Back ArrowLogo
Info
Profile

 

ਦੇ ਸਹੁਰੇ ਪਿੰਡ ਤੋਂ ਬਹੁਤ ਨੇੜੇ ਹੈ । ਐਨ-ਉਲ-ਹਕ ਫ਼ਰੀਦ ਕੋਟੀ ਅਨੁਸਾਰ "ਉਨ੍ਹਾਂ (ਮੀਆਂ ਅਵਾਣ ਨੇ ਆਪਣੇ ਕਿੱਸੇ ਦਾ ਖ਼ਾਕਾ ਦਮੋਦਰ ਦੇ ਕਿੱਸੇ ਦੀ ਬੁਨਿਆਦ ਤੇ ਰਖਿਆ

ਹਾਫ਼ਿਜ਼ ਸ਼ਾਹਜਹਾਨ ਮੁਕਬਲ ਦਾ ਮਰਣ ਤੇ ਜੰਮਣ ਸਾਲ ਸਾਡੇ ਵਿਦਵਾਨ ਅਜੇ ਤਕ ਨਹੀਂ ਲਭ ਸਕੇ) ਮੁਕਬਲ ਦੇ 1159 ਹਿਜਰੀ ਵਿਚ ਲਿਖਿਆ। ਆਪਣੇ ਕਥਨ ਅਨੁਸਾਰ ਉਸ ਨੇ ਕਿੱਸਾ ਜੰਗ ਨਾਮਾ

ਸ਼ਹਿਰ ਜੀਕਅਦੋਂ ਪੰਜਵੀਂ ਹੋਜ਼ ਦੇ ਸ਼ੰਬਾ ਪੀਰ

ਯਾਰਾ ਸੇ ਨਾਠਵੀਂ ਸਨ ਹਿਜਰੀ ਤਹਿਰੀਰ

ਅਹਿਦ ਮੁਹੰਮਦ ਸ਼ਾਹ ਦਾ ਸੰਨ ਉਨੱਤੀ ਜਾਣ

ਇਹ ਰਸਾਲਾ ਜੋੜਿਆ ਮੁਕਬਲ ਸ਼ਾਹ ਜਹਾਨ ।

ਸ਼ਹਿਬਾਜ਼ ਮਲਿਕ ਨੇ ਇਸ ਨੁਸਖੇ ਤੋਂ ਜੰਗਨਾਮੇ ਦਾ ਮਤਨ ਤਿਆਰ ਕੀਤਾ ਹੈ। ਉਹ ਕਹਿੰਦਾ ਹੈ ਕਿ ਉਸ ਹੱਥ ਲਿਖਤ ਵਿਚ ਇਹ ਮਿਸਰਾ ਇੰਜ ਹੈ :

ਅਹਿਦ ਮੁਹੰਮਦ ਸ਼ਾਹ ਦਾ ਜੋ ਹੈ ਆਲਮਗੀਰ

ਇਹ ਰਸਾਲਾ ਜੋੜਿਆ ਮੁਕਬਲ ਪੁਰਤਕਸੀਰ ।"

ਅਤੇ ਪਹਿਲਾ ਸ਼ਿਅਰ ਹੈ ਹੀ ਨਹੀਂ । ਪਰ ਅਸੀਂ ਇਸ ਸਿਲਸਿਲੇ ਨੂੰ ਕੰਝੀ ਵਿਸ਼ੇ-ਸਤਾ ਨਹੀਂ ਦਿੰਦੇ । ਕਿਉਂਕਿ ਡਾ. ਬਨਾਰਸੀ ਦਾਸ ਨੇ ਤਕਸੀਮ ਰਾਹੀਂ ਸਾਬਤ ਕਰ ਦਿੱਤਾ ਹੈ ਕਿ 7 ਚੀਕਾਅਦ 1108 ਹਿਜਰੀ ਨੂੰ ਮੰਗਲਵਾਰ ਸੀ ਅਤੇ 1159 ਹਿਜਰੀ ਨੂੰ ਸੋਮਵਾਰ ਸੀ । ਸੋ ਮੁਕਦੀ ਗੱਲ ਇਹ ਅਹਿਮਦ ਸ਼ਾਹ ਦੇ ਦੌਰ ਵਿਚ ਹੀ ਲਿਖਿਆ ਗਿਆ है।

ਪਰ ਹੀਰ ਲਿਖਣ ਦੇ ਸੰਨ ਦਾ ਅਜੇ ਤਕ ਪਤਾ ਨਹੀਂ ਲੱਗ ਸਕਿਆ । ਮੁਕਬਲ ਨੇ ਵੀ ਕਿੱਸੇ ਦੇ ਅੰਤ ਉੱਤੇ ਇਹੀ ਲਿਖਿਆ ਹੈ ਕਿ ਹੀਰ ਤੇ ਰਾਂਝਾ ਮੱਕੇ ਦੇ ਰਾਹ ਪੈ ਗਏ।

ਡਾ. ਕੁਲਬੀਰ ਸਿੰਘ ਕਾਂਗ (ਪੰਜਾਬੀ ਕਿੱਸਾ ਹੀਰ ਰਾਂਝਾ, ਪੰਨਾ 122) ਅਨੁਸਾਰ ਇਹ ਕਿੱਸਾ 1711 ਈ. ਵਿਚ ਲਿਖਿਆ ਗਿਆ ਜੋ ਦਰੁਸਤ ਨਹੀਂ । ਡਾ. ਕਾਂਗ ਨੇ ਮੌਲਾ ਬਖ਼ਸ਼ ਕੁਸ਼ਤਾ ਦੀ ਪੈਰਵੀ ਕਰਦਿਆਂ ਮੀਆਂ ਅਵਾਣ ਦਾ ਪਿੰਡ ਵੀ ਗਲਤ ਲਿਖਿਆ ਹੈ। (ਇਹ ਖੇਡ ਨਹੀਂ ਖੇੜੀ ਹੈ)।

ਡਾ. ਕੁਲਬੀਰ ਸਿੰਘ ਕਾਂਗ ਲਿਖਦਾ ਹੈ ਕਿ "ਇਸ ਦੇ ਜੀਵਨ ਬਾਰੇ ਵੀ ਕੁਝ ਪਤਾ ਨਹੀਂ ਚਲਦਾ ।" (ਪੰਨਾ 122) ਕਾਂਗ ਨੇ ਚਰਾਗ ਅਵਾਣ ਦੀ ਕੋਈ ਪੁਸਤਕ ਜਾਂ ਉਸ ਬਾਰੇ ਕੋਈ ਪ੍ਰਸਤਕ ਨਹੀਂ ਵੇਖੀ ।

ਮੀਆਂ ਚਰਾਗ (ਚਿਰਾਗ ਨਹੀਂ) ਦਾ ਪਿੰਡ ਖੇੜੀ ਸੁਲੇਮਾਨ ਪਹਾੜ ਦੇ ਇਕ ਚਾਚੜ ਨਾਂ ਦੇ ਦੌਰੇ ਵਿਚ ਹੜਿੰਦ ਕਿਲ ਦੇ ਨੇੜੇ ਆਬਾਦ ਹੈ। ਮੀਆ ਜੀ ਨੇ ਮੁੱਢਲੀ ਵਿਦਿਆ ਨਾਲ ਦੇ ਪਿੰਡ 'ਵਸਤੀ ਮੀਆਂ ਸਾਹਿਬ' ਦੇ ਸਜਾਦਾਨਸ਼ੀਨ ਮੀਆਂ ਦੋਸਤ ਮੁਹੰਮਦ ਤੋਂ ਪ੍ਰਾਪਤ ਕੀਤੀ । ਮੀਆਂ ਚਰਾਗ ਇਕ ਦਰਵੇਸ਼ ਦਿਨਸਾਨ ਸਨ । ਉਹ 1732 ਈ. ਨੂੰ ਆਪਣੇ ਪਿੰਡ ਵਿਚ ਹੀ ਛੰਤ ਹੋਏ। ਪਿੰਡ ਵਿਚ ਉਨ੍ਹਾਂ ਦਾ ਮਜ਼ਾਰ ਹੈ ਜਿਥੇ ਹਰ ਸਾਲ ਅਪ੍ਰੈਲ ਦੀ ਦੂਜੀ ਜਮੇਂ ਰਾਤ ਮੇਲਾ ਲਗਦਾ ਹੈ ।

ਐਨ-ਉਲ-ਹਕ ਫਰੀਦਕੋਟੀ (ਸੰਪਾਦਕ) ਕਿੱਸਾ ਹੀਰ ਅਵਾਣ ਲਾਹੌਰ 1978, ਪੰਨਾ 15.

ਸਹਿਬਾਜ਼ ਮਲਿਕ (ਜੰਗਨਾਮਾ ਮੁਕਬਲ ਤੇ ਪੰਜਾਬੀ ਮਰਸੀਆ, ਤਾਜ ਬੁਥ ਡੀਪੂ ਲਾਹੌਰ 1974, ਪੰਨਾ 70-

48 / 272
Previous
Next