Back ArrowLogo
Info
Profile

ਬੁਲਾਏ ਚਨਾਬ ਦਾਰਮ ਆਰਾਮ

ਬਾ ਸ਼ਹਿਰੇ ਮਨ ਆ ਦੇਹ ਅਜਤ ਹਮ ਨਾਮ ।

ਮੀਤਾ ਬਿਨ ਚੁਨਾਬੀ ਨੇ ਇਹ ਕਿੱਸਾ 1698 ਈ. ਵਿਚ ਲਿਖਿਆ। ਚੁਨਾਬੀ ਕਿੱਸੇ ਵਿਚ ਕਹਿੰਦਾ ਹੈ ਕਿ ਮੈਂ ਇਕ ਵਾਰੀ ਸਫ਼ਰ ਤੇ ਜਾ ਰਿਹਾ ਸੀ ਤਾਂ ਇਕ ਥਾਂ ਬੜੀ ਹਰਿਆ-ਵਲੀ ਤੇ ਖੁਸ਼ਹਾਲੀ ਵੇਖੀ । ਲੋਕਾਂ ਤੋਂ ਪੁੱਛਿਆ ਤਾਂ ਉਨਾਂ ਦੱਸਿਆ ਕਿ ਚੂਚਕ ਨਾਂ ਦਾ ਇਕ ਵਿਅਕਤੀ ਹੁੰਦਾ ਸੀ । ਇਹ ਉਸ ਦਾ ਪਿੰਡ ਚੂਚਕਾਣਾ ਏਂ, ਹੁਣ ਖੰਡਰਾਤ ਬਣ ਗਿਆ ਹੈ ਪਰ ਕਦੇ ਵੇਖਣ ਵਾਲੀ ਥਾਂ ਸੀ । ਮੈਂ ਸਾਰੀ ਕਹਾਣੀ ਸੁਣ ਕੇ ਅਤੇ ਹੀਰ ਤੇ ਮਾਹੀ ਵਾਲੀ ਜੂਹ ਤੋਂ ਪ੍ਰਭਾਵਤ ਹੋ ਕੇ ਕਿੱਸੇ ਦੀ ਰਚਨਾ ਕੀਤੀ । ਪਰ ਕਮਾਲ ਇਹ ਹੈ ਕਿ ਫਾਰਸੀ ਤੇ ਪੰਜਾਬੀ ਵਿਚ ਇਹ ਕਿੱਸਾ ਕਈ ਵਾਰ ਲਿਖੇ ਜਾਣ ਦੇ ਬਾਵਜੂਦ ਮੀਤਾ ਚੁਨਾਬੀ ਦਾ ਦਾਅਵਾ ਹੈ ਕਿ ਉਸ ਨੇ ਇਹ ਕਿੱਸਾ ਪਹਿਲੀ ਵਾਰੀ ਲਿਖਿਆ ਹੈ।

ਕਸ ਬੂਦਾ ਨਾ ਪੇਸ਼ ਅਸੀਂ ਬਿ ਪੰਜਾਬ

ਇਸ ਕਿੱਸੇ ਵਿਚ ਚੁਨਾਬੀ ਦੱਸਦਾ ਹੈ ਕਿ ਜਦੋਂ ਚੂਚਕ ਦੇ ਘਰ ਹੀਰ ਜੁਆਨ ਹੋਈ ਤਾਂ ਲੋਕੀ ਰਿਸ਼ਤਾ ਮੰਗਣ ਲਈ ਆਉਣ ਲੱਗ ਪਏ, ਚੁਚਕ ਹੰਕਾਰ ਕਾਰਣ ਕਿਸੇ ਦੀ ਗੱਲ ਕੰਠ ਨਹੀਂ ਧਰਦਾ ਸੀ । ਪਰ ਫੇਰ ਆਪ ਹੀ ਖੇੜਿਆਂ ਵਲ ਸੰਦੇਸ਼ ਭੇਜ ਕੇ ਹੀਰ ਦੀ ਕੁੜ-ਮਾਈ ਓਥੇ ਕਰ ਦਿੱਤੀ ।

ਇਹ ਗੱਲ ਦਮੋਦਰ ਨੇ ਵੀ ਕਿੱਸੇ ਦੇ ਆਰੰਭ ਵਿਚ ਕੀਤੀ ਹੈ।

''ਦੋ ਵਰ੍ਹਿਆਂ ਦੀ ਛਹਿਰ ਹੋਈ ਤਾਂ ਢਕ ਰਹੀਆਂ ਕੁੜਮਾਈਆਂ ।"

"ਭਾਈ ਤੁਸਾਂ ਖ਼ਬਰ ਨਾ ਕਾਈ, ਖ਼ਤ ਖੇੜਿਆਂ ਦਾ ਆਇਆ।"

ਕੁੜਮਾਈ ਤੋਂ ਪਿੱਛੋਂ ਚੁਨਾਬੀ ਦੱਸਦਾ ਹੈ ਕਿ ਤਖ਼ਤ ਹਜ਼ਾਰੇ ਵਿਚ ਮਾਹੀ (ਰਾਤੇ) ਦੇ ਭਰਾ ਉਸ ਦੀਆਂ ਕਰਤੂਤਾਂ ਤੋਂ ਬਹੁਤ ਦੁੱਖੀ ਸਨ । ਰੋਕਾਂ ਟੋਕਾਂ ਤੇ ਬਖੇੜੇ ਤੋਂ ਤੰਗ ਆ ਕੇ ਉਹ ਘਰੋਂ ਨਿਕਲ ਤੁਰਿਆ ਤੇ ਫ਼ਕੀਰਾਂ ਵਾਲਾ ਪਹਿਰਾਵਾ ਪਾ ਲਿਆ । ਮੁਲਤਾਨ ਤੋਂ ਘੁੰਮਦਾ ਘੁੰਮਾਂਦਾ ਉਹ ਦਰਿਆ ਕੰਢੇ ਵਸਦੇ ਇਕ ਪਿੰਡ ਵਿਚ ਆ ਗਿਆ, ਓਥੇ ਕੁੜੀਆਂ ਪਾਣੀ ਭਰ ਰਹੀਆਂ ਸਨ । ਕੁੜੀਆਂ ਨੇ ਉਸ ਵੱਲ ਵੇਖ ਕੇ ਕਿਹਾ, ''ਤੂੰ ਚੂਚਕਾਣੇ ਚਲਾ ਜਾ ਓਹੀ ਤੈਨੂੰ ਰਾਸ ਆਵੇਗਾ ।" ਇਹ ਗੱਲ ਚੁਨਾਬੀ ਤੋਂ ਬਿਨਾਂ ਹੋਰ ਕਿਸੇ ਨਹੀਂ ਆਖੀ।

ਚੁਚਕਾਣੇ ਵਿਖੇ ਗਿਆ ਤੋ ਮਾਹੀ (ਰਾਂਝੇ) ਨੂੰ ਪਤਾ ਲੱਗਾ ਕਿ ਹੀਰ ਸੈਰ ਨੂੰ ਆਈ ਹੋਈ ਏ ਤੇ ਉਸ ਦੇ ਨਾਲ ਸਖੀਆਂ ਸਹੇਲੀਆਂ ਵੀ ਨੇ । ਕਿਸੇ ਮਰਦ ਦਾ ਗੁਜ਼ਰ ਓਧਰ ਨਹੀਂ ਹੋ ਸਕਦਾ । ਮਾਹੀ (ਰਾਂਝੇ) ਨੇ ਮਲਾਹ ਦੀ ਮਿੰਨਤ ਕਰਕੇ ਵੇਖਣ ਦੀ ਆਗਿਆ ਲੈ ਲਈ । ਮਾਹੀ ਇਕ ਪਾਸੇ ਜਾ ਕੇ ਲੰਮਾ ਪੈ ਗਿਆ । ਜਦੋਂ ਹੀਰ ਸੈਰ ਕਰਕੇ ਮੁੜੀ ਤਾਂ ਉਹਨੂੰ ਵੇਖ ਕੇ ਆਖਣ ਲੱਗੀ ਕਿ ਇਹ ਕੌਣ ਏ ? ਹੀਰ ਪਹਿਲੀ ਨਜ਼ਰੇ ਹੀ ਉਸ ਉੱਤੇ ਆਸ਼ਕ ਹੋ ਗਈ । ਹੀਰ ਨੇ ਉਸ ਨੂੰ ਨਾਲ ਚੱਲਣ ਲਈ ਕਿਹਾ। ਪਰ ਰਾਂਝੇ ਨੇ ਕਿਹਾ ਕਿ, "ਮੈਂ ਦੇ ਦਿਨ ਠਹਿਰ ਕੇ ਆਵਾਂਗਾ"। ਫੇਰ ਉਹ ਚੂਚਕਾਣੇ ਆ ਗਿਆ । ਸ਼ਹਿਰ ਵਿਚ ਫਿਰ ਕੇ ਹੀਰ ਦਾ ਮਹਿਲ ਵੇਖਿਆ ਤੇ ਮਹੱਲ ਦੇ ਨੇੜੇ ਹੀ ਡੇਰਾ ਲਾ ਲਿਆ। ਸ਼ਹਿਰ ਵਿਚ ਵੰਝਲੀ ਵਜਾਈ

42 / 272
Previous
Next