।" ਆਖਰ ਰਾਂਝੇ ਦੀ ਦੁਆ ਨਾਲ ਅੱਗ ਬੁਝ ਗਈ। ਰਾਜੇ ਨੇ ਫੌਜ ਭੇਜ ਕੇ ਖੇੜਿਆਂ ਨੂੰ ਵਾਪਸ ਮੰਗਾ ਲਿਆ ਤੇ ਹੀਰ ਨੂੰ ਰਾਂਝੇ ਦੇ ਹਵਾਲੇ ਕਰ ਦਿੱਤਾ।

ਦਮੋਦਰ ਅਨੁਸਾਰ 1529 ਸੰਮਤ ਬਿਕਰਮ ਰਾਏ ਨੂੰ ਹੀਰ ਤੇ ਰਾਂਝੇ ਦਾ ਮਿਲਾਪ ਹੈ ਗਿਆ ਅਤੇ ਉਹ ਲੰਮੀ ਵਾਲੇ ਪਾਸੇ ਤੁਰ ਗਏ । ਦਮੋਦਰ ਅਨੁਸਾਰ ਉਹ ਮੁੜਕੇ ਕਦੇ ਪਰਤਕੇ ਨਹੀਂ ਆਏ ।

36 / 272
Previous
Next