Back ArrowLogo
Info
Profile

 

ਆਖੇ ਅਹਿਮਦਯਾਰ ਹਕੀਮ

ਵਤਨ ਅਸਾਡਾ ਮੁੱਢ ਕਦੀਮ ।

ਹਿਕਮਤ ਇਸ ਦਾ ਕਸਬ ਕਦੀਮ

ਦਾਦਾ ਤੇ ਪਿਓ ਹਾਂ ਹਕੀਮ ।

ਸੋਹਦਰਾ ਅੰਦਰ ਰਹੇ ਵਰ੍ਹਾ ਨਾ

ਉਹ ਵੀ ਮੌਤ ਨੇ ਛੱਡੀ ਹਾਨਾ ।

ਦਾਦਾ ਮੇਰਾ ਮਰਦ ਖੁਦਾ

ਸਾਹਿਬ ਬਰਕਤ ਸਿਦਕ ਸਫ਼ਾ।

ਅਹਿਲੇ ਵਲਾਇਤ ਸੀ ਉਹ ਮਰਦ,

ਸੋਜ਼ ਮੁਹੱਬਤ ਸਾਹਿਬੇ ਦਰਦ ।

ਓਥੋਂ ਆਇਆ ਕਿਸਮਤ ਨਾਲ

ਗਹਿਣੇ ਘੜਿਆ ਗਜ਼ਰੇ ਜਾਲ।

ਰਹੇ ਜਲਾਲਪੁਰੇ ਦੇ ਅੰਦਰ

ਹਰ ਮਕਸੂਦ ਮੌਜੂਦ ਮਯੱਸਰ ।

ਕਿਲ੍ਹਾ ਇਸਲਾਮ ਗੜੀ ਦਾ ਨਾਂ

ਉਹ ਸੀ ਮਰਦ ਮੈਂ ਆਸੀ ਦੀ ਥਾਂ :

ਉਪਰੋਕਤ ਕਥਨ ਤੋਂ ਸਾਫ਼ ਪਤਾ ਲਗਦਾ ਹੈ ਕਿ ਅਹਿਮਦ ਯਾਰ ਦੇ ਬਜ਼ੁਰਗਾਂ ਦਾ ਪੇਸ਼ਾ ਖੇਤੀ ਬਾੜੀ ਨਹੀਂ ਸਗੋਂ ਜਰਗਰੀ ਤੇ ਹਿਕਮਤ ਸੀ । ਉਪਰੋਕਤ ਕਥਨ ਅਨੁਸਾਰ ਉਨ੍ਹਾਂ ਦਾ ਅਬਾਈ ਪਿੰਡ ਸੰਹਦਰਾ, ਜ਼ਿਲ੍ਹਾ ਗੁਜਰਾਂਵਾਲਾ ਸੀ । ਫੇਰ ਉਹ ਜਲਾਲਪੁਰ, ਜਿਲ੍ਹਾ ਗੁਜਰਾਤ ਦੇ ਨੇੜੇ ਇਸਲਾਮਗੜ ਤੇ ਉਸ ਤੋਂ ਪਿੱਛੋਂ ਮਰਾਲੇ ਆ ਗਏ ।

ਅਹਿਮਦ ਯਾਰ ਨੇ ਲਗਭਗ 40 ਕਿੱਸੇ ਲਿਖੇ ਹਨ। ਇਨ੍ਹਾਂ ਵਿੱਚੋਂ ਹੀਰ ਰਾਂਝਾਂ ਦਾ ਕਿੱਸਾ ਵੀ ਇਕ ਹੈ।

ਅਹਿਮਦ ਯਾਰ ਨੇ ਆਪਣੀ ਹੀਰ ਕਾਵਿ-ਰਚਨਾ ਵਿਚ ਸਾਰੀ ਕਥਾ ਵਾਰਸ ਸ਼ਾਹ ਤੋਂ ਉਧਾਰੀ ਲਈ ਹੈ। ਪਰ ਵਾਰਸ ਸ਼ਾਹ ਦੀ ਤਨਕੀਦ ਵੀ ਕੀਤੀ ਹੈ । ਅਹਿਮਦ ਯਾਰ ਮਹਾਲਵੀ ਪਹਿਲਾ ਕਵੀ ਹੈ ਜਿਸ ਨੇ ਵਾਰਸ ਨੂੰ ਨੀਵਾਂ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ।

ਪਰ ਇਕਬਾਲ ਸਲਾਹੂਦੀਨ ਨੇ ਆਪਣੇ ਇਕ ਲੇਖ ਵਿਚ ਦਾਅਵਾ ਕੀਤਾ ਹੈ ਕਿ ਅਹਿਮਦ ਯਾਰ ਇਸਲਾਮ ਗੜ੍ਹੀ ਤੇ ਅਹਿਮਦ ਯਾਰ ਮਰਾਲਵੀ ਦੇ ਵੱਖ ਵੱਖ ਕਵੀ ਸਨ। ਉਹ ਲਿਖਦੇ ਹਨ, "ਕਿ ਆਪ ਅਹਿਮਦ ਯਾਰ ਮਰਾਲਵੀ ਦੇ ਹਮਅਸਰ (ਸਮਕਾਲੀ) ਸਨ । ਤਿੰਨ ਚਾਰ ਜ਼ਬਾਨਾਂ ਵਿਚ ਸ਼ਾਇਰੀ ਕਰਦੇ ਸਨ । ਆਪ ਫ਼ਾਰਸੀ ਵਿਚ ਆਪਣਾ ਤਖ਼ੱਲਸ ਬੇਖੁਦ ਤੋ ਸੰਦਾ, ਭਾਕਾ ਦੇ ਬਾਰਾ ਮਾਹ ਵਿਚ ਗੁਰਦਾਸ ਤਖ਼ੱਲਸ ਕਰਦੇ ਸਨ । ਇਸ ਬਾਰਾ ਮਾਹੇ ਦੇ ਖ਼ਾਤਮੇ ਵਿਚ ਇਹ ਇਬਾਰਤ ਦਰਜ ਹੈ :

53 / 272
Previous
Next