

ਉਹ ਆਪ ਹੀ ਖੂਬਸੂਰਤ ਨਹੀਂ ਉਸ ਦੀ ਵੰਝਲੀ ਸੁਣ ਕੇ ਵੀ ਜਾਨਵਰ ਉਸ ਦੀ ਜ਼ਿਆਰਤ ਕਰਨ ਆਉਂਦੇ ਹਨ।
ਆਖਾ ਮੰਨ ਲਿਆ ਭੀ ਧੰਦ, ਪਿੱਨ ਸਰਦ ਵਜਾਈ ।
ਸ਼ੀਂਹ ਬਹਿੰਡੇ, ਮੰਨੀ ਚੀਤੇ, ਸਭ ਤਮਾਸ਼ੇ ਆਈ ।
ਅਜਗਰ ਨਾਗ ਚਟੇਇਨ ਪਿੰਡਾ, ਵੇਖਣ ਨੂੰ ਸਧਰਾਈ ।
ਲੁੱਡਣ ਉਸ ਦੀ ਵੰਝਲੀ ਤੇ ਆਸ਼ਕ ਹੋ ਕੇ ਉਸ ਨੂੰ ਚਨਾਨੀਆਂ ਦੇਣ ਲਈ ਤਿਆਰ ਹੋ ਜਾਂਦਾ ਹੈ।
ਉਸ ਦੀ ਖੂਬਸੂਰਤੀ ਤੇ ਬੰਗ ਦੀਆਂ ਸਾਰੀਆਂ ਕੁੜੀਆਂ ਮਰਦੀਆਂ ਹਨ। ਜਦੋਂ ਹੀਰ ਵਿਆਹੀ ਜਾਂਦੀ ਹੈ ਤਾਂ ਰਾਂਝਾ ਖੇੜਿਆਂ ਤੋਂ ਮੜ ਕੇ ਫੇਰ ਝੰਗ ਆਉਂਦਾ ਹੈ ਤਾਂ ਕੁੜੀਆਂ ਉਸ ਦੀਆਂ ਮਿੰਨਤਾਂ ਕਰਦੀਆਂ ਹਨ ਕਿ ਤੂੰ ਇਥੇ ਹੀ ਰਹਿ ਪਉ। ਜੋਗੀ ਬਣ ਕੇ ਰਾਂਝਾ ਫੇਰ ਝੰਗ ਆਉਂਦਾ ਹੈ, ਕੁੜੀਆਂ ਫੇਰ ਉਸ ਦੇ ਮਗਰ ਪੈ ਜਾਂਦੀਆਂ ਹਨ ।
ਗੱਲ ਕੀ ਦਮੋਦਰ ਦਾ ਤਾਂਤਾ ਜਾਂ ਤਾਂ ਹੱਦੋਂ ਵੱਧ ਖੂਬਸੂਰਤ ਹੈ ਜਾਂ ਵੰਝਲੀ ਵਜਾ ਸਕਦਾ ਹੈ ਜਾਂ ਕਰਾਮਾਤਾਂ ਦਾ ਗੁਬਲਾ ਹੈ। ਪਰ ਉਸ ਵਿਚ ਮਰਦਾਂ ਵਾਲੀ ਕੋਈ ਗੱਲ ਨਹੀਂ । ਭਰਾਵਾਂ ਤੋਂ ਡਰਦਾ ਪਿੰਡ ਛੱਡ ਜਾਂਦਾ ਹੈ । ਬੇਗੈਰਤਾਂ ਵਾਂਗ ਸਿਹ ਟੰਮਕ ਚੁੱਕ ਕੇ ਹੀਰ ਦੀ ਡੋਲੀ ਨਾਲ ਤੁਰ ਪੈਂਦਾ ਹੈ। ਰਾਹ ਵਿਚ ਖੇੜਿਆਂ ਤੋਂ ਚੁੱਪ ਚਾਪ ਮਾਰ ਖਾ ਲੈਂਦਾ ਹੈ । ਜਦੋਂ ਹੀਰ ਨੂੰ ਕੱਢ ਕੇ ਲੈ ਜਾਂਦਾ ਹੈ ਤਾਂ ਰਾਹ ਵਿਚ ਖੇੜੇ ਆ ਪਹੁੰਚਦੇ ਹਨ ਤਾਂ ਡਰਦਿਆਂ ਹੀਰ ਨੂੰ ਆਖਦਾ ਹੈ :
ਲੈ ਹੀਰੇ ! ਕਿਵੇਂ ਮਾਰ ਤੂੰ ਮੈਨੂੰ, ਇਹ ਮੰਦੀ ਤਰ੍ਹਾਂ ਮਰੈਂਦੇ ।
ਗੁੱਸੇ ਕਰਨ ਚਿੱਤ ਜੇ ਪਿਛਲੇ ਸਹਿਮ ਸਹਿਮ ਦੁਖ ਦੇਂਦੇ ।
ਔਖੀ ਜਾਹ ਔਝੜ ਵਡੇਰੀ, ਮੈਂ ਸਹਿਮਾ ਸਹਿਮ ਮਰੇਂਦੇ।
ਜੇ ਮੈਂ ਮਰਜਾ ਤੈਂਡੇ ਹੱਥੋਂ, ਤਾਂ ਸ਼ੁਕਰ ਬਜਾਇ ਕਰੇਂਦੇ ।
ਜਦੋਂ ਅਦਲੀ ਦੀ ਅਦਾਲਤ ਵਿਚ ਪੇਸ਼ ਹੁੰਦੇ ਹਨ ਤਾਂ ਰਾਂਝਾ ਮਿੱਟੀ ਦਾ ਬੁੱਤ ਬਣਿਆ ਰਹਿੰਦਾ ਹੈ ਤੇ ਹੀਰ ਹੀ ਝਗੜਾ ਕਰਦੀ ਹੈ । ਜਦੋਂ ਹੀਰ ਦੇ ਕੌਰੜੇ ਪੈਂਦੇ ਹਨ। ਤਾਂ ਰਾਂਝਾ ਚੁੱਪ ਰਹਿੰਦਾ ਹੈ । ਪਰ ਇਸ ਦੇ ਬਰਅਕਸ ਹੀਰ ਇਕ ਮਰਦ ਪਾਤਰ ਹੈ। ਉਸ ਨੂੰ ਆਪਣੇ ਰੂਪ ਦਾ ਵੀ ਗਮਾਨ ਹੈ ਤੇ ਪਿਉ ਦੀ ਜਾਗੀਰ ਦਾ ਵੀ। ਉਹ ਸ਼ਕਲ-ਵੰਦ ਹੀ ਨਹੀਂ ਅਕਲਵੰਦ ਵੀ ਹੈ, ਦਲੇਰ ਵੀ ਹੈ ਤੇ ਅੱਖੜ ਵੀ।
ਹੀਰ ਆਪਣੇ ਬਾਪ ਨੂੰ ਪੁੱਛੇ ਬਗੈਰ ਲੱਡਣ ਨੂੰ ਸ਼ਰਨ ਦੇ ਦਿੰਦੀ ਹੈ।
ਬੇੜੀ ਬੰਨ੍ਹ ਤੂੰ ਟਾਂਗ ਅਸਾਡੇ, ਤੈਨੂੰ ਕਮੀ ਨਾ ਕਾਈ।
ਨੂਰਾ ਕਉਣ ਬਲਾਇ, ਸੁਣਾਇਆ, ਬੇੜੀ ਜੰਨ ਘੜਾਈ ।
ਬੋਨਸ ਟਾਂਗ, ਠੁਕੇ ਉਸ ਚੱਪਾ, ਏਹ ਬੇੜੀ ਮੈਂ ਖੁਸ਼ ਆਈ ।
ਆਖ ਦਮੋਦਰ ਕੋਇ ਨਾ ਰੱਖੋ, ਬਿਨ ਮੈਂ ਚੂਚਕ ਜਾਈ ।
ਜਦੋਂ ਨੂਰਾ 360 ਆਦਮੀ ਲੈ ਕੇ ਆਉਂਦਾ ਹੈ ਤਾਂ ਹੀਰ ਆਪਣੀਆਂ ਸਹੇਲੀਆਂ