Back ArrowLogo
Info
Profile

ਹੋਈਆਂ ਸਨ। ਕਵੀ ਨੇ ਉਨ੍ਹਾਂ ਨੂੰ ਪੁੱਛਿਆ ਕਿ ਤੁਸੀਂ ਕੌਣ ਹੋ ਤਾਂ ਉਨ੍ਹਾਂ ਕਿਹਾ :

ਇਕ ਆਵਾਜ਼ ਆਈ ਮੈਂ ਹਾਂ ਜਿਆਲਾ ਦੀ ਧੀ,

ਜਿਸ ਨੂੰ ਦਿੱਤੀ ਹੈ ਗਾਲ੍ਹ ਹਜ਼ਾਰ ਬਾਲਾਂ ।

ਦੂਜੇ ਕਿਹਾ, ਮੈਂ ਤਖਤ ਹਜ਼ਾਰਿਓ ਹਾਂ,

ਜਿਸ ਨੂੰ ਦਿੰਦਾ ਏ ਬੋਲ ਆਜ਼ਾਰ ਬਾਲਾ ।

ਖਾਦਮ ਅਸੀਂ ਹਾਂ ਦੋਵੇਂ ਪੰਜ ਪੀਰ ਦੇ ਜੀ,

ਜਗਤ ਨਾਲ ਨਾਹੀਂ ਸਾਨੂੰ ਕਾਰ ਬਾਲਾ ।

ਇਸ ਤੋਂ ਪਿਛੋਂ ਹਾਮਦ ਨੇ ਇਸ ਨੂੰ ਇਸ਼ਕ ਹਕੀਕੀ ਮੰਨ ਕੋ ਇਹ ਕਿੱਸਾ ਲਿਖਿਆ।

ਹਾਮਦ ਦੇ ਕਿੱਸੇ ਵਿਚ ਹੀਰ ਸੁਫ਼ਨੇ ਵਿਚ ਮਿਲ ਕੇ ਉਸ ਨੂੰ (ਹਾਮਦ ਨੂੰ) ਆਖਦੀ ਹੈ ਕਿ ਤੂੰ ਸਿਆਲੀਂ ਆ। (ਜਿਵੇਂ ਲਾਇਕ ਨੇ ਆਪਣੀ ਫਾਰਸੀ ਦੀ ਮਸਨਵੀ ਵਿਚ ਹੀਰ ਤੋਂ ਸੁਪਨੇ ਵਿਚ ਕਹਾਇਆ ਸੀ ।)

ਸਹਿਤੀ ਬਾਰੇ ਹਾਮਦ ਕਹਿੰਦਾ ਹੈ ਕਿ ਉਹ ਅਲੀ ਖਾਂ ਦੀ ਬੇਵਾ (ਰੰਡੀ) ਧੀ ਸੀ । ਰਾਮੂ ਬ੍ਰਹਮਣ ਸ਼ਿਅਰ ਆਖਦਾ ਸੀ । ਸਹਿਤੀ ਵੀ ਜ਼ਾਇਰ ਸੀ, ਇਸ ਲਈ ਦੋਹਾਂ ਦਾ ਇਸ਼ਕ ਹੋ ਗਿਆ। ਇਹ ਗੱਲ ਹੋਰ ਕਿਸੇ ਨੇ ਵੀ ਨਹੀਂ ਕੀਤੀ । ਰਾਮੂ ਤੇ ਸਹਿਤੀ ਦੇ ਇਸ਼ਕ ਦੀ ਗੱਲ ਪਹਿਲਾਂ ਸਿਰਫ ਦਮੋਦਰ ਨੇ ਹੀ ਕੀਤੀ ਸੀ । ਹਾਮਦ ਨੇ ਇਹ ਟੁਕੜਾ ਉਥੋਂ ਹੀ ਲਿਆ ਹੈ।

ਹਾਮਦ ਅੰਤ ਵਿਚ ਦੱਸਦਾ ਹੈ ਕਿ ਰਾਂਝਾ ਹੀਰ ਨੂੰ ਲੈ ਕੇ ਝੰਗ ਜਿਆਲ ਆ ਗਿਆ। ਓਥੇ ਉਹ ਦੋਵੇਂ ਮਰ ਗਏ ਤੇ ਦਫਨਾਏ ਗਏ । ਕੁਝ ਚਿਰ ਪਿੱਛੋਂ ਹਾਜੀਆਂ ਨੂੰ ਹੀਰ ਤੇ ਰਾਂਝਾ ਮਿਲੇ ਜੋ ਇਕ ਮੱਤ ਨਾਲ ਜਾ ਰਹੇ ਸਨ । ਉਨ੍ਹਾਂ ਹੱਥ ਹੀਰ ਨੇ ਸੁਨੇਹਾ ਘੱਲਿਆ ਕਿ ਜਿਹੜਾ ਮੇਰੀ ਕਬਰ (ਮਜ਼ਾਰ) ਦਾ ਬੂਹਾ ਖੇੜਿਆਂ ਵੱਲ ਖੁਲਦਾ ਏ ਬੰਦ ਕਰਵਾ ਦਿਉ, ਕਿਉਂਕਿ ਇਧਰੋਂ ਦੋਜਖ਼ ਦੀ ਹਵਾ ਆਉਂਦੀ ਹੈ। ਹਾਮਦ ਨੇ ਇਹ ਕਿੱਸਾ 7 ਰਜਬ ਵੀਰਵਾਰ, 1220 ਹਿਜਰੀ (ਮੁਤਾਬਿਕ 1805 ਈ.) ਲਿਖਿਆ।

ਇਨ੍ਹਾਂ ਤੋਂ ਬਿਨਾਂ ਹਾਮਦ ਨੇ ਤਫ਼ਸੀਰ ਹਾਮਦ, ਗੁਲਜ਼ਾਰੇ ਹਾਮਦ, ਵਕੀਰਨਾਮਾ ਹਾਮਦ, ਅਹਿਕਾਮਉਲ ਸਲਵਾਤ ਪੁਸਤਕਾਂ ਦੀ ਰਚਨਾ ਕੀਤੀ। 1805 ਈ. ਤੋਂ ਪਿੱਛੋਂ ਹਾਮਦ ਅੱਬਾਸੀ ਜੇ 20 ਵਰ੍ਹੇ ਵੀ ਜਿਉਂਦਾ ਰਿਹਾ ਹੋਵੇ ਤਾਂ ਮੇਰਾ ਖ਼ਿਆਲ ਹੈ ਕਿ ਉਹ ਕਰੀਬ ਕਰੀਬ 1820 ਈ. ਤੋਂ 1825 ਈ. ਵਿਚਕਾਰ ਜੀਵਤ ਸੀ।

ਹਾਮਦ ਸਾਹ ਅੱਬਾਸੀ ਨੇ, ਸਾਰਿਆਂ ਕਵੀਆਂ ਦੇ ਕਿੱਸਾ ਹੀਰ ਰਾਂਝਾ ਦੀ ਕਥਾਨਕ ਬਣਤਰ ਵਿਚ ਜੋ ਫਰਕ ਹੈ, ਓਧਰ ਵੀ ਧਿਆਨ ਦੁਆਇਆ ਹੈ :

ਕਿੱਸਾ ਹੀਰ ਤੇ ਰਾਂਝੇ ਦਾ ਸ਼ਾਇਰਾਂ ਨੇ,

ਬਹੁਤ ਵਿਚ ਪੰਜਾਬੀ ਬਣਾਇਆ ਹੈ।

ਇਕ ਚਾਲ ਨਹੀਂ ਰੰਗਾ ਰੰਗ ਕਿੱਸਾ

ਕੁਰੈਸ਼ੀ ਅਹਿਮਦ ਹੁਮੈਨ ਅਹਿਮਦ, ਪੰਜਾਬੀ ਅਦਬ ਕੀ ਮੁਖ਼ਤਸਰ ਤਾਰੀਬ, ਲਾਹੌਰ, 1964, ਪੰਨਾ 87.

50 / 272
Previous
Next