

ਵਿਚ ਕੀਤਾ ਸੀ । ਪਰ ਇਹ ਕਿਤਾਬ ਹੁਣ ਕਿਤੇ ਵੀ ਦਸਤਯਾਬ ਨਹੀਂ । ਕਹਿੰਦੇ ਹਨ ਕਿ ਇਸ ਅਰਬੀ ਪੁਸਤਕ ਅਨੁਸਾਰ ਹੀਰ ਤੇ ਰਾਂਝਾ ਨੂੰ ਕੰਟ ਕਬੂਲੇ ਦੀ ਘਟਨਾ ਮਗਰੋਂ ਇਰਾਕ (ਅਰਬ) ਵਿਚ ਵੇਖਿਆ ਗਿਆ ਸੀ । ਹੋ ਸਕਦਾ ਹੈ ਕਿ ਇਸ ਰਵਾਇਤ ਨੂੰ ਸੁਣ ਕੇ ਹੀ ਦਮੋਦਰ ਨੇ ਲਿਖ ਦਿੱਤਾ ਹੋਵੇ :
ਆਖ ਮੋਦਰ ਮੈਂ ਅੱਖੀਂ ਡਿੱਠਾ ਜੋ ਲੰਮੀ ਤਰਫ ਸਿਧਾਏ ।
ਹਮੀਦ-ਉੱਲਾ ਹਾਸ਼ਮੀ ਅਨੁਸਾਰ, "ਇਕ ਪੁਰਾਣੀ ਰਵਾਇਤ ਵੀ ਇਸ ਅਰਬੀ ਨੁਸਖੇ ਦੀ ਤਾਈਦ ਕਰਦੀ ਹੈ ਕਿ ਕੱਟ ਕਬੂਲੇ ਦੀ ਘਟਨਾ ਮਗਰੇ ਹੀਰ ਰਾਂਝੇ ਸਮੇਤ ਇਰਾਕ (ਅਰਬ) ਵਿਚ ਵੇਖੀ ਗਈ ਸੀ ।
ਆਪਣੇ ਮੱਤ ਦੀ ਪੁਸ਼ਟੀ ਲਈ ਹਾਸ਼ਮੀ ਸਾਹਿਬ ਨੇ ਇਕ ਕਾਵਿ-ਟੋਟਾ ਵੀ ਦਿੱਤਾ ਹੈ:
ਸੀਹਾਂ ਦੀ ਅਸਵਾਰੀ ਕਰਦੀ, ਨਾਗਾਂ ਚੰਟ ਮਰੀਦੀ ।
ਮੱਕੇ ਦੇ ਵਿਚ ਡਿੱਠੀ ਫੱਕਰਾ ਲੰਗਰ ਖੜੀ ਵੰਡੀਦੀ ।"
ਉਰਦੂ ਵਿਚ
ਉਰਦੂ ਸ਼ਾਇਰਾਂ ਉੱਤੇ ਇਸ ਕਿੱਸੇ ਦਾ ਕਾਫ਼ੀ ਪ੍ਰਭਾਵ ਪਿਆ ਪ੍ਰਤੀਤ ਹੁੰਦਾ ਹੈ।
ਇਨਸ਼ਾ ਦਹਿਲਵੀ ਨੇ ਇਕ ਥਾਂ ਲਿਖਿਆ ਹੈ : '
ਸੁਨਾਇਆ ਰਾਤ ਕੇ ਕਿੱਸਾ ਜੋ ਹੀਰ ਰਾਂਝੇ ਕਾ,
ਤੋਂ ਅਹਿਲੇ ਦਰਦ ਕੇ ਪੰਜਾਬੀਓ ਨੇ ਲੂਟ ਲੀਆ।
ਬਹਿਰ ਲਖਨਵੀ ਨੇ ਵੀ ਇਧਰ ਇਸ਼ਾਰਾ ਕੀਤਾ ਹੈ :
ਸੁਨ ਕੇ ਮੇਰੀ ਸਰਗੁਜ਼ਸ਼ਤ ਅਹਿਬਾਬ ਯੋਗ ਕਹਿਨੇ ਲਗੇ,
'ਬਹਿਰ' ਕਾ ਕਿੱਸਾ ਭੀ ਅਫਸਾਨਾ ਹੈ ਰਾਂਝੇ ਹੀਰ ਕਾ ।
ਮੁਨਸ਼ੀ ਖੇਮ ਨਾਰਾਇਣ 'ਹਿੰਦ' ਨੇ ਇਹ ਕਿੱਸਾ ਦਾਸਤਾਨ ਦੇ ਰੂਪ ਵਿਚ ਉਰਦੂ ਵਿਚ ਲਿਖਿਆ ਹੈ।
ਗੁਲਾਮ ਸਰਵਰ ਰਹਤਕੀ, ਹੋਰਾਂ ਇਹ ਕਿੱਸਾ ਨਸਰ ਵਿਚ ਲਿਖਿਆ । ਇਸ ਦੀ ਹੱਥ ਲਿਖਤ 'ਅਜਮਨ-ਇ-ਤਰੱਕੀ-ਉਰਦੂ' ਦੇ ਕੁਤਬਖ਼ਾਨੇ ਵਿਚ ਪਈ ਹੈ । ਉਰਦੂ ਦੇ ਇਕ ਸ਼ਾਇਰ 'ਕੰਸ' ਨੇ ਹੀਰ ਰਾਂਝੇ ਬਾਰੇ ਇਕ ਮਸਨਵੀ ਉਰਦੂ ਵਿਚ ਲਿਖੀ ਹੈ ਜੋ 1809 ਈ. ਵਿਚ 'ਆਬਲਾਇ-ਹਰਾਰਤ-ਇ-ਇਸ਼ਕ' ਦੇ ਨਾਂ ਨਾਲ ਛਪੀ ਸੀ । ਵੀਹਵੀਂ ਸਦੀ ਵਿਚ ਰਫੀਕ ਖ਼ਾਵਰ ਹੋਰਾਂ ਹੀਰ ਵਾਰਸ ਸ਼ਾਹ ਦਾ ਕਾਵਿ-ਅਨੁਵਾਦ ਕੀਤਾ ਸੀ ਜੋ 1973/74 ਵਿਚ ਮਾਹਨਾਮਾ 'ਮਾਹ-ਇ-ਨੇਂ' ਕਰਾਚੀ ਵਿਚ ਛਪਿਆ ਸੀ । ਇਸ ਤੋਂ ਬਿਨਾਂ ਮਸ਼ਨਵੀਯਾਤੇ ਹੀਰ ਰਾਂਝਾ (ਸਿੰਧੀ ਅਕਾਦਮੀ) ਨੇ ਉਰਦੂ ਵਿਚ ਹੀਰ ਰਾਂਝਾ ਦੀ ਮਸਨਵੀ ਲਿਖਣ ਵਾਲਿਆਂ ਦੀ ਇਕ ਫਹਿਰਿਸਤ ਛਾਪੀ ਹੈ। ਨਸਰ ਤੇ ਕਵਿਤਾ ਵਿਚ ਉਰਦੂ ਵਿਚ ਇਸ ਕਥਾ ਨੂੰ ਹੋਰ
ਹਮੀਦ-ਉੱਲਾ ਹਾਸ਼ਮੀ, ਸੰਯਦ ਵਰਸ ਸ਼ਾਹ, ਪੰਨਾ 198.
ਉਹੀ, ਪੰਨਾ198.