

ਹਾਸ਼ਮ ਦੀ ਹੀਰ-ਕਾਵਿ ਰਚਨਾ ਵਿਚ ਬਹੁਤ ਸਾਰੀਆਂ ਘਟਨਾਵਾਂ ਨਹੀਂ ਦਿੱਤੀਆਂ, ਕਿੱਸੇ ਦਾ ਅੰਤ ਸੁਖਾਵਾਂ ਹੈ।
ਅਹਿਮਦ ਯਾਰ ਮਹਾਲਵੀ (1768 ਈ.- 1845 ਈ.)
ਮੇਲਾ ਬਖ਼ਸ਼ ਕੁਸ਼ਤਾ ਅਨੁਸਾਰ ਅਹਿਮਦ ਯਾਰ ਦਾ ਜੱਦੀ ਪੇਸ਼ਾ ਖੇਤੀ ਬਾੜੀ ਸੀ 20 ਡਾ. ਮੋਹਣ ਸਿੰਘ ਦੀਵਾਨਾ ਦਾ ਵਿਚਾਰ ਹੈ ਕਿ ਉਸ ਦਾ ਜਨਮ 1768 ਈ. ਨੂੰ ਜ਼ਿਲ੍ਹਾ ਗੁਜਰਾਤ ਦੇ ਇਕ ਪਿੰਡ ਵਿਚ ਹੋਇਆ। ਓਥੇ ਕਿਸੇ ਗੈਰ ਮੁਸਲਮ ਕੁੜੀ ਨਾਲ ਮੁਹੱਬਤ ਹੋ ਜਾਣ ਕਾਰਣ ਉਹ ਪਿੰਡ ਛਡਣਾ ਪਿਆ। ਇਹ ਪਿੰਡ ਛੱਡ ਕੇ ਉਹ ਮੁਰਾਲੇ ਵਿਚ ਆ ਗਏ ।" ਪਰ ਡਾ. ਮੋਹਣ ਸਿੰਘ ਦੀ ਇਸ ਗੱਲ ਦਾ ਕੋਈ ਪੱਕਾ ਸਬੂਤ ਅੱਜ ਤਕ ਨਹੀਂ ਮਿਲ ਸਕਿਆ ।
ਮੌਲਾ ਬਖ਼ਸ਼ ਕੁਸ਼ਤਾ ਦੇ ਇਸ ਬਿਆਨ ਨਾਲ ਵੀ ਸਹਿਮਤ ਨਹੀਂ ਹੋਇਆ ਜਾ ਸਕਦਾ ਕਿ, 'ਇਨ੍ਹਾਂ ਦੇ ਪਿੰਡ ਮਰਾਲਾ ਵਿਚ ਇਕ ਸੁੰਦਰ ਮੁਟਿਆਰ ਰਾਣੀ ਸੀ। ਇਹ ਉਹਦੇ ਇਸ਼ਕ ਦੇ ਤੀਰ ਨਾਲ ਵਿੰਨ੍ਹੇ ਗਏ। ਉਨ੍ਹਾਂ ਉਹਦੇ ਵਸਲ ਲਈ ਬਥੇਰੇ ਯਤਨ ਕੀਤੇ ਪਰ ਘਰ ਦੇ ਰਾਜ਼ੀ ਨਾ ਹੋਏ । ਉਹ ਗ਼ੈਰ ਕੰਮ ਕੁੜੀ ਸੀ। ਸਮਾਜ, ਜਾਤ ਬਰਾਦਰੀ ਤੇ ਰਸਮੇਂ ਰਿਵਾਜ ਦਾ ਪਾਬੰਦ ਖੁਸ਼ ਕਬੀਲਾ ਕਦ ਇਹ ਮੰਨ ਸਕਦਾ ਸੀ । ਉਹ ਨਾ ਮੰਨੇ, ਇਸ਼ਕ ਹੱਥੋਂ ਉਨ੍ਹਾਂ ਦਾ ਮੁੱਠ ਭੜੱਥਾ ਹੋ ਗਈ। ਬਿਰਹਾ ਦੀ ਅੱਗ ਨੇ ਉਹ ਭਾਬੜ ਮਚਾਇਆ ਕਿ ਵਸੇ ਰਜੇ ਘਰ ਬਾਰ ਛੱਡ ਕੇ ਇਕ ਬੇਆਬਾਦ ਜੰਗਲ ਵਿਚ ਆ ਡੇਰਾ ਲਾਇਆ । ਜਿਸ ਦਾ ਨਾਂ ਹੁਣ ਵਾਲੀਆ ਹੈ । ਤੇ ਹੁਣ ਖ਼ਬਰੇ ਇਸੇ ਇਸ਼ਕ ਦੀ ਕਰਾਮਾਤ ਹੱਥੋਂ ਸਰਸਬਜ਼ ਏ ।”
ਡਾ. ਕਾਂਗ ਅਨੁਸਾਰ ਵੀ ਪਹਿਲਾਂ ਪਹਿਲਾਂ ਉਨ੍ਹਾਂ ਦਾ ਪੇਸ਼ਾ ਖੱਤੀ ਬਾੜੀ ਸੀ । ਪਰ ਇਹ ਮੇਲਾ ਬਖਸ਼ ਦੀ ਪੈਰਵੀ ਕਰਦਿਆਂ ਹੀ ਕਾਂਗ ਨੇ ਲਿਖ ਦਿੱਤਾ ਹੈ। ਦਰਅਸਲ ਅਹਿਮਦਯਾਰ ਦੇ ਵੱਡਿਆਂ ਦਾ ਪੇਸ਼ਾ ਹਕੀਮੀ ਤੇ ਜਰਗਰੀ ਸੀ । ਜਿਸ ਬਾਰੇ ਉਸ ਨੇ ਆਪਣੀ ਪੁਸਤਕ 'ਤਿੱਥੇ ਅਹਿਮਦਯਾਰ' ਵਿਚ ਵੀ ਸੰਕੇਤ ਕੀਤਾ ਹੈ।
(ਪਿਛਲੇ ਪੰਨੇ ਦੀ ਬਾਕੀ)
ਆਪਣੇ ਬਜਿਸ 'ਸੱਸੀ ਹਾਸ਼ਮ' ਵਿਚ ਹਾਸ਼ਮ ਦੀ ਜਾਮ ਤਾਰੀਖ 1735 ਤੇ ਮਰਣ ਤਾਰੀਖ 21 ਅਕਤੂਬਰ, 1843 ਈ ਮੰਨੀ ਹੈ । ਮਾਰਚ 1979 ਵਿਚ 'ਲੱਕ ਵਿਰਸਾ ਕਾ ਕੌਮੀ ਵਿਦਾਰਾ' ਇਸਲਾਮਾਬਾਦ ਤੋਂ ਛਪਣ ਵਾਲੀ ਪੁਸਤਕ 'ਹਾਸ਼ਮ ਸ਼ਾਹ ਵਿਚ ਸ਼ਫਕਤ ਤਨਵੀਰ ਮਿਰਜ਼ਾ ਨੇ ਵੀ ਇਹੀ ਤਾਰੀਖ ਲਿਖੀ ਹੈ।
(1735-1843 ਈ)।
ਮੇਰੇ ਖਿਆਲ ਅਨੁਸਾਰ ਜਦੋਂ ਤਕ ਖੋਜ ਕਰਕੇ ਹਾਸ਼ਮ ਦੀ ਠੀਕ ਜਨਮ ਦੀ ਤਾਰੀਖ਼ ਨਹੀਂ ਲੱਭ ਪੈਂਦੀ ਓਦੋਂ ਤਕ ਇਹ ਹੀ ਤਾਰੀਖ ਦਰਮਤ ਮੰਨ ਲੈਣੀ ਚਾਹੀਦੀ ਹੈ ।
ਅੱਲਾ ਬਖ਼ਸ਼ ਕਸ਼ਤਾ, ਪੰਜਾਬੀ ਸ਼ਾਇਰਾਂ ਦਾ ਤਜਕਰਾ, ਪੰਨਾ 146.
Dr M.S. Dewana, History of Punjabi Literature, ed. III, page 203,
ਮੌਲਾ ਬਖ਼ਸ਼ ਕੁਸ਼ਤਾ, ਪੰਜਾਬੀ ਸ਼ਾਇਰਾਂ ਦਾ ਤਜ਼ਕਰਾ, ਪੰਨਾ 1466.
ਡਾ. ਕ. ਸ. ਕਾਂਗ, ਪੰਜਾਬੀ ਵਿਚ ਕਿੱਸਾ ਹੀਰ ਕਾਵਿ, ਪੰਨਾ175.