

ਮਨ ਤਸਨੀਫ ਅਹਿਮਦ ਯਾਰ ਆਨੰਦਗੜ
ਕਿ ਦਰ ਭਾਕਾ ਗੁਰਦਾਸ ਤਖ਼ਲਸ ਅਸਤ
ਪਰ ਇਸ ਵਿਚਾਰ ਨਾਲ ਅਜੇ ਸਹਿਮਤ ਨਹੀਂ ਹੋਇਆ ਜਾ ਸਕਦਾ ਕਿਉਂਕਿ ਅਹਿਮਦ ਮਰਾਲਵੀ ਤੇ ਅਹਿਮਦ ਯਾਰ ਇਸਲਾਮਗੜ੍ਹੀ ਨੂੰ ਦੇ ਵੱਖ ਵੱਖ ਲੇਖਕ ਸਾਬਤ ਕਰਨ ਲਈ ਅਜੇ ਬਹੁਤ ਖੋਜ ਦੀ ਲੋੜ ਹੈ ।
ਅਹਿਮਦ ਯਾਰ ਨੇ ਆਪਣੇ ਤੋਂ ਪਹਿਲਾਂ ਹੀਰ ਲਿਖਣ ਵਾਲੇ ਸਾਰੇ ਕਵੀਆਂ ਦਾ ਜ਼ਿਕਰ ਕੀਤਾ ਹੈ । ਪਰ ਦਮੋਦਰ ਦਾ ਜ਼ਿਕਰ ਅਹਿਮਦ ਯਾਰ ਨੇ ਵੀ ਨਹੀਂ ਕੀਤਾ ।
ਅਹਿਮਦ ਯਾਰ ਦੀ ਹੀਰ ਦਾ ਅੰਤ ਵੀ ਸੁਖਾਂਤਮਈ ਹੈ। ਅਹਿਮਦ ਯਾਰ ਵੀ ਆਪਣੀ ਰਚਨਾ ਦੇ ਅੰਤ ਵਿਚ ਕਹਿੰਦਾ ਹੈ ਜਦੋਂ ਹੀਰ ਕੁਦਰਤੀ ਮੌਤ ਮਰ ਗਈ ਤਾਂ ਹੀਰ ਦੇ ਮਾਪਿਆਂ ਨੇ ਹੀਰ ਦੀ ਮੌਤ ਦੀ ਖ਼ਬਰ ਰਾਂਝੇ ਨੂੰ ਭੇਜੀ ਤਾਂ ਉਹ ਵੀ ਸੁਰਗਵਾਸ ਹੋ ਗਿਆ । ਰਾਂਝੇ ਦੇ ਭਰਾਵਾ ਉਸ ਨੂੰ ਹਜ਼ਾਰੇ ਵਿਚ ਦਫਨ ਕਰ ਦਿੱਤਾ ਤੇ ਹੀਰ ਦੇ ਮਾਪਿਆਂ ਹੀਰ ਨੂੰ ਝੰਗ ਵਿਚ ਦਫ਼ਨ ਕਰ ਦਿੱਤਾ ।
ਦਬ ਆਏ, ਜਾਂ ਫਜਰੀਂ ਡਿੱਠਾ ਸਾਫ਼ ਜ਼ਮੀਨ ਕਬਰ ਦੀ
ਕਬਰ ਬਣੀ ਜਾ ਝੰਗ ਸਿਆਲੀ, ਅਹਿਮਦਯਾਰ ਸੁੰਦਰ ਦੀ।
ਰਾਂਝੇ ਨੂੰ ਮਲਕੂਤ ਉਠਾ ਕੇ ਵਿੱਚ ਵਿਚ ਲਿਜਾਂਦੇ ।
ਕਬਰ ਹੀਰ ਦੇ ਨਾਲ ਬਰਾਬਰ ਦੂਜੀ ਕਬਰ ਬਣਾਂਦੇ ।
ਆਸ਼ਕ ਤੇ ਮਾਸ਼ੂਕ ਇਕ ਦੂਜੇ ਗਲ ਲੱਗ ਕੇ ਤੇ ਮੈਂ ਜਾਂਦੇ ।
ਉਹ ਨਾ ਮਰਨ, ਹਿਯਾਤ ਹਮੇਸ਼ਾ, ਨਾ ਕੁਝ ਪੀਂਦੇ ਖਾਂਦੇ ।
ਪਰ ਅਹਿਮਦ ਯਾਰ ਵੀ ਅਹਿਮਦ ਗੁੱਜਰ ਵਾਂਗ ਮਰਣ ਪਿੱਛੋਂ ਹੀਰ ਰਾਂਝੇ ਦੇ ਮੱਕੇ ਚਲੇ ਜਾਣ ਤੇ ਓਥੇ ਰਹਿਣ ਦਾ ਜ਼ਿਕਰ ਕਰਦਾ ਹੈ ।
ਅਹਿਮਦ ਯਾਰ ਤੋਂ ਪਿੱਛੋਂ ਹੀਰ ਰਾਂਝਾ ਦੀ ਰਚਨਾ ਕਰਨ ਵਾਲਿਆਂ ਦੀ ਗਿਣਤੀ ਬਹੁਤ ਲੰਬੀ ਚੌੜੀ ਹੈ ।20
ਹਮੀਦ-ਉੱਲਾ ਰਾਸ਼ਮੀ ਨੇ ਉਪਰੋਕਤ ਕਵੀਆਂ ਤੋਂ ਬਿਨਾਂ ਬਾਗਾ ਕਾਦਰੀ ਮੁਹੰਮਦ ਸ਼ਾਹ, ਸ਼ਾਹ ਸ਼ਰਫ਼, ਫਜ਼ਲ ਸ਼ਾਹ ਹੁਸੈਨ, ਅਲੀ ਹੈਦਰ, ਮੌਲਾ ਬਖ਼ਸ਼ ਕੁਸ਼ਤਾ, ਸਾਈਂ ਮੌਲਾ ਬਖ਼ਸ਼, ਸੰਖਤਾ ਅੰਮ੍ਰਿਤਸਰੀ, ਰਣ ਸਿੰਘ, ਜੰਗਾ ਸਿੰਘ, ਭਗਵਾਨ ਸਿੰਘ, ਕਾਲੀਦਾਸ, ਅਮਾਮਦੀਨ ਮੁਨਸ਼ੀ, ਅਬਦੁਲ ਸਤਾਰ, ਮੀਰਾਂ ਸ਼ਾਹ, ਮੀਆਂ ਮੁਹੰਮਦ ਉਮਰ, ਸ਼ਾਹ ਸ਼ਰਫ਼ ਅੱਲਾਹ ਦਿੱਤਾ ਅਰਾਈ, ਅਬਦੁਲ ਵਾਹਦ ਅਜੀਜ਼, ਗੁਲਾਮ ਜੀਲਾਨੀ ਰੋਹਤਕੀ, ਸਾਈਂ ਲੱਭੂ ਸ਼ਾਹ, ਨੂਰਦੀਨ, ਮੌਲਵੀ ਅਬੀਦੁੱਲਾ, ਲਾਹੌਰਾ ਸਿੰਘ, ਗੋਪਾਲ ਸਿੰਘ, ਮੀਰਾਂ ਸ਼ਾਹ, ਐਸ ਐਸ. ਅਮੋਲ, ਹਜ਼ਾਰਾ ਸਿੰਘ, ਗੋਕਲ ਚੰਦ ਸ਼ਰਮਾ, ਨਰਾਇਣ ਸਿੰਘ, ਦਾਇਮ ਇਕਬਾਲ ਕਾਇਮ, ਮਨਜੂਰ ਬੱਟ, ਫਕੀਰ ਮੁਹੰਮਦ ਫ਼ਕੀਰ, ਸੱਯਦ ਅਬੂਉਲ ਕਮਾਲ ਬਰਕ, ਨੇਸ਼ਾਹੀ ਆਦਿ
ਇਕਬਾਲ ਸਲਾਹੁੰਦੀਨ, ਪੰਜਾਬੀ ਜਬਾਨ (ਮਾ. ਪੱਤਰ) ਲਾਹੌਰ, ਅਗਸਤ, 1971, ਪੰਨਾ 27
"ਹਮੀਦ-ਉੱਲਾ ਹਾਤਮ, ਸੰਯਦ ਵਾਰਸ ਬਹ ਫੈਸਲਾਬਾਦ, ਪੰਨਾ 203.
ਅਸਤ ਨੇ ਹੀਰ ਰਾਂਝਾ ਦਾ ਕਈ ਕਿੱਸਾ ਨਹੀਂ ਲਿਖਿਆ, ਸੰਪਾਦਿਤ ਜ਼ਰੂਰ ਕੀਤਾ ਹੈ।