Back ArrowLogo
Info
Profile

ਇਕ ਦਿਨ ਆਪਣੇ ਪਤੀ ਤੋਂ ਪੇਕੀ ਜਾਣ ਦੀ ਆਗਿਆ ਲਈ ਤੇ ਪੇਕੀਂ ਚਲੀ ਗਈ। ਪੇਕੀਂ ਜਾ ਕੇ ਹੀਰ ਨੇ ਫੇਰ ਮਾਂ ਦਾ ਤਰਲਾ ਲਿਆ ਕਿ ਮੈਂ ਰਾਂਝੇ ਦੇ ਨਾਲ ਹੀ ਵਸਣਾ ਚਾਹੁੰਦੀ ਹਾਂ । ਪਰ ਉਸ ਦੀ ਮਾਂ ਨਾ ਮੰਨੀ ਤਾਂ ਉਹ ਰਾਂਝੇ ਨਾਲ ਨਿਕਲ ਗਈ । ਥੋੜ੍ਹੇ ਦਿਨਾਂ ਪਿੱਛੋਂ ਹੀ ਰਾਝਾ ਅਚਾਨਕ ਮਰ ਗਿਆ । ਹੀਰ ਨੇ ਵੀ ਆਪਣੀ ਮੌਤ ਦੀ ਦੁਆ ਮੰਗੀ ਜਿਸ ਕਾਰਣ ਜਮੀਨ ਫਟ ਗਈ ਤੇ ਉਹ ਵਿਚ ਸਮਾ ਗਈ। ਕੁਲਾਬੀ ਨੇ ਕੈਦ ਸਹਿਤੀ, ਲੁੱਡਣ ਆਦਿ ਬਾਰੇ ਕੋਈ ਜ਼ਿਕਰ ਨਹੀਂ ਕੀਤਾ । ਮੱਧ ਵਾਲੀ ਘਟਨਾ ਵੀ ਉਸ ਦੀ ਮਸ਼ਨਵੀ ਵਿਚ ਨਹੀਂ । ਕੁਲਾਬੀ ਨੇ ਆਪਣੇ ਕਿੱਸ ਵਿਚ ਝੰਗ, ਹਜ਼ਾਰੇ ਤੇ ਰੰਗਪੁਰ ਕਿਸੇ ਦਾ ਵੀ ਜਿਕਰ ਨਹੀਂ ਕੀਤਾ। ਦੋਵੇਂ ਇਕ ਕਬਰ ਵਿਚ ਸਮਾ ਗਏ ਪਰ ਉਹ ਕਬਰ ਝੰਗ ਵਿਚ ਨਹੀਂ।

ਕੁਲਾਬੀ ਤੇ ਦਮੋਦਰ ਦੇ ਕਿੱਸਿਆਂ ਵਿਚ ਨਾਵਾਂ, ਥਾਵਾਂ ਤੇ ਘਟਨਾਵਾਂ ਦਾ ਕਾਫੀ ਅੰਤਰ ਹੈ ।

ਦਮੋਦਰ ਤੋਂ ਪਿੱਛੋਂ ਦਸਮ ਗ੍ਰੰਥ ਵਿਚ ਵੀ ਹੀਰ ਦੀ ਕਹਾਣੀ ਪ੍ਰਾਪਤ ਹੈ। ਜੋ ਗੁਰੂ ਸਾਹਿਬ ਜਾਂ ਉਨ੍ਹਾਂ ਦੇ ਕਿਸੇ ਦਰਬਾਰੀ ਕਵੀ ਨੇ ਰਚੀ ਹੈ । ਇਸ ਕਹਾਣੀ ਨੂੰ ਇਕ ਮਿਥਿ-ਹਾਸਿਕ ਕਥਾ ਦੇ ਰੂਪ ਵਿਚ ਪੇਸ਼ ਕੀਤਾ ਗਿਆ ਹੈ । ਰਾਜਾ ਇੰਦਰ ਦੀ ਚਹੇਤੀ ਅਪਵਰਾਂ ਮੇਨਕਾ ਨੂੰ ਦਿਕ ਰਿਸੀ ਨੇ ਸਰਾਪ ਦਿੱਤਾ ਸੀ ਕਿ ਤੂੰ ਮਾਤ-ਲੋਕ ਵਿਚ ਜਨਮ ਲੈ ਕੇ ਹੀਰ ਨਾਂ ਰਖਵਾ ਰਾਜਾ ਇੰਦਰ ਰਾਂਝਾ ਬਣ ਕੇ ਆਵੇਗਾ ਤਾਂ ਤੇਰੀ ਮੁਕਤੀ ਹੋਵੇਗੀ ।

ਦਸਮ ਗ੍ਰੰਥ ਤੋਂ ਪਹਿਲਾਂ ਇਕ ਹੋਰ ਕਿੱਸਾ ਫ਼ਾਰਸੀ ਵਿਚ 'ਕਿੱਸਾ-ਇ ਦਿਲਪਜ਼ੀਰ' ਦੇ ਨਾਂ ਨਾਲ ਮਿਲਦਾ ਹੈ । ਇਹ ਕਿੱਸਾ ਫਾਰਸੀ ਦੇ ਇਕ ਸ਼ਾਇਰ ਸਈਦ ਸਈਦੀ ਦਾ ਲਿਖਿਆ ਹੋਇਆ ਏ ਜੋ ਸਾਹ ਜਹਾਨ ਦੇ ਦੌਰ ਵਿਚ ਲਿਖਿਆ ਗਿਆ। ਪਰ ਕਮਾਲ ਇਹ ਹੈ ਕਿ ਇਹ ਕਵੀ ਵੀ ਦਾਅਵਾ ਕਰਦਾ ਹੈ ਕਿ ਉਸ ਨੇ ਇਹ ਕਿੱਸਾ ਕਿਸੇ ਕੋਲੋਂ ਸੁਣਿਆ ਨਹੀਂ ਬਲਕਿ ਤਬਾਜ਼ਾਦ, ਭਾਵ ਆਪ ਘੜਿਆ ਹੋਇਆ ਹੈ।

ਅਜ਼ ਕਸ ਨਾਂ ਸੁਨੀ ਦਮ ਹਕਾਇਤ,

ਦਰ ਤਬਾ ਕਸ਼ੀਦਮ ਈਂ ਰਵਾਇਤ ।

ਸਈਦ ਸਈਦੀ ਦੀ ਕਥਾ ਕੁਝ ਇਸ ਪ੍ਰਕਾਰ ਹੈ। ਸਈਦੀ ਆਪਣੀ ਗੱਲ ਧੀਦੋ (ਰਾਂਝੇ) ਤੋਂ ਆਰੰਭ ਕਰਦਾ ਹੈ। ਰਾਂਝੇ ਦੇ ਬਾਪ ਦਾ ਨਾਂ ਮੌਜੂ ਹੈ। ਉਹ ਹਜਾਰ ਦਾ ਵਸਨੀਕ ਹੈ, ਮੌਜੂ ਦੋ ਤਿੰਨ ਪੁੱਤਰ ਹੋਰ ਹਨ । ਰਾਂਝਾ ਨੌਜਵਾਨ ਹੈ ਤੇ ਕੁੜੀਆਂ ਉਸ ਤੇ ਮਰਦੀਆਂ ਹਨ। ਖੁਨਾਮੀ ਤੋਂ ਡਰਦਿਆਂ ਭਰਾਵਾਂ ਨੇ ਉਸ ਨੂੰ ਘੁਰਿਆ। ਰਾਂਝਾ ਦੁੱਖੀ ਹੋ ਕੇ ਘਰੋਂ ਨਿਕਲ ਤੁਰਿਆ । ਰਾਜ ਵਿਚ ਉਸ ਦੀ ਮੁਲਾਕਾਤ ਖਾਜਾ ਨਾਲ ਹੋ ਗਈ। ਖਿਜਰ ਦੇ ਕਹੇ ਲੱਗ ਕੇ ਰਾਂਝਾ ਨੇ ਮੱਤ ਦੇ ਕੇ ਉਨ੍ਹਾਂ ਨੂੰ ਦੁੱਧ ਪਿਆਇਆ ਤਾਂ ਉਨ੍ਹਾਂ ਰਾਂਝੇ ਨੂੰ ਹੀਰ ਦੀ ਬਖਸ਼ਿਸ਼ ਕੀਤੀ । ਅੱਗੇ ਜਾ ਕੇ ਦਰਿਆ ਦੇ ਕਿਨਾਰੇ ਉਹ ਮੁਰਲੀ ਵਜਾਉਣ ਲੱਗ ਪਿਆ । ਦਰਿਆ ਦੇ ਪਾਰਲੇ ਪਾਸੇ ਲੁੱਡਣ ਮਲਾਹ ਤੇ ਉਸ ਦੀਆਂ ਦੇ ਸਵਾਣੀਆਂ ਸਨ । ਉਹ ਰਾਂਝੇ ਤੇ ਰੀਤ ਗਈਆਂ ਤੇ ਲੁੱਡਣ ਨਾਲ ਬੇੜੀ ਵਿਚ ਬੈਠ ਕੇ ਉਤਵਾਰ ਆ ਗਈਆਂ। ਲੁੱਡਣ ਦੇ ਮਨ ਵਿਚ ਇਕ ਖਤਰਾ ਪੈਦਾ ਹੋ ਗਿਆ ਕਿ ਇਹ ਮੇਰੀਆਂ ਸੁਆਣੀਆਂ ਲੈ ਕੇ ਹੀ ਨਾ ਖਿਸਕ

39 / 272
Previous
Next