Back ArrowLogo
Info
Profile

ਅਠਾਰ੍ਹਵੀਂ ਸਦੀ ਵਿਚ ਸਭ ਤੋਂ ਪ੍ਰਸਿੱਧ ਹੀਰ ਸ਼ਾਹ ਸੱਯਦ ਅਕਬਰ ਅਲੀ ਆਫ਼ਰੀਨ ਲਾਹੌਰੀ ਨੇ ਲਿਖੀ ਹੈ । ‘ਖ਼ਾਜ਼ਾਨਾਇ ਆਮਰਾ' ਦਾ ਲੇਖਕ ਆਜ਼ਾਦ ਬਿਲਗਰਾਮੀ ਜਦੋਂ ਸਿੰਧ ਵੱਲ ਜਾ ਰਿਹਾ ਸੀ ਤਾਂ ਇਹ ਮਸਨਵੀ ਉਸ ਸਮੇਂ ਆਫਰੀਨ ਲਿਖ ਰਿਹਾ ਸੀ । ਇਹ 1143 ਹਿਜਰੀ ਮੁਤਾਬਿਕ 1730 ਈ. ਦੀ ਘਟਨਾ ਹੈ ਜਦੋਂ ਆਜ਼ਾਦ ਬਿਲਗਰਾਮੀ 1147 ਹਿ. ਵਿਚ ਪਰਤਿਆ ਤਾਂ ਮਸਨਵੀ, 'ਹੀਰ ਰਾਂਝਾ ਮੱਸਮੀ' 'ਬਿਨਾਚੇ ਨਿਆਜ਼' ਮੁਕੰਮਲ ਹੋ ਚੁੱਕੀ ਸੀ। ਹਮੀਦ-ਉੱਲਾ ਹਾਸ਼ਮੀ ਅਨੁਸਾਰ, "ਫ਼ਾਰਸੀ ਹੀਰਾਂ ਵਿਚੋਂ ਮਸ਼ਹੂਰੀ ਦੇ ਲਿਹਾਜ਼ ਨਾਲ ਦੂਜੇ ਦਰਜੇ ਤੇ ਮੁਨਸ਼ੀ ਮਨਸਾ ਰਾਮ ਖ਼ੁਸ਼ਾਬੀ ਦੀ ਹੀਰ ਏ । ਜੋ 1157 ਹਿਜਰੀ ਮੁਤਾਬਿਕ 1744 ਈ. ਵਿਚ ਮੁੱਕੀ । ਏਸ ਵਿਚ ਨਜ਼ਮ ਤੇ ਨਸਰ ਦੋਵੇਂ ਨੇ । ਪਰ ਏਸ ਦੇ ਦੀਬਾਚੇ ਵਿਚ ਲਿਖਿਆ ਗਿਆ ਏ ਕਿ ਅਸਲ ਕਿੱਸਾ ਦਮੋਦਰ ਤੋਂ ਲਿਆ ਗਿਆ ਏ । ਏਸ ਦੇ 79 ਵਰਕੇ ਹਨ। ਸਾਈਜ਼ 11 1/2×6 3/4ਫੀ ਸਫ਼ਾ ਪੰਦਰਾਂ ਸਤਰਾਂ ਸਤਰ ਦੀ ਲੰਬਾਈ 4 3/8 ਅਤੇ ਨਸਤਾਲੀਕ ਹੈ । ਏਸ ਵਿਚ ਚੰਦਾਂ ਤਸਵੀਰਾਂ ਅਠਾਰਵੀਂ ਸਦੀ ਦੇ ਹਿੰਦੁਸਤਾਨੀ ਨਮੂਨੇ ਦੀਆਂ ਹਨ।

"ਇਸ ਤੋਂ ਪਿੱਛੋਂ ਨਵਾਬ ਅਹਿਮਦ ਯਾਰ ਖਾਂ ਯੁਕਤਾ ਨੇ 1741 ਈ. ਦੇ ਨੇੜ ਤੇੜ ਫ਼ਾਰਸੀ ਮਸਨਵੀ ਲਿਖੀ ਜਿਸ ਦਾ ਨਾਂ 'ਮਸਨਵੀ-ਇ-ਯੁਕਤਾਂ' ਰਖਿਆ । ਯਕਤਾ ਦੀ ਮ੍ਰਿਤ 1760 ਈ. ਵਿਚ ਪੁਸ਼ਾਬ (ਜ਼ਿਲ੍ਹਾ ਸਰਗੋਧਾ) ਵਿਚ ਹੋਈ । ਆਫਰੀਨ ਲਾਹੌਰੀ' ਤੇ 'ਯਕਤਾ ਵਾਰਸ ਸ਼ਾਹ ਦੇ ਸਮਕਾਲੀ ਸਨ । ਮੀਰ ਕਮਰੁੱਦੀਨ (ਮੌ-1790 ਈ.) ਨੇ ਇਹ ਕਿੱਸਾ ਲਿਖ ਕੇ ਗਵਰਨਰ ਜਨਰਲ ਵਾਰਨ ਹੇਸਟਿੰਗਜ਼ ਦੇ ਸਾਹਮਣੇ ਪੇਸ਼ ਕੀਤਾ ਤੇ ਗਵਰਨਰ ਨੇ ਉਸ ਨੂੰ ਮਲਕੁਲ ਬੁਅਰਾ ਦਾ ਖਿਤਾਬ ਦਿੱਤਾ ।''

ਇਸ ਤੋਂ ਬਿਨਾਂ ਮੁਨਸ਼ੀ ਸੁੰਦਰ ਦਾਸ ਆਰਾਮ (1793-95 ਈ.), ਗੁਲਾਮ ਸਰਵਰ ਇਬਰਤੀ ਅਜ਼ੀਮ ਆਬਾਦੀ (ਸਰਾਜਲ ਮੁਹੱਬਤ) ਨੇ 1836 ਈ. ਵਿਚ ਇਹ ਕਿੱਸਾ ਲਿਖਿਆ ।

ਰਾਏ ਬਹਾਦੁਰ ਕਨੀਆ ਲਾਲ ਹਿੰਦੀ ਨੇ ਇਸ ਕਿੱਸੇ ਨੂੰ ਫਾਰਸੀ ਕਵਿਤਾ ਵਿਚ 1884 ਈ. ਨੂੰ ਲਿਖਿਆ ਤੇ ਇਸ ਦਾ ਨਾਂ 'ਨਗਾਰੀਨ ਨਾਮਾ ਰਖਿਆ । ਸਿੰਧ ਅਦਬੀ ਅਕਾਦਮੀ ਨੇ ਇਕ ਪੁਸਤਕ 'ਮਜਮੁਆ-ਇ-ਮਸਨਵੀਯਾਤ ਹੀਰ ਰਾਂਝਾ ਪ੍ਰਕਾਸ਼ਿਤ ਕੀਤੀ ਹੈ ਜਿਸ ਵਿਚ ਅਜ਼ੀਮ ਠੱਠਵੀ, ਜ਼ਿਆ ਠੱਠਵੀ, ਆਜ਼ਾਦ, ਵਲੀ ਮੁਹੰਮਦ ਖਾਂ ਲਗਾਰੀ ਤੇ ਕਾਦਰ ਬਖ਼ਸ਼ ਦੇ ਫਾਰਸੀ ਵਿਚ ਲਿਖੇ ਕਿੱਸਿਆਂ ਦਾ ਜ਼ਿਕਰ ਕੀਤਾ ਗਿਆ ਹੈ।

ਅਰਬੀ ਭਾਸ਼ਾ ਵਿਚ ਹੀਰ

ਡਾ. ਮੋਹਨ ਸਿੰਘ ਦੀਵਾਨਾ ਨੇ ਇਕ ਅਰਬੀ ਕਿੱਸੇ ਦੀ ਸਭ ਤੋਂ ਪਹਿਲਾਂ ਗੱਲ ਕੀਤੀ ਸੀ । ਉਹ ਲਿਖਦੇ ਹਨ ਕਿ ਸਭ ਤੋਂ ਪਹਿਲਾਂ ਇਸ ਕਿੱਸੇ ਦੀ ਹਥ-ਲਿਖਤ ਵੱਲ ਮਿਸ ਡੀ-ਮੀਲੂ (Miss Dimilo) ਨੇ ਸੰਕੇਤ ਕੀਤਾ ਹੈ। ਜਿਸ ਨੇ ਇਸ ਦਾ ਅਨੁਵਾਦ ਅੰਗ੍ਰੇਜ਼ੀ

ਹਮੀਦ-ਉੱਲਾ ਹਾਜ਼ਮੀ, ਸੱਯਦ ਵਾਰਸ ਸ਼ਾਹ, ਮਜਮਲੇ ਪੰਜ ਬੀ ਅਦਬ, ਫੇਸਲਾਬਾਦ, ਪੰਨਾ 200. 102ਉਹੀ, ਪੰਨਾ200.

44 / 272
Previous
Next