Back ArrowLogo
Info
Profile

ਦਾ ਜ਼ਿਕਰ ਕੀਤਾ ਹੈ।

ਡਾ. ਕਾਂਗ ਨੇ ਉਪਰੋਕਤ ਬਹੁਤ ਸਾਰੇ ਕਵੀਆਂ ਤੋਂ ਬਿਨਾਂ ਲਗਭਗ ਦੋ ਦਰਜਨ ਹੋਰ ਕਵੀਆਂ ਰੰਸ਼ਨ, ਪੀਰ ਮੁਹੰਮਦ ਬਖ਼ਸ਼, ਕਾਨ੍ਹ ਸਿੰਘ, ਨਰ ਸਿੰਘ, ਰਤਨ ਸਿੰਘ ਕ੍ਰਿਸ਼ਨਗਿਰ, ਬਜਾਰਾ ਸਿੰਘ, ਚਤਰ ਸਿੰਘ, ਮੀਰ ਲਹਿਣਾ, (ਚੂੰਘਾਂ ਵਾਲੇ), ਕਰਤਾਰ ਸਿੰਘ ਘਰਾਚੋਂ, ਕਰਤਾਰ ਸਿੰਘ ਲਹਿਰਾ ਗਾਗਾ, ਕਿਸ਼ੋਰ ਚੰਦ, ਮੰਗੂ ਰਾਮ, ਛੱਜੂ ਰਾਮ ਗਾਮਨ ਮੁਲਤਾਨੀ, ਬਾਬਾ ਬੱਸੀਵਾਲਾ, ਗੁਰਮੁਖ ਰਾਏ, ਹਸ਼ਮਤ ਸ਼ਾਹ, ਸੂਬਾ ਸਿੰਘ ਆਦਿ ਦਾ ਜ਼ਿਕਰ ਵੀ ਕੀਤਾ ਹੈ । ਡਾ. ਪਰਮਿੰਦਰ ਸਿੰਘ ਅਤੇ ਡਾ. ਜੀਤ ਸਿੰਘ ਸੀਤਲ ਨੇ ਹੀਰ ਦਾ ਕਿੱਸਾ ਲਿਖਣ ਵਾਲਿਆਂ ਦੀ ਇਕ ਲੰਬੀ ਸੂਚੀ ਦਿੱਤੀ ਹੈ ।

ਮੈਂ ਲਗ ਭਗ ਸੌ ਕੁ ਕਿੱਸਾ ਹੀਰ ਰਾਂਝੇ ਦਾ ਵੱਖ ਵੱਖ ਲੇਖਕਾਂ ਦਾ ਵੇਖਿਆ ਹੈ । ਇਨ੍ਹਾਂ ਕਿੱਸਿਆਂ ਵਿੱਚੋਂ ਵੀਹਵੀਂ ਸਦੀ ਵਿਚ ਲਿਖਿਆ ਗਿਆ ਦਲੀਪ ਸਿੰਘ ਰਮਤਾ ਅਕਾਲਗੜ੍ਹ (ਜ਼ਿਲ੍ਹਾ ਜਲੰਧਰ) ਦਾ ਕਿੱਸਾ ਵਿਸ਼ੇਸ਼ ਮਹੱਤਤਾ ਰਖਦਾ ਹੈ ।

55 / 272
Previous
Next