(6) ਕੁਲਾਬੀ ਕਿਸੇ ਮੱਲਾਹ ਮਜੀਤ ਵਿਚ ਠਹਿਰਨ ਤੀਰਾਂ ਦੀ ਕੁੜੀ ਦੇ ਆਸ਼ਕ ਹੋਣ ਦਾ ਜਿਕਰ ਨਹੀਂ ਕਰਦਾ ।
(6) ਦਮੋਦਰ, ਝੀਉਰੀ ਦੇ ਆਸ਼ਕ ਹੋਣ ਦਾ ਜਿਕਰ ਕਰਦਾ ਹੈ। ਰਾਹ ਵਿਚ ਲੁੱਡਣ ਮਿਲਦਾ ਹੈ ।
(7) ਧੀਦੋ ਸਿੱਧਾ ਹੀਰ ਦੇ ਬਾਪ ਚੂਚਕ ਕੋਲ ਚਲਾ ਜਾਂਦਾ ਹੈ।
(7) ਪਰ ਦਮੋਦਰ ਦੀ ਹੀਰ ਵਿਚ ਰਾਂਝਾ ਹੀਰ ਦੀ ਸੇਜ ਤੇ ਸੌਂ ਜਾਂਦਾ ਹੈ। ਜਿੱਥੇ ਉਨ੍ਹਾਂ ਦੀ ਮੁਲਾਕਾਤ ਹੁੰਦੀ ਹੈ ਤੇ ਹੀਰ ਉਸਨੂੰ ਘਰ ਲੈ ਜਾਂਦੀ
(8) ਕੁਲਾਬੀ ਹੀਰ ਦੇ ਭਰਾਵਾਂ ਦੀ ਕੋਈ ਪੱਕੀ ਗਿਣਤੀ ਨਹੀਂ ਦਸਦਾ।
(8) ਪਰ ਦਮੋਦਰ ਹੀਰ ਦੇ ਚਾਰ ਭਰਾ ਦਰਸਾਉਂਦਾ ਹੈ ।
(9) ਹੀਰ ਦਾ ਪਿਉ ਉਸ ਨੂੰ ਮੱਝਾਂ ਚਾਰਣ ਤੇ ਰਖ ਲੈਂਦਾ ਹੈ।
(9) ਹੀਰ ਦਾ ਪਿਉ ਉਸ ਨੂੰ ਮੱਤਾਂ ਚਾਰਣ ਤੇ ਰੱਖ ਲੈਂਦਾ ਹੈ ।
(10) ਧੀਦੋ ਨੂੰ ਵੇਖਣ ਲਈ ਹੀਰ ਨੇ ਦਾਈ ਨੂੰ ਵਿਚੋਲੀ ਬਣਾਇਆ।
(10) ਦਮੋਦਰ ਦੀ ਹੀਰ ਵਿਚ ਹੀਰ ਦੀ ਸਿੱਧੀ ਗੱਲ ਰਾਂਝੇ ਨਾਲ ਹੋ ਜਾਂਦੀ
(11) ਜਦੋਂ ਉਨ੍ਹਾਂ ਦੇ ਇਸ਼ਕ ਦੀ ਬਦ-ਨਾਮੀ ਹੋਣ ਲੱਗੀ ਤਾਂ ਧੀਦੋ ਸ਼ਹਿਰ ਛੱਡ ਗਿਆ ।
(11) ਰਾਂਝਾ ਆਖ਼ਰ ਤਕ ਨਾਲ ਰਿਹਾ।
(12) ਹੀਰ ਉਸ ਨੂੰ ਖਾਬ ਵਿਚ ਮਿਲ ਕੇ ਮੁੜ ਆਉਣ ਲਈ ਕਹਿੰਦੀ ਹੈ ਤੇ ਉਹ ਮੁੜ ਆਉਂਦਾ ਏ ।
(12) ਅਜਿਹੀ ਕੋਈ ਘਟਨਾ ਨਹੀਂ ਘਟਦੀ,
(13) ਹੀਰ ਦਾ ਹੱਸਾਮ ਨਾਂ ਦੇ ਆਦਮੀ ਨਾਲ ਨਿਕਾਹ ਪੜ੍ਹਵਾ ਦਿੱਤਾ ਜਾਂਦਾ ਹੈ।
(13) ਦਮੋਦਰ ਦੀ ਹੀਰ ਵਿਚ ਹੀਰ ਦਾ ਨਿਕਾਹ ਖੇੜੇ ਨਾਲ ਕਰ ਦਿੱਤਾ ਜਾਂਦਾ ਹੈ ।
ਪਰ ਜਦੋਂ ਸਹੁਰੇ ਜਾ ਕੇ ਹੱਸਾਮ ਹੀਰ ਦੇ ਨੇੜੇ ਢੁੱਕਣ ਲਗਦਾ ਹੈ ਤਾਂ ਉਹ ਉਸ ਦੀ ਪਿਟਾਈ ਕਰਦੀ ਏ । ਇਸ ਤੋਂ ਪਿੱਛੋਂ ਹੀਰ ਪੇਕੇ ਆ ਜਾਂਦੀ ਹੈ। ਹੱਸਾਮ ਕੁਝ ਦੇਰ ਪਿੱਛੋਂ ਉਸ ਨੂੰ ਲੈਣ ਆਉਂਦਾ ਹੈ ਪਰ ਉਹ ਸਾਫ ਸਾਫ਼ ਇਨਕਾਰ ਕਰ ਦਿੰਦੀ ਹੈ ।
ਇਸ ਗੱਲ ਤੋਂ ਦੁੱਖੀ ਹੋ ਕੇ ਹੱਸਾਮ ਸ਼ਾਹ ਆਦਲ ਕੋਲ ਚਲਾ ਜਾਂਦਾ ਹੈ। ਕਾਜ਼ੀ ਤੇ ਮੁਫ਼ਤੀ ਨੇ ਹੀਰ ਹੱਸਾਮ ਦੇ ਹਵਾਲੇ ਕਰ ਦਿੱਤੀ। ਪਰ ਉਹ ਸਹੁਰੇ ਜਾਂਦੀ ਈ ਬੀਮਾਰ ਪੈ ਗਈ। ਰਾਂਝਾ ਜਗੀ ਬਣ ਕੇ ਉਸ ਸ਼ਹਿਰ ਵਿਚ ਪੁੱਜ ਗਿਆ। ਹੀਰ ਉਮ ਕੋਲ ਇਲਾਜ ਲਈ ਆਈ ਤਾਂ ਉਹਨੂੰ ਪਤਾ ਲੱਗਾ ਕਿ ਉਹ ਧੀਦੋ ਹੈ । ਹੀਰ ਨੇ