Back ArrowLogo
Info
Profile

ਮਨ ਬੰਦਾ ਬਿ ਚਸ਼ਮੇਂ ਖੁਦ ਨਾ ਦੀਦਮ ।

ਈ ਨੁਕਤਾ ਜ਼ਖਾਕੀਆਂ ਸੁਨੀਦਮ ।

ਕਿਸੇ ਨੇ ਇਹ ਹਿੰਦਕੋ ਭਾਸ਼ਾ ਵਿਚ ਲਿਖਿਆ ਹੈ। ਸ਼ਾਇਦ ਉਸ ਦਾ ਸੰਕੇਤ ਦਮੋਦਰ ਵੱਲ ਹੋਵੇ । ਕਿਉਂਕਿ ਉਸ ਦੀਆਂ ਕਈ ਸਤਰਾਂ ਵੀ ਦਮੋਦਰ ਨਾਲ ਮਿਲਦੀਆਂ ਹਨ :

ਆਜ਼ਮ ਦੇ ਸੁਦੀ ਬਿ ਮੇਰੇ ਦਰਿਆ ।

ਸੁਦੇ ਬਿਜਮੀਂ ਕੁਜਾ ਕਫ ਪਾ।

ਦਮੋਦਰ ਵੀ ਕਹਿੰਦਾ ਹੈ :

ਵੱਡੀ ਹੋਈ ਹੀਰ ਸਲੇਟੀ

ਜੀਮੀਂ ਪੈਰ ਨਾ ਲਾਏ ।

ਲਾਇਕ ਦੇ ਕਿੱਸੇ ਵਿਚ ਰਾਂਝਾ ਘਰੋਂ ਭਰਾਵਾਂ ਕੋਲੋਂ ਤੰਗ ਆ ਕੇ ਨਿਕਲ ਤੁਰਦਾ ਹੈ ਅਤੇ ਆਪਣੇ ਮੋਏ ਪਿਉ ਨੂੰ ਯਾਦ ਕਰਦਾ ਹੈ । ਰਾਤੀਂ ਸੁਪਨੇ ਵਿਚ ਉਹਨੂੰ ਇਕ ਮੁਟਿਆਰ ਨਜ਼ਰ ਆਈ, ਪੁੱਛਣ ਤੇ ਉਸ ਨੇ ਦੱਸਿਆ ਕਿ ਉਹ ਸਿਆਲਾਂ ਦੀ ਹੀਰ ਹੈ, ਜੇ ਤਾਂਘ ਹੋਈ ਤਾਂ ਓਥੇ ਆ ਜਾ। ਅੱਗੋਂ ਪਲੰਘ ਤੇ ਸੰਣ ਤਕ ਕਹਾਣੀ ਆਮ ਰਵਾਇਤ ਵਾਂਗ ਚਲਦੀ ਹੈ। ਨਾਇਕ ਜੈਨਪੁਰੀ ਵੀ ਸਈਦੀ ਵਾਂਗ ਦੱਸਦਾ ਹੈ ਕਿ ਉਹ ਆਪ ਰਾਂਝੇ ਨੂੰ ਪਿਉ ਕੋਲ ਲੈ ਗਈ । (ਪਰ ਦਮੋਦਰ ਕਹਿੰਦਾ ਹੈ)

ਬੋਹੜ, ਪਿੱਪਲ ਅਵਰ ਸਰੀਹਾਂ, ਓਥੋਂ ਸਥ ਬਬਾਣੀ।

ਹਉਲੀ ਟਰੇ ਤੇ ਮਿੱਠਾ ਬੋਲੋਂ, ਪਹਿਲੋਂ ਮੰਗੇ ਪਾਣੀ ।

ਮੂੰਹ ਤੇ ਢਾਲ ਦੋਵੇਂ ਲੜ ਲੁੱਝੀ ਗੱਲ ਨਾ ਬਹੁਤ ਬਖਾਣੀ।

ਏਹ ਨਸੀਹਤ ਕਰ ਉੱਠੀ ਸਲੇਟੀ, ਅੱਗੇ ਆਪ ਸਿਧਾਣੀ ।

ਲਾਇਕ ਦੇ ਕਿੱਸੇ ਵਿਚ ਬਾਕੀ ਸਾਰਾ ਕੁਝ ਆਮ ਕਿੱਸਿਆਂ (ਹੀਰ-ਕਾਵਿ) ਵਰਗਾ ਹੀ ਹੈ। ਹੀਰ ਦੀ ਨਨਾਣ ਦਾ ਨਾਂ ਲਾਇਕ ਨੇ ਮਸ਼ਹਦੀ ਲਿਖਿਆ ਹੈ। ਲਾਇਕ ਨੇ ਪਹਿਲੀ ਵਾਰੀ ਮਸ਼ਹਦੀ (ਸਹਿਤੀ) ਨੂੰ ਹੀਰ ਦੀ ਨਨਾਣ ਲਿਖਿਆ ਹੈ।

ਬਾਕੀ ਸਾਰਾ ਕਿੱਸਾ ਲਗਭਗ ਹੀਰ ਦੇ ਦੂਸਰੇ ਕਿੱਸਿਆਂ ਨਾਲ ਹੀ ਮਿਲਦਾ ਜੁਲਦਾ ।

ਪਰ ਅੰਤ ਵਿਚ ਅਦਲੀ ਰਾਜੇ ਕੋਲੋਂ ਹੀਰ ਪ੍ਰਾਪਤ ਕਰਕੇ ਰਾਂਝਾ ਨੂੰ ਤਖ਼ਤ ਹਜ਼ਾਰਾ ਵੇਖਣ ਦੀ ਰੀਝ ਜਾਗੀ ਪਰ ਰਾਹ ਵਿਚ ਈ ਬੀਮਾਰ ਹੋ ਕੇ ਮਰ ਗਿਆ । ਹੀਰ ਨੇ ਵੀ ਜਾਨ ਦੇ ਦਿੱਤੀ ਤੇ ਦੋਹਾਂ ਨੂੰ ਇਕੋ ਕਬਰ ਵਿਚ ਦਬਿਆ ਗਿਆ।

ਆਲਮਗੀਰ ਦੋਰ ਦਾ ਇਕ ਹੋਰ ਕੜੀ ਮੀਤਾ ਬਿਨ ਹਕੀਮ ਚੁਨਾਬੀ ਦਾ ਲਿਖਿਆ ਹੋਇਆ ਕਿੱਸਾ ਵੀ ਫਾਰਸੀ ਵਿਚ ਮਿਲਦਾ ਹੈ । ਚਨਾਬੀ ਦੱਸਦਾ ਹੈ ਕਿ ਮੇਰਾ ਵਤਨ ਕਲਾਸ ਏ ਤੇ ਰਾਂਝੇ ਨੂੰ ਉਸ ਦੇ ਪਿੰਡ ਵਾਲੇ ਨਾਮ (ਕਲਾਸ) ਨਾਲ ਜਾਣੇ ਜਾਂਦੇ ਪਿੰਡ ਵਿਚ ਦਫ਼ਨ ਕੀਤਾ ਗਿਆ ਸੀ ਜਦੋਂ ਉਹ ਹਜਾਰੇ ਦੇ ਰਾਹ ਵਿਚ ਛੰਤ ਹੋ ਗਿਆ ਸੀ।

ਦਰ ਦੇਹ ਕਲਾਸ ਨਾਮ ਆਂਜਾ

ਕਰ ਦੰਦ ਮਜ਼ਾਰ ਆਂ ਦਿਲਰਾ।

41 / 272
Previous
Next