Back ArrowLogo
Info
Profile

ਜਾਵੇ । ਪਰ ਉਸ ਨੂੰ ਬੇੜੀ ਵਿਚ ਬਿਠਾ ਕੇ ਦੂਸਰੇ ਬੇਨੇ ਲੈ ਗਿਆ । ਬੇੜੀ ਵਿਚ ਹੀ ਪਲੰਘ ਸੀ, ਰਾਂਝਾ ਲੁੱਡਣ ਦੇ ਨਾਂਹ ਨਾਂਹ ਕਰਦਿਆਂ ਵੀ ਬੇੜੀ ਵਿਚਲੀ ਸੋਚ ਉਪਰ ਸੋਂ ਗਿਆ । ਹੀਰ ਨੇ ਆ ਕੇ ਉਸ ਦੀ ਨੁਕਾਈ ਕੀਤੀ। ਰਾਂਝੇ ਨੇ ਉਠ ਕੇ ਆਖਿਆ ਕਿ 'ਐ ਸ਼ੋਖ ਸਾਨੂੰ ਮੁਸਾਫਰਾਂ ਨੂੰ ਨਾ ਮਾਰ" (ਐ ਸ਼ੇਖ ਨਜ਼ਦ ਮੁਸਾਫ਼ਰਾਂ ਰਾ)। ਹੀਰ ਉਸ ਨੂੰ ਵੇਖ ਕੇ ਉਸ ਉਪਰ ਆਸਕ ਹੋ ਗਈ । ਫੇਰ ਹੀਰ ਰਾਂਝੇ ਨੂੰ ਲੈ ਕੇ ਆਪਣੇ ਪਿਉ ਕੋਲ ਚਲੀ ਗਈ। ਫੇਰ ਉਨ੍ਹਾਂ ਦੇ ਪਿਆਰ ਦੀ ਗੱਲ ਤੁਰੀ ਤਾਂ ਕੈਦ ਚੂਚਕ ਕੋਲ ਸ਼ਿਕਾਇਤ ਕੀਤੀ । ਚੂਚਕ ਨੇ ਕਿਹਾ, "ਤੂੰ ਝੂਠ ਬੋਲਦਾ ਏਂ ।" ਇਕ ਦਿਨ ਚੂਕਕ ਨੇ ਹੀਰ ਤੇ ਰਾਂਝੇ ਨੂੰ ਆਪ ਇਕੱਠਿਆਂ ਵੱਖ ਲਿਆ । ਹੀਰ ਰਾਂਝੇ ਨੂੰ ਉਕਸਾਇਆ ਕਿ ਆ ਕਿਧਰੇ ਨਿਕਲ ਚੱਲੀਏ । ਪਰ ਰਾਂਝਾ ਨਾ ਮੰਨਿਆ ਪਰ ਅੰਤ ਵਿਚ ਉਹ ਦੋਵੇਂ ਨਿਕਲ ਤੁਰਦੇ ਹਨ। ਹੀਰ ਦੇ ਭਰਾ ਉਸ ਦਾ ਪਿੱਛਾ ਕਰਦੇ ਹਨ। ਫੜੇ ਜਾਣ ਦੇ ਡਰੋਂ ਹੀਰ ਰਾਝੇ ਨੂੰ ਛੁਪਾ ਦਿੰਦੀ ਏ ਤੇ ਆਪ ਮੁੜ ਆਉਂਦੀ ਏ ।

ਪਿੱਛੋਂ ਰਾਂਝੇ ਬਗੈਰ ਮੰਗ ਨਹੀਂ ਛਿੜਦਾ ਤੇ ਹੀਰ ਦੇ ਭਰਾ ਜਾ ਕੇ ਰਾਂਝੇ ਨੂੰ ਮੋੜ ਲਿਆਉਂਦੇ ਹਨ। ਹੀਰ ਉਸ ਨੂੰ ਛੇਰ ਮਿਲਣ ਲੱਗ ਪੈਂਦੀ ਹੈ । ਹੀਰ ਦੇ ਭਰਾ ਉਸ ਨੂੰ ਮਾਰਣ ਦਾ ਮੱਤਾ ਪਕਾਉਂਦੇ ਹਨ, ਜਦੋਂ ਤਲਵਾਰ ਮਾਰਦੇ ਹਨ ਤਾਂ ਖ਼ੁਆਜਾ ਖ਼ਿਜ਼ਰ ਤਲਵਾਰ ਫੜ ਲੈਂਦਾ ਹੈ ।

ਫੇਰ ਚੂਚਕ ਹੀਰ ਦਾ ਵਿਆਹ ਖੇੜਿਆਂ ਵੱਲ ਹੀ ਧਰ ਦਿੰਦਾ ਏ । ਹੀਰ ਆਪਣੀ ਇਕ ਸਹੇਲੀ ਫੱਤੀ ਰਾਹੀਂ ਰਾਂਝੇ ਨੂੰ ਸੁਨੇਹਾ ਦੇ ਕੇ ਉਸ ਨਾਲ ਫੇਰ ਨਿਕਲ ਜਾਂਦੀ ਹੈ । ਪਰ ਫੇਰ ਪਹਿਲਾਂ ਵਾਂਗ ਹੀ ਮੁੜ ਆਉਂਦੀ ਹੈ । ਆਪਣੇ ਭਰਾਵਾਂ ਨੂੰ ਕਹਿੰਦੀ ਏ ਕਿ ਉਹ ਤਾਂ ਇਕੱਲੀ ਹੀ ਗਈ ਸੀ ।

ਚੂਚਕ ਨੇ ਉਸ ਦਾ ਨਿਕਾਹ ਪੜ੍ਹਾ ਕੇ ਖੇੜਿਆਂ ਦੇ ਤੌਰ ਦਿੱਤਾ ਤੇ ਰਾਂਝਾ ਵੀ ਮੱਝਾਂ ਹਿਕ ਕੇ ਨਾਲ ਗਿਆ। ਖੋੜਿਆਂ ਉਸ ਨੂੰ ਚੰਗਾ ਦੇ ਦੁਆ ਕੇ ਤੋਰਿਆ ਭਾਵ ਵਾਪਸ ਕੀਤਾ । ਸਈਦੀ ਨੇ ਵੀ ਸਹਿਤੀ ਦੀ ਗੱਲ ਕੀਤੀ ਹੈ ਪਰ ਉਹ ਦਮੋਦਰ ਵਾਂਗ ਸਾਫ ਤੌਰ ਤੇ ਉਸ ਨੂੰ ਹੀਰ ਦੀ ਨਨਾਣ ਨਹੀਂ ਕਹਿੰਦਾ। ਸਹਿਤੀ ਦੀ ਸਹਾਇਤਾ ਨਾਲ ਹੀ ਰਾਂਝਾ ਜੋਗੀ ਬਣ ਕੇ ਰੰਗਪੁਰ ਆਉਂਦਾ ਹੈ । ਸਈਦੀ ਕਾਸਾ ਭੱਜਣ ਤੇ ਸਹਿਤੀ ਤੇ ਰਾਝੇ ਦੇ ਝਗੜੇ ਦੀ ਗੱਲ ਵੀ ਕਰਦਾ ਹੈ । ਹੀਰ ਤੀਜੀ ਵਾਰੀ ਆਪਣੇ ਸਹੁਰੇ ਘਰੋਂ ਨਿਕਲ ਤੁਰਦੀ ਏ । ਖੜੇ ਪਿੱਛਾ ਕਰਦੇ ਨੇ ਤੇ ਉਨ੍ਹਾਂ ਨੂੰ ਜਾ ਨਪਦੇ ਹਨ । ਬਾਕੀ ਦਾ ਸਾਰਾ ਕਿੱਸਾ ਕੁਲਾਬੀ ਤੇ ਦਮੋਦਰ ਵਾਲਾ ਹੀ ਹੈ । ਪਰ ਜਦੀਦੀ ਦੇ ਕਿੱਸੇ ਵਿਚ ਹੀਰ ਤੇ ਰਾਂਝਾ ਕਾਜ਼ੀ ਦੇ ਸ਼ਹਿਰ ਇਕ ਸਾਲ ਰਹੇ। ਫੇਰ ਰਾਂਝਾ ਬੀਮਾਰ ਹੋ ਕੇ ਮਰ ਗਿਆ ਤੇ ਹੀਰ ਵੀ ਮਰ ਗਈ। ਦੋਹਾਂ ਨੂੰ ਨਾਲ ਨਾਲ ਦੱਬ ਦਿੱਤਾ ਗਿਆ :

ਆਂ ਹਰ ਦੋ ਮੁਜ਼ਾਰ ਮੁਤਸਲ ਸੂਦ ।

ਆ ਸ਼ੁਕਰ ਕਿ ਹੀਰ ਗੁਲ ਬਿਗੁਲ ਸ਼ੁਦ ।

ਸਈਦ ਸਈਦੀ ਤੋਂ ਪਿੱਛੋਂ ਔਰੰਗਜ਼ੇਬ ਦੇ ਸਮੇਂ ਵੀ ਇਹ ਕਿੱਸਾ ਨਾਇਕ ਜੈਨਪੁਰੀ ਨੇ ਲਿਖਿਆ ਤੇ ਉਸ ਨੇ ਇਸ ਕਿੱਸੇ ਦੇ ਪੰਜਾਬੀ ਸੱਚੇ ਨੂੰ ਵੀ ਮੰਨਿਆ। ਉਹ ਆਰੰਭ ਵਿਚ ਲਿਖਦਾ ਹੈ :

40 / 272
Previous
Next