ਬਾਕੀ ਕੁਲਾਬੀ ਤੋਂ ਵਾਰਸ ਸ਼ਾਹ ਤਕ
6
ਘਟਨਾਵਾਂ ਦਾ ਅੰਤਰ ਤੇ ਦੂਸਰੀਆਂ ਭਾਸ਼ਾਵਾਂ ਵਿਚ ਹੀਰ-ਕਾਵਿ ਦੀ ਰਚਨਾ
ਮੁੱਲਾ ਬਦਾਯੂਨੀ ਅਨੁਸਾਰ ਬਾਕੀ ਕੁਲਾਬੀ ਦੀ ਮੌਤ 1579 ਈ. ਵਿਚ ਮਾਸੂਮ ਬਾ ਕਾਬਲੀ ਦੀ ਬਗ਼ਾਵਤ ਸਮੇਂ ਹੋਈ। ਉਸ ਨੇ ਮਸ਼ਨਵੀ ਹੀਰ ਦਾ ਰਾਂਝਾ ਆਪਣੀ ਮੌਤ ਤੋਂ ਪਹਿਲੇ ਫਾਰਸੀ ਭਾਸ਼ਾ ਵਿਚ ਲਿਖੀ। ਇਹ ਕਿੱਸਾ ਅਕਬਰ ਦੇ ਦੌਰ ਵਿਚ ਰਚਿਆ ਗਿਆ । ਬਾਕੀ ਕੁਲਾਬੀ ਨੇ ਇਸ ਨੂੰ ਅੱਖੀਂ ਡਿੱਠਾ ਕਹਿਣ ਦੀ ਥਾਂ
ਦਰ ਹਿੰਦ ਜਹੀਰ ਰਾਝਾ ਗੋਗਾਸਤ ।
ਕਿਹਾ ਹੈ । ਜੇ ਇਹ ਘਟਨਾ ਅਕਬਰ ਦੇ ਸਮੇਂ ਵਿਚ ਘਟੀ ਹੁੰਦੀ ਤਾਂ ਸ਼ਾਹ ਹੁਸੈਨ ਜਿਸ ਨੇ 16 ਵਰ੍ਹਿਆਂ ਦੀ ਉਮਰ ਵਿਚ ਕਾਫ਼ੀਆਂ ਕਹਿਣੀਆਂ ਆਰੰਭ ਕਰ ਦਿੱਤੀਆਂ ਸਨ (1539 ਜਨਮ +16 = 1555 ਤਕ) ਭਾਵ ਅਕਬਰ ਦੇ ਰਾਜ-ਗੱਦੀ ਬਹਿਣ ਤੋਂ ਪਹਿਲਾਂ ਹੀ ਸੂਫੀਆਂ ਲਈ ਆਤਮਾ ਤੇ ਪ੍ਰਮਾਤਮਾ ਦਾ ਚਿੰਨ੍ਹ ਬਣ ਚੁੱਕਾ ਸੀ । ਇੱਕ ਸਮੇਂ ਵਾਪਰਣ ਵਾਲੀ ਘਟਨਾ ਨੂੰ ਇੱਕ ਸਮੇਂ ਲਿਖਣ ਵਾਲੇ ਕਲਾਕਾਰਾਂ ਦੀ ਕਥਾ ਵਿਚ ਇੰਨਾ ਅੰਤਰ ਨਹੀਂ ਹੋ ਸਕਦਾ ।
(1) ਬਾਕੀ ਕੁਲਾਬੀ ਇਸ ਨੂੰ ਸੁਣਿਆ ਸੁਣਾਇਆ ਆਖਦਾ ਹੈ। (1) ਦਮੋਦਰ ਇਸ ਨੂੰ ਅੱਖੀਂ ਡਿੱਠਾ ਕਹਿੰਦਾ ਹੈ।
(2) ਧੀਦੋ ਦਾ ਪਿਉ ਮਰ ਗਿਆ ਸੀ । (2) ਸਾਂਝੇ ਦਾ ਪਿਉ ਉਸ ਨੂੰ ਮੰਗ ਕੇ ਮਰਿਆ ।
(3) ਕੁਲਾਬੀ ਧੀਦੋ ਦੇ ਭਰਾਵਾਂ ਦਾ ਜ਼ਿਕਰ ਤਕ ਨਹੀਂ ਕਰਦਾ । (3) ਰਾਂਝੇ ਦੇ ਤਿੰਨ ਭਰਾ ਹਨ : ਤਾਹਿਰ, ਜ਼ਾਹਿਰ ਤੇ ਜੀਵਨ ।
(4) ਕੁਲਾਬੀ ਧੀਦੋ ਦੇ ਪਿਉ ਦਾ ਨਾਂ ਨਹੀਂ ਦਸਦਾ । (4) ਰਾਂਝੇ ਦੇ ਪਿਉ ਦਾ ਨਾਂ ਮੇਜ਼ਮ ਹੈ।
(5) ਰਾਂਝਾ ਹੀਰ ਦਾ ਜ਼ਿਕਰ ਸੁਣ ਕੇ ਘਰ ਛੱਡ ਜਾਂਦਾ ਹੈ । (5) ਰਾਂਝਾ ਭਰਾਵਾਂ ਦਾ ਸਤਾਇਆ ਨਿਕਲ ਤੁਰਦਾ ਹੈ ।