Back ArrowLogo
Info
Profile

ਵਿਚ ਕੀਤੀ ਹੈ। ਮੇਰੇ ਪਾਸ ਵੀ ਜਿਹੜੀ ਹੱਥ ਲਿਖਤ ਹੈ ਉਸ ਵਿਚ "ਸੰਨ ਬੀਸ ਤੇ ਚਾਰ ਔਰੰਗਸ਼ਾਹੀ ਹੈ, ਤੀਸ ਤੇ ਚਾਰ ਨਹੀਂ" ।

ਅਹਿਮਦ ਯਾਰ ਦੇ ਕਿੱਸੇ ਦਾ ਅੰਤ ਬਹੁਤ ਹੀ ਅਜੀਬੋ ਗਰੀਬ ਹੈ। ਅਹਿਮਦ ਆਪਣੇ ਕਿੱਸੇ ਦੇ ਅੰਤ ਤੇ ਕਹਿੰਦਾ ਹੈ ਰਾਤਾ ਜਨੇਤ ਲੈਣ ਗਿਆ ਤਾਂ ਪਿੱਛੋਂ' ਹੀਰ ਦੀ ਮੌਤ ਹੋ ਗਈ । ਜਦੋਂ ਸਿਆਲਾਂ ਦਾ ਕਾਸਦ ਉਸ ਦੀ ਮੌਤ ਦਾ ਖਤ ਲੈ ਕੇ ਹਜ਼ਾਰੇ ਗਿਆ ਤਾਂ ਖ਼ਤ ਸੁਣ ਕੇ ਰਾਂਤਾ ਵੀ ਮਰ ਗਿਆ । ਪਰ ਫੇਰ ਕਲਾਮੇ ਸ਼ਾਇਰ ਵਿਚ ਕਹਿੰਦਾ :

ਦੋਹਾਂ ਦਾਰ ਫਨਾਹਿ ਥੀਂ ਸਫਰ ਕੀਤਾ,

ਗਏ ਦਾਰ ਬਕਾਇ ਹੋਇ ਹਜ਼ੂਰੀ ।

ਦੋਵੇਂ ਰਾਹ ਮਿਜਾਜ਼ ਵਿਚ ਰਹੇ ਸਾਬਤ

ਕੰਮ ਸਾਦਕਾਂ ਦਾ ਪਈ ਸਰੀ ।

ਰਬ ਰਾਂਝੇ ਨੂੰ ਪਾਕ ਸ਼ਹੀਦ ਕੀਤਾ,

ਹੀਰ ਰਲੀ ਮੁਰਾਤਬੇ ਐਨ ਹੂਰੀ।

ਡਿੱਠੇ ਹਾਜੀਆਂ ਮੌਕੇ ਦੇ ਰਾਹ ਜਾਂਦੇ,

ਤਿੰਨੇ ਹੀਰ ਰਾਂਬਾ ਅਤੇ ਸੱਤ ਬੁਰੀ।

ਰਾਂਝਾ ਰਾਹ ਦਿਖਾਇੰਦਾ ਹਾਜੀਆਂ ਨੂੰ,

ਹੀਰ ਵੰਡਦੀ ਲੰਗਰ ਵਿਚ ਤੰਦੂਰੀ ।

ਮਰਣ ਤੋਂ ਪਿੱਛੋਂ ਕਿਸੇ ਦਾ ਜਿੰਦਾ ਹੋ ਕੇ ਮੱਕੇ ਦੇ ਰਾਹ ਪੈਣਾ ਕੇਵਲ ਕਾਲਪਨਿਕ ਹੀ

ਮੀਆਂ ਚਰਾਗ ਅਵਾਣ (1678 ਈ. ਤੋਂ 1732 ਈ.)

ਮੀਆਂ ਚਰਾਗ ਅਵਾਣ (ਅਵਾਨ) ਨੇ ਵਾਰਸ ਸਾਹ ਤੋਂ 60 ਵਰ੍ਹੇ ਪਹਿਲਾਂ ਹੀਰ ਦਾ ਕਿੱਸਾ ਔਰੰਗਜ਼ੇਬ ਦੇ ਪੁੱਤਰ ਮੁਅੱਜ਼ਮ ਖ਼ਾਂ ਦੇ ਰਾਜ ਸਮੇਂ 1121 ਹਿਜਰੀ, ਮੁਤਾਬਿਕ 1709 ਈ. ਲਿਖਿਆ। ਮੀਆਂ ਚਰਾਗ ਅਵਾਣ ਦਾ ਪਿੰਡ ਖੇੜੀ (ਜ਼ਿਲ੍ਹਾ ਡੇਰਾ ਗਾਜ਼ੀ ਖਾਂ) ਹੀਰ

ਡਾ. ਕਾਂਗ (ਪੰਜਾਬੀ ਵਿਚ ਕਿੱਸਾ ਹੀਰ ਰਾਂਝਾ, ਪੰਨਾ 78) ਕਹਿੰਦਾ ਹੈ ਕਿ "ਗ ਤਾਂ ਹਜ਼ਾਰੇ ਜੰਬ ਲੈਣ ਫੁਰ ਗਿਆ । ਹੀਰ ਝੰਗ ਜਿਆਲ ਆ ਗਈ । ਪਰ ਇਕ ਦਿਨ ਅਚਾਨਕ ਪ੍ਰਲੋਕ ਸੁਧਾਰ ਗਈ । (ਪਰ ਕੋਈ ਕਾਰਣ ਨਹੀਂ ਦਸਿਆ ਤੇ ਨਾ ਹੀ ਜ਼ਹਿਰ ਬਾਰੇ ਸੰਕੇਤ ਕੀਤਾ ਹੈ) ਪਰ ਪੰਨਾ 93 ਉੱਤੇ ਆਖਦਾ ਹੈ, "ਅਹਿਮਦ ਨੇ ਮਿਆਲਾ ਹੱਥੀਂ ਹੀਰ ਦੀ ਮੌਤ ਕਰਵਾਈ ਤੇ ਫਿਰ ਉਸ ਦੀ ਮੌਤ ਦਾ ਸੰਦੇਸ਼ ਰਾਂਝੇ ਨੂੰ ਮਿਲਣ ਤੇ ਉਹ ਵੀ ਉਥੇ ਹੀ ਢੇਰ ਹੋ ਗਿਆ। ਪਰ ਇਸ ਤੋਂ ਬਟ ਬਾਅਦ ਹੀ ਉਹ ਆਵਾਗਵਣ ਦੇ ਫਲਸਫੇ ਦੀ ਅਨੁਕੂਲਤਾ ਕਰਦਾ ਹੋਇਆ ਉਨ੍ਹਾਂ ਦਾ ਮਿਲਾਪ ਰੱਬ ਦੀ ਦਰਗਾਹ ਵਿਚ ਕਰਾ ਦਿੰਦਾ ਹੈ ।" ਡਾ. ਕਾਂਗ ਨੇ ਆਵਾਗਵਣ ਦੇ ਫਲਸਫ਼ੇ ਨੂੰ ਗਲਤ ਅਰਥਾਂ ਵਿਚ ਲਿਆ ਹੈ। ਆਵਾਗਵਣ ਦਾ ਭਾਵ ਪੁਨਰ-ਜਨਮ ਹੈ । ਡਾ. ਕਾਂਗ ਨੇ ਸੂਫੀਆਂ ਦੇ ਫਲਸਫੇ ਫਨਾਹ ਤੋਂ ਬਕਾ ਨੂੰ ਵੀ ਸਮਝਣ ਦਾ ਯਤਨ ਨਹੀਂ ਕੀਤਾ।

47 / 272
Previous
Next