Back ArrowLogo
Info
Profile

ਮੈਨੂੰ ਉਸ ਤੋਂ ਪਿੱਛੋਂ ਦੀ ਕੋਈ ਖਬਰ ਨਹੀਂ ਪਰ ਲੋਕ ਕਹਿੰਦੇ ਹਨ ਕਿ ਅਜੇ ਤਕ ਜਿਉਂਦੇ ਹਨ।

ਮੁਕਬਲ ਤੋਂ ਪਿੱਛੋਂ ਵਾਰਸ ਸ਼ਾਹ ਨੇ ਹੀਰ ਦਾ ਕਿੱਸਾ ਲਿਖਿਆ ।

ਵਾਰਸ ਸ਼ਾਹ

ਇਕ ਅਜਿਹਾ ਕਵੀ ਏ ਜਿਸ ਨੇ ਘਟਨਾਵਾਂ ਨਾਵਾਂ ਤੋਂ ਥਾਵਾਂ ਦੀ ਚੰਗੀ ਤਰ੍ਹਾਂ ਪੁਣ-ਛਾਣ ਕਰਕੇ ਕਹਾਣੀ ਨੂੰ ਦੁਖਾਂਤ ਵਿਚ ਤਾਂ ਬਦਲਿਆ ਹੀ ਹੈ ਪਰ ਨਾਲ ਨਾਲ ਫਾਰਸੀ ਤੇ ਪੰਜਾਬੀ ਕਿੱਸਾਕਾਰਾਂ ਦੇ ਕਿੱਸਿਆਂ ਦਾ ਲਾਭ ਵੀ ਉਠਾਇਆ ਹੈ । ਇਸ ਤਰ੍ਹਾਂ ਉਸ ਨੇ ਆਪਣੇ ਕਿੱਸੇ ਵਿਚੋਂ ਕਾਲਪਨਿਕ-ਅੰਸ਼ ਤੇ ਬੇਲੋੜੀਆਂ ਘਟਨਾਵਾਂ ਕੱਢ ਕੇ ਇਸ ਨੂੰ ਬਹੁਤ ਹੀ ਪਰ-ਅਜਰ ਤੇ ਪ੍ਰਭਾਵਸ਼ਾਲੀ ਬਣਾ ਦਿੱਤਾ ਹੈ । ਵਾਰਸ ਨੇ ਹੀਰ ਦਾ ਕਿੱਸਾ 1180 ਹਿਜਰੀ ਵਿਚ ਲਿਖਿਆ ।

ਹਾਮਦਸ਼ਾਹ ਅੱਬਾਸੀ (ਜਨਮ 1161 ਹਿ. ਮੁਤਾਬਿਕ 1748 ਈ.)

ਹਾਮਦ ਦਾ ਜਨਮ ਪਿੰਡ ਚਗਤਾ, ਜਿਲ੍ਹਾ ਗੁਰਦਾਸਪੁਰ ਵਿਚ ਹੋਇਆ। ਉਸ ਨੇ ਸਭਤੋਂ ਪਹਿਲਾਂ 20 ਵਰ੍ਹਿਆਂ ਦੀ ਉਮਰ ਵਿਚ ਜੰਗਨਾਮਾ ਅਮਾਮ ਹੁਸੈਨ ਲਿਖਿਆ ਜੋ 10 ਸਾਲਾਂ ਵਿਚ 1191 ਹਿਜਰੀ ਮੁਤਾਬਿਕ 1778 ਵਿਚ ਖ਼ਤਮ ਹੋਇਆ। ਤਿੰਨ ਸਾਲ ਪਿੱਛੋਂ 1782 ਈ. ਵਿਚ ਅਖ਼ਬਾਰ ਅਹਿਮਦ ਪੁਸਤਕ ਲਿਖੀ ਜੋ ਹਜ਼ਰਤ ਆਦਮ ਦੀ ਪੈਦਾਇਸ਼ ਬਾਰੇ ਹੈ।

1805 ਈ. ਵਿਚ ਹੀਰ ਦਾ ਕਿੱਸਾ ਲਿਖਿਆ। ਇਸ ਕਿੱਸੇ ਦਾ ਵਾਧਾ ਇਹ ਹੈ ਕਿ ਹਾਮਦ ਨੇ ਉਰਦੂ, ਫਾਰਸੀ ਜਾਂ ਪੰਜਾਬੀ ਵਿਚ ਸਿਰਲੇਖ ਦੇਣ ਦੀ ਥਾਂ ਚੁਪਾਈਆਂ ਲਿਖ ਦਿੱਤੀਆਂ ਹਨ।

ਹਾਮਦ ਸ਼ਾਹ ਨੇ ਆਪਣੇ ਕਿੱਸੇ ਵਿਚ ਆਪਣੇ ਤੋਂ ਪੂਰਬਲੇ ਹੀਰ ਲਿਖਣ ਵਾਲਿਆ ਮੁਕਬਲ, ਅਹਿਮਦ ਗੁੱਜਰ ਤੇ ਭਾਈ ਗੁਰਦਾਸ ਦਾ ਚਿਕਰ ਤਾਂ ਕੀਤਾ ਹੈ ਪਰ ਦਮੋਦਰ ਤੇ ਵਾਰਸ ਦਾ ਜ਼ਿਕਰ ਨਹੀਂ ਕੀਤਾ ।

ਹਾਮਦ ਕਹਿੰਦਾ ਹੈ ਕਿ ਉਸ ਨੇ ਹੀਰ ਦਾ ਕਿੱਸਾ ਹੀਰ ਤੇ ਰਾਂਝੇ ਦੇ ਕਹਿਣ ਉਪਰੰਤ ਲਿਖਿਆ :

ਮੈਨੂੰ ਜਿਦ ਮੁੱਢੋਂ ਰਾਂਝੇ ਹੀਰ ਦੀ ਸੀ,

ਨਿਤ ਬੋਲਦਾ ਬੁਰੀ ਜ਼ਬਾਨ ਮੀਆਂ ।

ਜੱਟੀ ਜਟ ਉਧਾਲ ਲੈ ਗਿਆ ਸੀ,

ਮੰਦੇ ਕਰਮ ਸੀ ਵਿਚ ਜਹਾਨ ਮੀਆਂ ।

ਉਪਰੋਕਤ ਸ਼ਿਅਰਾਂ ਤੋਂ ਭਾਵ ਹੈ ਕਿ ਹਾਮਦ ਸਦਾ ਹੀ ਹੀਰ ਤੇ ਰਾਂਝੇ ਦਾ ਵਿਰੋਧ ਕਰਦਾ ਸੀ । ਪਰ ਇਕ ਵਾਰ ਉਹ ਤਰਕਾਲਾਂ ਵੇਲੇ ਕਿਧਰੇ ਜਾ ਰਿਹਾ ਸੀ ਤਾਂ ਉਸ ਨੂੰ ਦੇ ਸ਼ਕਲਾਂ ਬਿਜਲੀ ਵਾਂਗ ਲਿਸ਼ਕਦੀਆਂ ਨਜ਼ਰ ਆਈਆਂ। ਉਨ੍ਹਾਂ ਨੇ ਹੱਥੀਂ ਤਲਵਾਰਾਂ ਛੜੀਆਂ

49 / 272
Previous
Next