Back ArrowLogo
Info
Profile

ਵੀ ਬਹੁਤ ਸਾਰੇ ਲੋਕਾਂ ਨੇ ਲਿਖਿਆ ਹੈ।

ਸਿੰਧੀ ਵਿਚ

ਸਿੰਧੀ ਵਿਚ ਵੀ ਸੱਚਲ ਸਰਮਸਤ (1739 ਈ. ਤੋਂ 1826 ਈ) ਨੇ ਹੀਰ ਰਾਂਝਾ ਦੀ ਕਥਾ ਕਾਵਿ-ਬੱਧ ਕੀਤੀ ਹੈ । ਜਿਸ ਦਾ ਕੁਝ ਭਾਗ ਲੋਕ ਵਿਰਸੇ ਦਾ ਕੌਮੀ ਇਦਾਰਾ ਇਸਲਾਮਾਬਾਦ (ਪਾਕਿਸਤਾਨ) ਨੇ ਅਨੁਵਾਦ ਕਰਕੇ ਸੱਚਲ ਦੇ ਕਲਾਮ ਨਾਲ ਪ੍ਰਕਾਸ਼ਿਤ ਕੀਤਾ ਹੈ।

ਪੰਜਾਬੀ ਵਿਚ ਹੀਰ ਕਾਵਿ

ਪੰਜਾਬੀ ਵਿਚ ਸਭ ਤੋਂ ਪਹਿਲਾਂ ਹੀਰ ਦਾ ਕਿੱਸਾ ਦਮੋਦਰ ਨੇ 1605 ਈ. ਤੋਂ ਪਿੱਛੋਂ' ਲਿਖਿਆ । ਦਮੋਦਰ ਦੇ ਕਿੱਸੇ ਦਾ ਟਾਕਰਾ ਅਸੀਂ ਬਾਕੀ ਕੁਲਾਬੀ ਨਾਲ ਕਰ ਚੁੱਕੇ ਹੈ।

ਅਹਿਮਦਯਾਰ

ਅਹਿਮਦਯਾਰ ਨੇ ਇਹ ਕਿੱਸਾ ਔਰੰਗਜ਼ੇਬ ਦੇ ਜਲੂਸੀ ਸੰਨ ਤੋਂ ਚੋਵੀਂ ਵਰ੍ਹੇ ਪਿਛੋਂ ਪੂਰਾ ਕੀਤਾ । ਉਹ ਲਿਖਦਾ ਹੈ :

ਸੰਨ ਬੀਜ ਤੇ ਚਾਰ ਔਰੰਗਸ਼ਾਹੀ

ਕਥਾ ਹੀਰ ਤੇ ਰਾਂਝੇ ਦੀ ਹੋਈ ਪੂਰੀ ।

(ਇਸ ਲਿਹਾਜ਼ ਨਾਲ ਇਹ 1682 ਈ. ਬਣਿਆ)

ਡਾ. ਬਨਾਰਸੀ ਦਾਸ ਜੈਨ ਦਾ ਵਿਚਾਰ ਹੈ ਕਿ ਦਮੇਦਰ ਨੇ ਇਹ ਕਿੱਸਾ 1650 ਸੰਮਤ (ਮੁਤਾਬਿਕ 1583 ਈ.) ਲਿਖਿਆ।" ਪਰ ਅਕਬਰ ਦਾ ਰਾਜ 1556-1605 ਈ. ਤਕ ਸੀ । ਜਿਸ ਤਮਾਕੂ ਦਾ ਦਮੋਦਰ ਨੇ ਜ਼ਿਕਰ ਕੀਤਾ ਹੈ ਉਹ 1605 ਈ. ਵਿਚ ਆਇਆ ਸੀ । ਸੋ ਇਹ ਗੱਲ ਜੰਨ ਸਾਹਿਬ ਨੇ ਅਟਕਲ ਪੱਚੂ ਨਾਲ ਹੀ ਲਿਖ ਦਿੱਤੀ ਹੈ।

ਮੌਲਾ ਬਖ਼ਸ਼ ਕੁਸ਼ਤਾ (ਪੰਜਾਬੀ ਸ਼ਾਇਰਾਂ ਦਾ ਤਜ਼ਕਰਾ, ਪੰਨਾ 88), ਅਬਦੁਲ ਗਫੂਰ ਕੁਰੈਸੀ (ਪੰਜਾਬੀ ਅਦਬ ਦੀ ਕਹਾਣੀ ਪੰਨਾ 269), ਗੁਰਦਿੱਤ ਸਿੰਘ ਪ੍ਰੇਮੀ (ਦਮੋਦਰ, ਪੰਨਾ 99), ਡਾ. ਜੀਤ ਸਿੰਘ ਸੀਤਲ (ਹੀਰ ਵਾਰਸ : ਮੁਖ ਬੰਦ, ਪੰਨਾ 31), ਡਾ. ਗੋਪਾਲ ਸਿੰਘ ਦਰਦੀ (ਪੰਜਾਬੀ ਸਾਹਿਤ ਦਾ ਇਤਿਹਾਸ, ਪੰਨਾ 197), ਆਦਿ ਨੇ ਇਸ ਦਾ ਲਿਖਣ ਸਾਲ 1692-93 ਦਿੱਤਾ ਹੈ । ਇਹ ਭੁਲੇਖਾ ਸਭ ਤੋਂ ਪਹਿਲਾਂ ਬਾਵਾ ਬੁੱਧ ਸਿੰਘ ਨੇ ਪਾਇਆ । ਪਰ ਕਿਸੇ ਨੇ ਇਸ ਦੀ ਖੁਦ ਫਾਣ ਨਹੀਂ ਕੀਤੀ । ਸ਼ਮਸ਼ੇਰ ਸਿੰਘ ਅਸ਼ੋਕ ਨੇ (ਆਲੋਚਨਾ, ਫਰਵਰੀ 1959) 1643 ਈ. ਲਿਖਿਆ ਹੈ ਜੋ ਬਿਲਕੁਲ ਹੀ ਗਲਤ ਹੈ। ਇਸ ਦੀ ਸਹੀ ਖੋਜ ਪਹਿਲੀ ਵਾਰੀ ਪ੍ਰੋ. ਸ. ਸ. ਪਦਮ ਨੇ ਆਪਣੀ ਪੁਸਤਕ (ਹੀਰ ਅਹਿਮਦ-1960 ਪੰਨਾ 20)

ਪੰਜਾਬੀ ਸਾਹਿਤ ਦਾ ਇਤਿਹਾਸ, ਜਿਲਦ ਦੇ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, 1967, ਪੰਨਾ 99.

46 / 272
Previous
Next