

ਮੂਲ-ਕਥਾ ਦਾ ਅੰਤ ਨਾ ਆਇਆ ਹੈ।
ਅਹਿਮਦ ਹੋਰ ਕਿਹਾ, ਮੁਕਬਲ ਹੋਰ ਆਖੇ,
ਬਾਗਾ ਕਾਦਰੀ ਹੋਰ ਜੁੜਾਇਆ ਹੈ ।
ਰਾਮ ਅਤੇ ਗੁਰਦਾਸ ਕੁਝ ਹੋਰ ਆਖਣ,
ਸਭ ਸ਼ਾਇਰਾਂ ਜ਼ੋਰ ਲਗਾਇਆ ਹੈ।
ਇਸ ਕਥਨ ਤੋਂ ਪਤਾ ਲਗਦਾ ਹੈ ਕਿ ਹਾਮਦ ਸ਼ਾਹ ਅੱਬਾਸੀ ਨੇ ਦਮੋਦਰ ਦਾ ਕਿੱਸਾ ਨਹੀਂ ਪੜ੍ਹਿਆ ਸੀ । ਨਹੀਂ ਤਾਂ ਉਹ ਜ਼ਰੂਰ ਦਮੋਦਰ ਦਾ ਜ਼ਿਕਰ ਵੀ ਕਰਦਾ ।
ਬਿਹਬਲ (ਜਨਮ 1751 ਈ.)
ਬਿਹਬਲ ਦਾ ਜ਼ਿਕਰ ਪਹਿਲੀ ਵਾਰੀ ਮੇਲਾ ਬਖ਼ਸ਼ ਕੁਸ਼ਤਾ ਨੇ ਆਪਣੀ ਪੁਸਤਕ 'ਪੰਜਾਬੀ ਸ਼ਾਇਰਾਂ ਦਾ ਤਜ਼ਕਰਾਂ' ਵਿਚ ਕੀਤਾ ਸੀ । ਡਾ. ਮੋਹਨ ਸਿੰਘ ਦੀਵਾਨਾ, ਡਾ. ਪਰਮਿੰਦਰ ਸਿੰਘ ਅਤੇ ਕਸੇਲ (ਪੰਜਾਬੀ ਸਾਹਿਤ ਦੀ ਉਤਪਤੀ ਤੇ ਵਿਕਾਸ), ਗੁਰਦਿੱਤ ਸਿੰਘ ਪ੍ਰੇਮੀ (ਸੰਪਾਦਕ ਦਮੋਦਰ) ਡਾ. ਪਰਮਿੰਦਰ ਸਿੰਘ (ਹੀਰ ਦਮੋਦਰ ਇਕ ਆਲੋਚਨਾਤਮਕ ਅਧਿਐਨ) ਆਦਿ ਨੇ ਬਿਹਬਲ ਦਾ ਕਿਧਰੇ ਜ਼ਿਕਰ ਨਹੀਂ ਕੀਤਾ।
ਡਾ. ਕ.ਸ. ਕਾਂਗ ਨੇ ਆਪਣੇ ਥੀਸਿਸ (ਪੰਜਾਬੀ ਵਿਚ ਕਿੱਸਾ ਹੀਰ ਕਾਵਿ, ਪੰਨਾ 156) ਵਿਚ ਲਿਖਿਆ ਹੈ ਕਿ "ਦਿਸ ਕਵੀ ਦਾ ਜ਼ਿਕਰ ਹੋਰ ਕੇਵਲ ਡਾ. ਕੱਹਲੀ ਨੇ ਹੀ ਕੀਤਾ ਹੈ ।" ਪਰ ਇਹ ਦਰਸਤ ਨਹੀਂ । ਬਿਹਬਲ ਦਾ ਜਿਕਰ ਡਾ. ਜੀਤ ਸਿੰਘ ਸੀਤਲ ਨੇ ਭਾਸ਼ਾ ਵਿਭਾਗ ਵੱਲੋਂ 1972 ਈ. ਵਿਚ ਪ੍ਰਕਾਸ਼ਿਤ ਕੀਤੀ ਗਈ ਪੁਸਤਕ 'ਪੰਜਾਬੀ ਸੀਹਰਫੀਆਂ' ਵਿਚ ਕੀਤਾ ਹੈ ਅਤੇ ਸੀਹਰਫ਼ੀ ਹੀਰ ਰਾਂਝਾ ਵੀ ਇਸ ਪੁਸਤਕ ਵਿਚ ਸ਼ਾਮਿਲ ਹੈ।
ਬਿਹਬਲ ਨੇ ਇਹ ਕਿੱਸਾ (ਹੀਰ) ਡੇਓੜਾਂ ਵਿਚ ਰਚਿਆ ਹੈ। ਪਰ ਇਸ ਨੂੰ ਹੀਰ ਰਾਂਝੇ ਦੀ ਮੁਕੰਮਲ ਕਥਾ ਨਹੀਂ ਕਿਹਾ ਜਾ ਸਕਦਾ।
ਹਾਸ਼ਮ
ਹਾਸ਼ਮ ਦੀ ਜਨਮ ਤਾਰੀਖ਼ ਤੇ ਮੌਤ ਦੀ ਤਾਰੀਖ਼ ਬਾਰੇ ਵਿਦਵਾਨਾ ਵਿਚ ਮਤਭੇਦ
ਮੌਲਾ ਬਖਸ਼ ਕੁਰਤਾ, ਚਸ਼ਮਾ-ਇ-ਹਿਯਾਰ, ਪੰਨਾ 15, 1913 (1752-1820), ਬਾਵਾ ਬੁੱਧ ਸਿੰਘ The Journal of Punjab Historical Society, Vol. Nine, Part 1 (1923) (ਕੋਈ ਜਿਕਰ ਨਹੀਂ), ਬੰਬੀਹਾ ਬੋਲ, 1925 ਪੰਨਾ 172 (70 ਵਰੇ ਉਮਰ ਭੋਗੀ)
ਡਾ. ਮੋਹਨ ਸਿੰਘ ਦੀਵਾਨਾHistory of Punjabi Literature (1166 ਹਿਜ਼ਰੀ, 1236).
ਡਾ. ਲਾਜਵੰਤੀ ਨੇ ਵੀ ਵਿਕ ਰਾਖ ਨੂੰ ਦਰੁਸਤ ਮੰਨਿਆ ਹੈ ।
ਡਾ. ਗੋਪਾਲ ਸਿੰਘ ਦਰਦੀ, ਪੰਜਾਬੀ ਸਹਿਤ ਦਾ ਇਤਿਹਾਸ, 1950, ਪੰਨਾ 272 (ਮਰਣ ਤਾਰੀਖ 1230 ਹਿਜਰੀ ਮੁਤਾਬਿਕ 1814 ਈ. ਲਿਖ ਦਿੱਤੀ ਹੈ ਜੋ ਬਿਲਕੁਲ ਗਲਤ ਹੈ) ।
ਇਸੇ ਤਰ੍ਹਾਂ ਸ. ਸ. ਅਮਲ, ਡਾ. ਕੋਹਲੀ, ਡਾ. ਜੀਤ ਸਿੰਘ ਸੀਤਲ, ਸੰਤ ਸਿੰਘ ਸੇਖੋ, ਨਿਹਾਲ ਸਿੰਘ ਰਸ,
ਹੀਰਾ ਸਿੰਘ ਦਰਦ ਆਦਿ ਸਾਰੇ ਖੋਜੀ ਜਨਮ ਤੇ ਮਰਣ ਤਾਈਆਂ ਨਾਲ ਸਹਿਮਤ ਨਹੀਂ । ਡਾਕਟਰ ਸ਼ਾਨ ਨੇ
(ਬਾਕੀ ਅਗਲੇ ਪੰਨੇ ਤੇ)